ਹਿਮਾਚਲ 'ਚ ਸਰਕਾਰੀ ਸਕੂਲਾਂ ਦੇ ਹਾਲਾਤ ਚਿੰਤਾਜਨਕ, ਕਰੀਬ 6 ਹਜ਼ਾਰ ਸਕੂਲਾਂ 'ਚ 20 ਤੋਂ ਘੱਟ ਵਿਦਿਆਰਥੀ

Thursday, Nov 24, 2022 - 04:59 PM (IST)

ਹਿਮਾਚਲ 'ਚ ਸਰਕਾਰੀ ਸਕੂਲਾਂ ਦੇ ਹਾਲਾਤ ਚਿੰਤਾਜਨਕ, ਕਰੀਬ 6 ਹਜ਼ਾਰ ਸਕੂਲਾਂ 'ਚ 20 ਤੋਂ ਘੱਟ ਵਿਦਿਆਰਥੀ

ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ 5,113 ਪ੍ਰਾਇਮਰੀ ਅਤੇ 993 ਸੈਕੰਡਰੀ ਸਕੂਲਾਂ ਸਮੇਤ ਕੁੱਲ 6,106 ਸਰਕਾਰੀ ਸਕੂਲਾਂ ’ਚ 20 ਤੋਂ ਘੱਟ ਵਿਦਿਆਰਥੀ ਹਨ ਅਤੇ 12 ਪ੍ਰਾਇਮਰੀ ਸਕੂਲਾਂ ’ਚ ਕੋਈ ਅਧਿਆਪਕ ਨਹੀਂ ਹੈ। ਇਹ ਜਾਣਕਾਰੀ ਇਕ ਰਿਪੋਰਟ ’ਚ ਦਿੱਤੀ ਗਈ ਹੈ। ਏਕੀਕ੍ਰਿਤ ਜ਼ਿਲ੍ਹਾ ਸਿੱਖਿਆ ਸੂਚਨਾ ਪ੍ਰਣਾਲੀ ਦੀ ਇਕ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਕਿ 4,478 ਪ੍ਰਾਇਮਰੀ ਅਤੇ 895 ਸੈਕੰਡਰੀ ਸਕੂਲਾਂ ’ਚ 21 ਤੋਂ 60 ਦੇ ਵਿਚਕਾਰ ਵਿਦਿਆਰਥੀ ਹਨ। 681 ਪ੍ਰਾਇਮਰੀ ਅਤੇ 47 ਸੈਕੰਡਰੀ ਸਕੂਲਾਂ ’ਚ 61 ਤੋਂ 100 ਦੇ ਵਿਚਕਾਰ ਵਿਦਿਆਰਥੀ ਹਨ। ਸੂਬੇ ’ਚ 18,028 ਸਕੂਲ ਹਨ, ਜਿਨ੍ਹਾਂ ’ਚੋਂ 15,313 ਸਰਕਾਰੀ ਸਕੂਲ ਹਨ।

ਇਹ ਵੀ ਪੜ੍ਹੋ- ਮਾਂ ਚਿੰਤਪੂਰਨੀ ਪ੍ਰਤੀ ਆਸਥਾ: ਪੰਜਾਬ ਦੇ ਸ਼ਰਧਾਲੂ ਨੇ ਮਾਤਾ ਦੇ ਦਰਬਾਰ ’ਚ ਚੜ੍ਹਾਇਆ ਚਾਂਦੀ ਦਾ ਛੱਤਰ

ਰਿਪੋਰਟ ਮੁਤਾਬਕ ਸਰਕਾਰੀ ਸਕੂਲਾਂ ਵਿਚ 65,973 ਅਧਿਆਪਕ ਹਨ, ਜਿਨ੍ਹਾਂ ਵਿਚ 39,906 ਪੁਰਸ਼ ਅਤੇ 26,257 ਔਰਤਾਂ ਹਨ। ਇਸ ’ਚ ਦੱਸਿਆ ਗਿਆ ਹੈ ਕਿ 12 ਪ੍ਰਾਇਮਰੀ ਸਰਕਾਰੀ ਸਕੂਲਾਂ ’ਚ ਕੋਈ ਅਧਿਆਪਕ ਨਹੀਂ ਹੈ, ਜਦੋਂ ਕਿ 2,969 ’ਚ ਇਕ ਅਧਿਆਪਕ, 5,533 ’ਚ 2 ਅਧਿਆਪਕ ਅਤੇ 1,779 ’ਚ ਤਿੰਨ ਅਧਿਆਪਕ ਹਨ। ਇਸੇ ਤਰ੍ਹਾਂ 51 ਸੈਕੰਡਰੀ ਸਕੂਲਾਂ ’ਚ ਇਕ ਅਧਿਆਪਕ, 416 ਸਕੂਲਾਂ ’ਚ ਦੋ ਅਧਿਆਪਕ, 773 ਸਕੂਲਾਂ ਵਿਚ ਤਿੰਨ ਅਧਿਆਪਕ ਅਤੇ 701 ਸਕੂਲਾਂ ਵਿਚ 4 ਤੋਂ 6 ਅਧਿਆਪਕ ਹਨ।

ਇਹ ਵੀ ਪੜ੍ਹੋ- ‘ਉਹ ਮੇਰੇ ਟੁਕੜੇ-ਟੁਕੜੇ ਕਰ ਕੇ ਸੁੱਟ ਦੇਵੇਗਾ’, ਸ਼ਰਧਾ ਨੇ 2020 ’ਚ ਪ੍ਰੇਮੀ ਆਫਤਾਬ ਖ਼ਿਲਾਫ਼ ਕੀਤੀ ਸੀ ਸ਼ਿਕਾਇਤ

ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਇਸੇ ਤਰ੍ਹਾਂ ਉੱਚ ਸੈਕੰਡਰੀ ਅਤੇ ਉੱਚ ਸੈਕੰਡਰੀ ਪੱਧਰ ਦੇ ਕਈ ਸਕੂਲਾਂ ਵਿਚ ਵੀ ਅਧਿਆਪਕਾਂ ਦੀ ਘਾਟ ਹੈ। ਇਸ ’ਚ ਦੱਸਿਆ ਗਿਆ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ’ਚ ਕੁੱਲ 63,690 ਕਮਰੇ ਹਨ ਪਰ 7 ਪ੍ਰਾਇਮਰੀ ਸਕੂਲਾਂ ਵਿਚ ਇਕ ਵੀ ਕਮਰਾ ਨਹੀਂ ਹੈ, 338 ਸਕੂਲਾਂ ਵਿਚ ਇਕ ਕਮਰਾ, 2,495 ਸਕੂਲਾਂ ’ਚ ਦੋ ਕਮਰੇ, 4,111 ਸਕੂਲਾਂ ਵਿਚ ਤਿੰਨ ਕਮਰੇ ਅਤੇ 3,402 ਸਕੂਲਾਂ ਵਿਚ 7 ਤੋਂ 10 ਕਮਰੇ ਹਨ। 

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ ਨਾਲ ਦਹਿਲੀ ਦਿੱਲੀ; ਪੁੱਤ ਨੇ ਆਪਣੇ ਹੱਥੀਂ ਮਾਰ ਮੁਕਾਇਆ ਪੂਰਾ ਪਰਿਵਾਰ


 


author

Tanu

Content Editor

Related News