ਮਣੀਪੁਰ ’ਚ 6 ਅੱਤਵਾਦੀ ਗ੍ਰਿਫ਼ਤਾਰ

Friday, Sep 19, 2025 - 11:35 PM (IST)

ਮਣੀਪੁਰ ’ਚ 6 ਅੱਤਵਾਦੀ ਗ੍ਰਿਫ਼ਤਾਰ

ਇੰਫਾਲ (ਭਾਸ਼ਾ)-ਮਣੀਪੁਰ ’ਚ ਸੁਰੱਖਿਆ ਫੋਰਸਾਂ ਨੇ ਇੰਫਾਲ ਘਾਟੀ ਦੇ 3 ਜ਼ਿਲਿਆਂ ਤੋਂ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ 6 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਵੀਰਵਾਰ ਕੀਤੀਆਂ ਗਈਆਂ। ਉਨ੍ਹਾਂ ਦੇ ਕਬਜ਼ੇ ’ਚੋਂ 2 ਐੱਸ. ਐੱਲ. ਆਰ. ਰਾਈਫਲਾਂ, ਦੋ 303 ਦੀਆਂ ਰਾਈਫਲਾਂ, ਇਕ ਇੰਸਾਸ ਰਾਈਫਲ, ਵੱਖ-ਵੱਖ ਕਿਸਮਾਂ ਦੇ 9 ਮੈਗਜ਼ੀਨ ਤੇ 99 ਕਾਰਤੂਸ ਬਰਾਮਦ ਕੀਤੇ ਗਏ।


author

Hardeep Kumar

Content Editor

Related News