UP ''ਚ ਵਿਆਹ ਦੇ ਝੂਠੇ ਵਾਅਦੇ ਨਾਲ ਜਬਰ ਜ਼ਿਨਾਹ ਦੀਆਂ ਸ਼ਿਕਾਰ ਹੋਈਆਂ ਕੁੜੀਆਂ, ਹੈਰਾਨ ਕਰਦੇ ਨੇ ਅੰਕੜੇ

Thursday, Oct 22, 2020 - 05:22 PM (IST)

ਲਖਨਊ— ਉੱਤਰ ਪ੍ਰਦੇਸ਼ 'ਚ ਕੁੜੀਆਂ ਨਾਲ ਵਾਪਰ ਰਹੀਆਂ ਜ਼ਬਰ ਜ਼ਿਨਾਹ ਦੀਆਂ ਵਾਰਦਾਤਾਂ ਦਾ ਗਰਾਫ਼ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਸਾਲ 2019 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਿਆਹ ਦੇ ਝੂਠੇ ਵਾਅਦੇ ਕਰ ਕੇ 57 ਫ਼ੀਸਦੀ ਕੁੜੀਆਂ ਜਬਰ ਜ਼ਿਨਾਹ ਦੀਆਂ ਸ਼ਿਕਾਰ ਹੋਈਆਂ ਹਨ। ਇਹ ਹੈਰਾਨ ਕਰਦੇ ਅੰਕੜੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵਲੋਂ ਜਾਰੀ ਕੀਤੇ ਗਏ ਹਨ। 

ਇਹ  ਵੀ ਪੜ੍ਹੋ: ਹੈਰਾਨੀਜਨਕ: ਦੇਵੀ ਮਾਂ ਨੂੰ ਖ਼ੁਸ਼ ਕਰਨ ਲਈ ਮਾਂ ਨੇ ਚੁਣਿਆ ਆਪਣਾ ਪੁੱਤਰ, ਕੁਹਾੜੀ ਮਾਰ ਦਿੱਤੀ ਬਲੀ

ਅੰਕੜਿਆਂ ਦਾ ਵਿਸ਼ਲੇਸ਼ਣ ਅੱਗੇ ਇਹ ਦਰਸਾਉਂਦਾ ਹੈ ਕਿ ਸੂਬੇ ਵਿਚ 37 ਫ਼ੀਸਦੀ ਕੇਸਾਂ 'ਚ ਦੋਸ਼ੀ ਪੀੜਤਾਂ ਨੂੰ ਜਾਣਦੇ ਸਨ, ਯਾਨੀ ਕਿ ਉਨ੍ਹਾਂ ਦੇ ਜਾਣ-ਪਛਾਣ ਵਿਚੋਂ ਹੀ ਸਨ, ਜਦੋਂ ਕਿ ਜ਼ੁਰਮ ਦੇ ਤਕਰੀਬਨ 6 ਫ਼ੀਸਦੀ ਦੋਸ਼ੀ ਅਣਜਾਣ ਸਨ। ਓਧਰ ਉੱਤਰ ਪ੍ਰਦੇਸ਼ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ, ਆਸ਼ੂਤੋਸ਼ ਪਾਂਡੇ ਨੇ ਕਿਹਾ ਕਿ ਅੰਕੜਿਆਂ 'ਚ ਪੀੜਤਾਂ ਨਾਲ ਜਾਣ ਪਛਾਣ ਵਲੋਂ ਕੀਤੇ ਗਏ ਜਬਰ ਜ਼ਿਨਾਹ ਇਕ ਵੱਖਰੇ ਰੁਝਾਨ ਨੂੰ ਦਰਸਾਉਂਦਾ ਹੈ। ਜੇਕਰ ਕੋਈ ਜਾਣ-ਪਛਾਣ ਵਾਲਾ ਜੁਰਮ ਕਰਦਾ ਹੈ ਤਾਂ ਜਨਾਨੀਆਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੂੰ ਜਬਰ ਜ਼ਿਨਾਹ ਦੇ ਕੇਸਾਂ ਦੀ ਰਿਪੋਰਟ ਦੇਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਦੋਸ਼ੀ ਨੂੰ ਸਜ਼ਾ ਦੇਣ 'ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਅਜਿਹੇ ਅਪਰਾਧਾਂ ਦੇ ਦੋਸ਼ੀਆਂ ਨੂੰ ਸਪੱਸ਼ਟ ਸੰਦੇਸ਼ ਜਾਵੇਗਾ। ਜਨਾਨੀਆਂ ਨੂੰ ਉਨ੍ਹਾਂ ਨਿਯਮਾਂ ਅਤੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ, ਜੋ 'ਮਿਸ਼ਨ ਸ਼ਕਤੀ ਪ੍ਰੋਗਰਾਮ' ਤਹਿਤ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਹਨ।

ਇਹ  ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਦੇਵੇਗੀ ਇਹ ਤੋਹਫ਼ਾ, ਲੱਖਾਂ ਲੋਕਾਂ ਦਾ ਸਫ਼ਰ ਹੋਵੇਗਾ ਆਸਾਨ

ਆਸ਼ੂਤੋਸ਼ ਪਾਂਡੇ ਨੇ ਕਿਹਾ ਕਿ ਸਾਰੇ ਸੂਬਿਆਂ 'ਚ ਵਿਚ ਉੱਤਰ ਪ੍ਰਦੇਸ਼ 'ਚ ਅਪਰਾਧ ਦੀ ਦਰ ਵਧੇਰੇ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਜਨਾਨੀਆਂ ਖ਼ਿਲਾਫ ਅਪਰਾਧ ਦੇ ਕੇਸਾਂ ਵਿਚ ਸਭ ਤੋਂ ਵੱਧ 55 ਫ਼ੀਸਦੀ, ਉੱਤਰਾਖੰਡ 'ਚ 50 ਫ਼ੀਸਦੀ ਅਤੇ ਰਾਜਸਥਾਨ 'ਚ 45.5 ਫ਼ੀਸਦੀ ਹੈ। ਇਸ ਦੇ ਨਾਲ ਹੀ ਪਾਂਡੇ ਨੇ ਕਿਹਾ ਕਿ ਸਜ਼ਾ ਦੀ ਦਰ ਵਿਚ ਸੁਧਾਰ ਹੋ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਵਿਚ 11 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 6 ਹੋਰ ਲੋਕਾਂ ਨੂੰ ਜਨਾਨੀਆਂ ਖ਼ਿਲਾਫ ਅਪਰਾਧ ਦੇ ਕੇਸਾਂ ਵਿਚ 10 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਜੁਰਮਾਨਾ ਵੀ ਲਾਇਆ ਗਿਆ।


Tanu

Content Editor

Related News