GST ਰਿਫਾਰਮ ਦਾ ਫਾਇਦਾ : ਲਾਂਚ ਹੁੰਦੇ ਹੀ 6 ਲੱਖ ਰੁਪਏ ਸਸਤੀ ਹੋਈ ਇਹ ਡਰੀਮ ਕਾਰ!

Saturday, Sep 06, 2025 - 04:35 PM (IST)

GST ਰਿਫਾਰਮ ਦਾ ਫਾਇਦਾ : ਲਾਂਚ ਹੁੰਦੇ ਹੀ 6 ਲੱਖ ਰੁਪਏ ਸਸਤੀ ਹੋਈ ਇਹ ਡਰੀਮ ਕਾਰ!

ਨੈਸ਼ਨਲ ਡੈਸਕ- ਜੀਐੱਸਟੀ ਸਲੈਬ 'ਚ ਹਾਲ ਹੀ 'ਚ ਬਦਲਾਅ ਤੋਂ ਬਾਅਦ ਕਾਰ ਕੰਪਨੀਆਂ ਆਪਣੇ ਵਾਹਨਾਂ ਦੀਆਂ ਕੀਮਤਾਂ ਘਟਾਉਣ 'ਚ ਲੱਗੀਆਂ ਹ। ਟਾਟਾ ਮੋਟਰਜ਼ ਅਤੇ ਮਰਸਡੀਜ਼-ਬੈਂਜ਼ ਨੇ ਆਪਣੇ ਲੋਕਪ੍ਰਸਿੱਧ ਮਾਡਲਾਂ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਦਾ ਐਲਾਨ ਕੀਤਾ ਹੈ। 

Mercedes-Benz E-Class LWB ਲਾਂਚ

Mercedes-Benz ਨੇ ਆਪਣੇ ਸਭ ਤੋਂ ਜ਼ਿਆਦਾ ਵਿਕਣ ਵਾਲੀ ਲਗਜ਼ਰੀ ਸੇਡਾਨ E-Class ਲਾਂਗ ਵ੍ਹੀਲਬੇਸ (LWB) ਨੂੰ ਨਵੇਂ 'Verde Silver' ਕਲਰ ਆਪਸ਼ਨ ਦੇ ਨਾਲ ਲਾਂਚ ਕੀਤਾ ਹੈ। ਜੀਐੱਸਟੀ 'ਚ ਬਦਲਾਅ ਤੋਂ ਬਾਅਦ ਇਸ ਕਾਰ ਦੀ ਕੀਮਤ 97 ਲੱਖ ਰੁਪਏ ਕਰ ਦਿੱਤੀਗਈ ਹੈ। 

ਵੇਰੀਐਂਟ ਅਤੇ ਕਟੌਤੀ

- E200: ਮੌਜੂਦਾ ਕੀਮਤ 83 ਲੱਖ ਰੁਪਏ, ਹੁਣ 78.5 ਲੱਖ ਰੁਪਏ। ਬੱਚਤ: 4.5 ਲੱਖ ਰੁਪਏ
- E220d: ਮੌਜੂਦਾ ਕੀਮਤ 85 ਲੱਖ ਰੁਪਏ, ਹੁਣ 80.5 ਲੱਖ ਰੁਪਏ। ਬੱਚਤ: 4.5 ਲੱਖ ਰੁਪਏ
- GLE 450 4Matic: ਮੌਜੂਦਾ ਕੀਮਤ 1.15 ਕਰੋੜ ਰੁਪਏ, ਹੁਣ 1.07 ਕਰੋੜ ਰੁਪਏ

ਇਹ ਵੀ ਪੜ੍ਹੋ- ਲਾਂਚ ਤੋਂ ਪਹਿਲਾਂ iPhone 17 Series ਦੀਆਂ ਕੀਮਤਾਂ ਲੀਕ

PunjabKesari

ਇਹ ਵੀ ਪੜ੍ਹੋ- ਭੂਚਾਲ ਨੇ ਮਚਾਇਆ ਕਹਿਰ! ਮਰਨ ਵਾਲਿਆਂ ਦੀ ਗਿਣਤੀ 2200 ਤੋਂ ਪਾਰ

ਇੰਜਣ ਅਤੇ ਪਰਫਾਰਮੈਂਸ

- E200: 2.0-ਲੀਟਰ, ਚਾਰ-ਸਿਲੰਡਰ ਟਰਬੋ-ਪੈਟਰੋਲ, 204 hp
- E200d: 2.0-ਲੀਟਰ, ਚਾਰ-ਸਿਲੰਡਰ ਡੀਜ਼ਲ, 197 hp
- E450 AMG: 3.0-ਲੀਟਰ, ਛੇ-ਸਿਲੰਡਰ ਟਰਬੋ-ਪੈਟਰੋਲ, 48V ਮਾਈਲਡ-ਹਾਈਬ੍ਰਿਡ ਸਿਸਟਮ

ਕੈਬਿਨ ਅਤੇ ਫੀਚਰਜ਼

3-ਸਕ੍ਰੀਨ ਸੈੱਟਅੱਪ: 12.3-ਇੰਚ ਵਰਚੁਅਲ ਇੰਸਟਰੂਮੈਂਟ ਕਲੱਸਟਰ, 14.4-ਇੰਚ ਇਨਫੋਟੇਨਮੈਂਟ ਸਕ੍ਰੀਨ, 12.3-ਇੰਚ ਤੀਜੀ ਸਕ੍ਰੀਨ
64-ਰੰਗੀ ਅੰਬੀਨਟ ਲਾਈਟਿੰਗ, ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ
ਚਾਰ-ਜ਼ੋਨ ਜਲਵਾਯੂ ਨਿਯੰਤਰਣ, ਪੈਨੋਰਾਮਿਕ ਸਨਰੂਫ, 17-ਸਪੀਕਰ ਆਡੀਓ ਸਿਸਟਮ

Tata Motors ਨੇ ਵੀ ਘਟਾਈਆਂ ਕੀਮਤਾਂ

ਟਾਟਾ ਮੋਟਰਜ਼ ਨੇ ਆਪਣੀ ਪੂਰੀ ਕਰ ਰੇਂਜ ਦੀਆਂ ਕੀਮਤਾਂ 'ਚ ਕਟੌਤੀ ਦਾ ਐਲਾਨ ਕੀਤਾ ਹੈ। ਨਵੀਆਂ ਕੀਮਤਾਂ 22 ਸਤੰਬਰ 2025 ਤੋਂ ਲਾਗੂ ਹੋਣਗੀਆਂ। ਇਸ ਤਹਿਤ ਟਾਟਾ ਕਾਰਾਂ ਦੀਆਂ ਕੀਮਤਾਂ 1.55 ਲੱਖ ਰੁਪਏ ਤਕ ਘੱਟ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ- ਕੁਦਰਤ ਦਾ ਕਹਿਰ! ਤਬਾਹ ਹੋ ਗਿਆ ਪੂਰਾ ਪਿੰਡ


author

Rakesh

Content Editor

Related News