ਮੰਦਰ ਉਤਸਵ ਦੌਰਾਨ ਢਹਿ ਗਿਆ 60 ਫੁੱਟ ਉੱਚਾ ਰੱਥ, ਇਕ ਨੌਜਵਾਨ ਹੇਠਾਂ ਦੱਬਿਆ
Monday, Mar 11, 2024 - 01:03 PM (IST)
ਵੇਲੋਰ- ਤਾਮਿਲਨਾਡੂ ਦੇ ਵੇਲੋਰ 'ਚ ਵੱਡਾ ਹਾਦਸਾ ਵਾਪਰਿਆ। ਇੱਥੇ ਮਯਨਾ ਕੋਲੱਈ ਉਤਸਵ ਲਈ ਬਣਾਇਆ ਗਿਆ 60 ਫੁੱਟ ਉੱਚਾ ਰੱਥ ਢਹਿਣ ਕਾਰਨ ਇਕ ਨੌਜਵਾਨ ਇਸ ਦੇ ਹੇਠਾਂ ਦੱਬਣ ਕਾਰਨ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ, ਮ੍ਰਿਤਕਾਂ ਦੇ ਸਨਮਾਨ 'ਚ ਮਯਨਾ ਕੋਲੱਈ ਉਤਸਵ ਮਨਾਇਆ ਜਾਂਦਾ ਹੈ। ਜਸ਼ਨ ਲਈ ਰੱਥ ਤਿਆਰ ਕੀਤਾ ਗਿਆ ਸੀ। ਇਸ ਰੱਥ 'ਚ ਪਲਾਰੂ ਨਦੀ ਦੇ ਕਿਨਾਰੇ ਅੰਗਲਾਪਰਮੇਸਵਰੀ ਅੰਮਨ ਦੀ ਮੂਰਤੀ ਲਿਜਾਉਣ ਦੀ ਤਿਆਰੀ ਸੀ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਭਗਤਾਂ ਨੇ ਰੱਥ ਨੂੰ ਘੁੰਮਾਉਣ ਦੀ ਕੋਸ਼ਿਸ਼ ਕੀਤੀ, ਉਦੋਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉੱਪਰੀ ਹਿੱਸਾ ਢਹਿ ਗਿਆ। ਘਟਨਾ 'ਚ 30 ਸਾਲਾ ਵਿਮਲਰਾਜ ਵੇਨਮਾਨੀ ਰੱਥ ਹੇਠਾਂ ਫੱਸ ਗਿਆ। ਲੋਕਾਂ ਨੇ ਕਿਸੇ ਤਰ੍ਹਾਂ ਵਿਮਲਰਾਜ ਨੂੰ ਬਾਹਰ ਕੱਢਿਆ ਅਤੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8