ਪੁਲਸ ਹੱਥ ਵੱਡੀ ਸਫ਼ਲਤਾ : ਹਥਿਆਰ ਤੇ ਗੋਲਾ ਬਾਰੂਦ ਸਣੇ 11 ਅੱਤਵਾਦੀ ਮਣੀਪੁਰ ਤੋਂ ਗ੍ਰਿਫ਼ਤਾਰ

Wednesday, Sep 17, 2025 - 12:08 PM (IST)

ਪੁਲਸ ਹੱਥ ਵੱਡੀ ਸਫ਼ਲਤਾ : ਹਥਿਆਰ ਤੇ ਗੋਲਾ ਬਾਰੂਦ ਸਣੇ 11 ਅੱਤਵਾਦੀ ਮਣੀਪੁਰ ਤੋਂ ਗ੍ਰਿਫ਼ਤਾਰ

ਇੰਫਾਲ : ਸੁਰੱਖਿਆ ਬਲਾਂ ਨੇ ਮਣੀਪੁਰ ਦੇ ਤਿੰਨ ਜ਼ਿਲ੍ਹਿਆਂ ਤੋਂ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ 11 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੀ ਜਾਣਕਾਰੀ ਪੁਲਸ ਵਲੋਂ ਬੁੱਧਵਾਰ ਨੂੰ ਦਿੱਤੀ ਗਈ ਹੈ। ਪੁਲਸ ਨੇ ਕਿਹਾ ਕਿ ਅੱਤਵਾਦੀਆਂ ਦੀਆਂ ਸਾਰੀਆਂ ਗ੍ਰਿਫ਼ਤਾਰੀਆਂ ਮੰਗਲਵਾਰ ਨੂੰ ਥੌਬਲ, ਬਿਸ਼ਨੂਪੁਰ ਅਤੇ ਇੰਫਾਲ ਪੂਰਬੀ ਜ਼ਿਲ੍ਹਿਆਂ ਤੋਂ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ: 3 ਹਫ਼ਤਿਆਂ ਬਾਅਦ ਮੁੜ ਸ਼ੁਰੂ ਹੋਈ ਯਾਤਰਾ

ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਵਿੱਚ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਪੀਡਬਲਯੂਜੀ) ਦੇ ਛੇ ਸਰਗਰਮ ਕਾਡਰ, ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ (ਕੋਇਰੇਨ) ਦੇ ਦੋ ਮੈਂਬਰ, ਪੀਪਲਜ਼ ਲਿਬਰੇਸ਼ਨ ਆਰਮੀ ਦੇ ਦੋ ਕਾਡਰ ਅਤੇ ਕਾਂਗਲੇਈ ਯਾਵੋਲ ਕੰਨਾ ਲੁਪ (ਸੋਰੇਪਾ) ਦਾ ਇੱਕ ਮੈਂਬਰ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਗ੍ਰਿਫ਼ਤਾਰ ਕੀਤੇ ਅੱਤਵਾਦੀਆਂ ਤੋਂ ਰਾਈਫਲਾਂ, 382 ਕਾਰਤੂਸ ਅਤੇ ਹੋਰ ਹਥਿਆਰ ਵੀ ਬਰਾਮਦ ਕੀਤੇ ਹਨ। ਅੱਗੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : 23 ਸਾਲ ਦੀ ਲਾੜੀ, 15 ਸਾਲ ਦਾ ਲਾੜਾ! ਵਿਆਹ ਮਗਰੋਂ ਚਾੜ੍ਹ 'ਤਾ ਅਜਿਹਾ ਚੰਨ, ਸੁਣ ਉੱਡਣਗੇ ਹੋਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News