2017 ਦੇ ਮੁਕਾਬਲੇ ਘੱਟ ਹੋਏ 597 ATM : ਰਿਜ਼ਰਵ ਬੈਂਕ ਰਿਪੋਰਟ

Saturday, Jun 08, 2019 - 05:25 PM (IST)

2017 ਦੇ ਮੁਕਾਬਲੇ ਘੱਟ ਹੋਏ 597 ATM : ਰਿਜ਼ਰਵ ਬੈਂਕ ਰਿਪੋਰਟ

ਨਵੀਂ ਦਿੱਲੀ — ਰਿਜ਼ਰਵ ਬੈਂਕ ਆਫ ਇੰਡੀਆ ਨੇ ਦੱਸਿਆ ਹੈ ਕਿ ATM ਦੀ ਸੰਖਿਆ 'ਚ ਸਾਲ 2017 ਦੇ ਮੁਕਾਬਲੇ 2019 'ਚ ਕਮੀ ਆਈ ਹੈ। ਜਾਣਕਾਰੀ ਮੁਤਾਬਕ 2019 'ਚ 597 ATM ਘੱਟ ਹੋ ਗਏ। 2017 ਦੇ ਆਖਿਰ 'ਚ ਜਿਥੇ ਇਨ੍ਹਾਂ ਦੀ ਸੰਖਿਆ 2,22,300 ਸੀ ਉਹ 31 ਮਾਰਚ 2019 ਤੱਕ ਘੱਟ ਕੇ 2,21,703 ਰਹਿ ਗਈ। 

ਰਿਜ਼ਰਵ ਬੈਂਕ ਨੇ ਇਹ ਰਿਪੋਰਟ ਬੈਂਚਮਾਰਕਿੰਗ ਇੰਡੀਆ ਪੇਮੈਂਟ ਸਿਸਟਮ ਨਾਮ ਨਾਲ ਜਾਰੀ ਕੀਤੀ ਹੈ। ਰਿਪੋਰਟ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਰਤ ਵਿਚ ਜਿੰਨਾ ਕੈਸ਼ ਸਰਕੂਲੇਸ਼ਨ ਵਿਚ ਹੁੰਦਾ ਹੈ ਉਸਦੇ ਹਿਸਾਬ ਨਾਲ ATM ਦਾ ਇਸਤੇਮਾਲ ਬਹੁਤ ਘੱਟ ਹੈ। ਫਿਲਹਾਲ ਭਾਰਤ ਵਿਚ ATM ਦੀ ਸੰਖਿਆ 'ਚ ਭਾਵੇਂ ਕਮੀ ਆ ਰਹੀ ਹੈ ਪਰ 2012 ਤੋਂ 2017 ਦੇ ਵਿਚਕਾਰ ਇਨ੍ਹਾਂ ਦੀ ਲੱਗਣ ਦੀ ਸਪੀਡ ਵਿਚ ਭਾਰਤ ਸਿਰਫ ਚੀਨ ਤੋਂ ਪਿੱਛੇ ਸੀ।

ਰਿਪੋਰਟ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ 6 ਸਾਲਾਂ ਵਿਚਕਾਰ (2012-17) ATM ਦੀ ਸੰਖਿਆ ਲਗਭਗ ਦੁੱਗਣੀ ਹੋ ਗਈ ਸੀ। 2012 ਵਿਚ 10,832 ਲੋਕਾਂ 'ਤੇ ਇਕ ATM ਸੀ ਇਸ ਦੇ ਨਾਲ ਹੀ 2017 ਵਿਚ 5,919 ਲੋਕਾਂ 'ਤੇ ਇਕ ATM ਹੋ ਗਿਆ। ਹਾਲਾਂਕਿ ATM ਦੀ ਵਧਦੀ ਗਿਣਤੀ ਨੂੰ ਜੇਕਰ ਜਨਸੰਖਿਆ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਇਸ ਦਾ ਗ੍ਰੋਥ ਰੇਟ ਬਹੁਤ ਹੀ ਘੱਟ ਹੈ।


Related News