ਮਣੀਪੁਰ ’ਚ ਹਥਿਆਰਾਂ ਦੀ ਵੱਡੀ ਖੇਪ ਸਮੇਤ 13 ਗ੍ਰਿਫ਼ਤਾਰ

Saturday, Sep 06, 2025 - 12:45 AM (IST)

ਮਣੀਪੁਰ ’ਚ ਹਥਿਆਰਾਂ ਦੀ ਵੱਡੀ ਖੇਪ ਸਮੇਤ 13 ਗ੍ਰਿਫ਼ਤਾਰ

ਇੰਫਾਲ (ਯੂ. ਐੱਨ. ਆਈ.)-ਮਣੀਪੁਰ ਪੁਲਸ ਅਤੇ ਸੁਰੱਖਿਆ ਬਲਾਂ ਨੇ ਰਾਜ ਦੇ ਵੱਖ-ਵੱਖ ਜ਼ਿਲਿਆਂ ਵਿਚ ਕਈ ਸਫਲ ਕਾਰਵਾਈਆਂ ਕੀਤੀਆਂ ਹਨ ਅਤੇ ਭਾਰੀ ਮਾਤਰਾ ਵਿਚ ਹਥਿਆਰ, ਵਿਸਫੋਟਕ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਅਤੇ ਪਾਬੰਦੀਸ਼ੁਦਾ ਸੰਗਠਨਾਂ ਦੇ ਸਰਗਰਮ ਵਰਕਰਾਂ ਸਮੇਤ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿਚ ਏ. ਕੇ.-56 ਰਾਈਫਲ, ਇਕ ਐੱਮ. 16 ਰਾਈਫਲ, 3 ਹੈਂਡ ਗ੍ਰੇਨੇਡ, 5 ਟਿਊਬ ਲਾਂਚਰ ਅਤੇ ਇਕ ਆਰ. ਪੀ. ਜੀ. ਸ਼ੈੱਲ ਸ਼ਾਮਲ ਹਨ।

ਇਕ ਵੱਖਰੇ ਆਪ੍ਰੇਸ਼ਨ ਵਿਚ ਬਿਸ਼ਨੂਪੁਰ ਜ਼ਿਲੇ ਦੇ ਫੌਗਾਕਚਾਓ ਇਖਾਈ ਮਮਾਂਗ ਲੀਕਾਈ ਅਤੇ ਕੋਲਬੁੰਗ ਪਿੰਡ ਤੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿਚ ਇਕ ਇੰਸਾਸ ਰਾਈਫਲ, ਇਕ ਦੇਸੀ 9 ਐੱਮ. ਐੱਮ. ਪਿਸਤੌਲ, 4 ਜਿਲੇਟਿਨ ਦੀਆਂ ਛੜਾਂ, 2 ਜ਼ਿੰਦਾ ਡੈਟੋਨੇਟਰ ਅਤੇ ਇਕ ਐਕਸਪਲੋਸਿਵ ਤਾਰ ਸ਼ਾਮਲ ਹਨ।


author

Hardeep Kumar

Content Editor

Related News