56 ਸਾਲਾ ਟੀਚਰ ਦੀ ਰੇਪ ਤੋਂ ਬਾਅਦ ਹੱਤਿਆ, ਇਤਰਾਜ਼ਯੋਗ ਅਵਸਥਾ ''ਚ ਮਿਲੀ ਲਾਸ਼
Tuesday, Feb 06, 2018 - 02:40 PM (IST)
ਯਮੁਨਾਨਗਰ — ਬਲਾਤਕਾਰ ਦੀ ਰਾਜਧਾਨੀ ਬਣਦੇ ਜਾ ਰਹੇ ਹਰਿਆਣਾ ਸੂਬੇ 'ਚ ਹੁਣ ਬਜ਼ੁਰਗ ਔਰਤਾਂ ਵੀ ਆਪਣੇ ਘਰਾਂ 'ਚ ਸੁਰੱਖਿਅਤ ਨਹੀਂ ਹਨ। ਪਾਬਨੀ ਰੋਡ 'ਤੇ ਸਥਿਤ ਰਾਮ ਨਗਰ ਕਾਲੋਨੀ 'ਚ 56 ਸਾਲਾ ਮਹਿਲਾ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਮਹਿਲਾ ਆਪਣੇ ਹੀ ਘਰ ਨਗਨ ਅਵਸਥਾ 'ਚ ਮਿਲੀ। ਘਰ ਦਾ ਸਮਾਨ ਖਿਲਰਿਆ ਹੋਇਆ ਸੀ ਅਤੇ ਅਲਮਾਰੀ ਵੀ ਖੁੱਲ੍ਹੀ ਹੋਈ ਸੀ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਬਲਾਤਕਾਰ, ਲੁੱਟ ਅਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਰਾਫਟ ਟੀਚਰ ਸੀ ਮਹਿਲਾ
ਜਾਣਕਾਰੀ ਅਨੁਸਾਰ ਵੀਨਾ(56) ਬਿਲਾਸਪੁਰ 'ਚ ਕਰਾਫਟ ਅਧਿਆਪਿਕਾ ਦੇ ਅਹੁਦੇ 'ਤੇ ਕੰਮ ਕਰਦੀ ਸੀ ਅਤੇ ਇਕ ਸਾਲ ਬਾਅਦ ਰਿਟਾਇਰ ਹੋਣ ਵਾਲੀ ਸੀ। ਮਹਿਲਾ ਪਿਛਲੇ 25-30 ਸਾਲ ਤੋਂ ਰਾਮਨਗਰ ਕਾਲੋਨੀ 'ਚ ਆਪਣੇ ਪਤੀ ਤੋਂ ਵੱਖ ਹੋ ਕੇ ਰਹਿ ਰਹੀ ਸੀ। ਉਸਦੀਆਂ ਦੋ ਬੇਟੀਆਂ ਹਨ ਜਿਨ੍ਹਾਂ ਦਾ ਵਿਆਹ ਹੋ ਚੁੱਕਾ ਹੈ।

ਬਿਸਤਰੇ 'ਚ ਨਗਨ ਅਵਸਥਾ 'ਚ ਪਈ ਮਿਲੀ ਲਾਸ਼
ਮਹਿਲਾ ਰੋਜ਼ ਸਵੇਰੇ 9 ਵਜੇ ਕੰਮ 'ਤੇ ਜਾਂਦੀ ਸੀ। ਸੋਮਵਾਰ ਦੀ ਸਵੇਰ ਜਦੋਂ ਗੁਆਢਿਆਂ ਨੇ ਘਰ ਦਾ ਗੇਟ ਅੱਧਾ ਖੁੱਲ੍ਹਾ ਦੇਖਿਆ ਤਾਂ ਉਨ੍ਹਾਂ ਨੇ ਘਰ ਦੇ ਅੰਦਰ ਜਾ ਕੇ ਦੇਖਿਆ। ਗੁਆਢਿਆਂ ਨੇ ਦੇਖਿਆ ਕਿ ਮਹਿਲਾ ਦੀ ਲਾਸ਼ ਬੈੱਡ 'ਤੇ ਨਗਨ ਅਵਸਥਾ 'ਚ ਪਈ ਹੋਈ ਹੈ। ਮਹਿਲਾ ਦੇ ਮੂੰਹ 'ਚ ਤੌਲਿਆ ਪਾਇਆ ਹੋਇਆ ਹੈ ਅਤੇ ਪੈਰ ਸਲਵਾਰ ਨਾਲ ਬੰਨ੍ਹੇ ਹੋਏ ਹਨ। ਮਹਿਲਾ ਦੇ ਗਲੇ 'ਚੋਂ ਸੋਨੇ ਦੀ ਚੇਨ ਅਤੇ ਕੰਨਾਂ ਦੀਆਂ ਵਾਲੀਆਂ ਗਾਇਬ ਸਨ। ਘਰ ਦੀ ਅਲਮਾਰੀ ਅਤੇ ਫਰਿੱਜ ਖੁੱਲ੍ਹਾ ਹੋਇਆ ਸੀ। ਕਮਰੇ 'ਚ ਸਮਾਨ ਵੀ ਸਾਰਾ ਖਿੱਲਰਿਆ ਹੋਇਆ ਸੀ। ਫਰਿੱਜ 'ਚ ਰੱਖਿਆ ਦੁੱਧ ਦਾ ਪਤੀਲਾ ਬਾਹਰ ਪਿਆ ਹੋਇਆ ਸੀ। ਅਲਮਾਰੀ ਦਾ ਲਾਕਰ ਖਾਲ੍ਹੀ ਸੀ।

ਜਾਂਚ ਕਰ ਰਹੀ ਟੀਮ
ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰ ਵਾਲਿਆਂ ਦੇ ਬਿਆਨ 'ਤੇ ਬਲਾਤਕਾਰ, ਹੱਤਿਆ ਅਤੇ ਲੁੱਟ ਦਾ ਮਾਮਲਾ ਦਰਜ ਕਰਕੇ ਜਾਂਚ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।
