6 ਫਰਜ਼ੀ ਅਧਿਆਪਕ ਬਰਖ਼ਾਸਤ, ਵਸੂਲੀ ਜਾਵੇਗੀ 2 ਕਰੋੜ 68 ਲੱਖ ਰੁਪਏ ਦੀ ਮੋਟੀ ਰਕਮ
Thursday, Jul 23, 2020 - 06:29 PM (IST)
ਬਸਤੀ— ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਵਿਚ ਦੂਜਿਆਂ ਦੇ ਨਾਂ 'ਤੇ ਘੜੇ ਹੋਏ ਦਸਤਾਵੇਜ਼ ਪੇਸ਼ ਕਰ ਕੇ ਬੇਸਿਕ ਸਿੱਖਿਆ ਪਰੀਸ਼ਦ ਦੇ ਸਕੂਲਾਂ 'ਚ ਅਧਿਆਪਕ ਦੀ ਨੌਕਰੀ ਕਰਨ ਵਾਲੇ 6 ਅਧਿਆਪਕਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਫਰਜ਼ੀ ਅਧਿਆਪਕਾਂ ਤੋਂ 2 ਕਰੋੜ 68 ਲੱਖ 64 ਹਜ਼ਾਰ 108 ਰੁਪਏ ਦੀ ਵਸੂਲੀ ਵੀ ਕੀਤੀ ਜਾਵੇਗੀ।ਅਧਿਕਾਰਤ ਸੂਤਰਾਂ ਨੇ ਕਿਹਾ ਕਿ ਜ਼ਿਲ੍ਹੇ 'ਚ 6 ਅਧਿਆਪਕ ਗੈਰ-ਕਾਨੂੰਨੀ ਢੰਗ ਨਾਲ ਨੌਕਰੀ ਕਰ ਰਹੇ ਸਨ। ਜਾਂਚ 'ਚ ਇਨ੍ਹਾਂ ਦੇ ਸਰਟੀਫ਼ਿਕੇਟ ਫਰਜ਼ੀ ਪਾਏ ਗਏ। ਸਾਰੇ ਅਧਿਆਪਕਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਸਤੀਸ਼ ਪ੍ਰਸਾਦ ਸਹਾਇਕ ਅਧਿਆਪਕ, ਵਿਪਿਨ ਕੁਮਾਰ ਸਹਾਇਕ ਅਧਿਆਪਕ, ਪ੍ਰਿਅੰਕਾ ਚੌਧਰੀ ਹੈੱਡਮਾਸਟਰ, ਧਰੂਵ ਨਾਰਾਇਣ, ਮਾਲਤੀ ਪਾਂਡੇ, ਰਾਣਾ ਪ੍ਰਤਾਪ ਸਿੰਘ ਸਾਰੇ ਸਹਾਇਕ ਅਧਿਆਪਕ ਹਨ। ਇਨ੍ਹਾਂ ਸਾਰੇ ਅਧਿਆਪਕਾਂ ਨੂੰ ਤਨਖ਼ਾਹ ਵਿਚ ਦਿੱਤੇ ਗਏ 2 ਕਰੋੜ 68 ਲੱਖ 64 ਹਜ਼ਾਰ 108 ਰੁਪਏ ਦੀ ਵਸੂਲੀ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਇਹ ਵੀ ਕਿਹਾ ਹੈ ਕਿ ਜ਼ਿਲ੍ਹੇ ਭਰ ਦੇ ਅਧਿਆਪਕਾਂ ਦੀ ਨਿਯੁਕਤੀ ਪੱਤਰਾਂ ਦੀ ਡੂੰਘਾਈ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।