ਸ਼ਮਸ਼ਾਨ ਘਾਟਾਂ ਤੇ ਕਬਰਿਸਤਾਨਾਂ ’ਚ 539 ਕੋਵਿਡ ਲਾਸ਼ਾਂ ਦਾ ਕੀਤਾ ਗਿਆ ਸਸਕਾਰ
Saturday, Apr 24, 2021 - 02:11 AM (IST)
ਨਵੀਂ ਦਿੱਲੀ – ਦਿੱਲੀ ’ਚ ਕੋਰੋਨਾ ਦਾ ਕਹਿਰ ਹਰ ਪਾਸੇ ਦਿਸ ਰਿਹਾ ਹੈ ਤਾਂ ਸ਼ਮਸ਼ਾਨ ਘਾਟਾਂ ਤੇ ਕਬਰਿਸਤਾਨਾਂ ’ਚ ਲਾਸ਼ਾਂ ਹੀ ਲਾਸ਼ਾਂ ਨਜ਼ਰ ਆ ਰਹੀਆਂ ਹਨ, ਜਿਸ ਪਾਸੇ ਵੀ ਦੇਖੋ ਦੁੱਖ ਦੀਆਂ ਖਬਰਾਂ ਹੀ ਨਜ਼ਰ ਆ ਰਹੀਆਂ ਹਨ। ਦਿੱਲੀ ਦੇ ਨਗਰ ਨਿਗਮ ਦੇ 3 ਸ਼ਮਸ਼ਾਨ ਘਾਟਾਂ ’ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਦੀਆਂ ਕਤਾਰਾਂ ਲੱਗ ਰਹੀਆਂ ਹਨ। ਸ਼ੁੱਕਰਵਾਰ ਨੂੰ ਵੀ ਕਈ ਸ਼ਮਸ਼ਾਨ ਘਾਟਾਂ ’ਚ ਤੈਅ ਸਮਰਥਾ ਨਾਲੋਂ ਵੱਧ ਲਾਸ਼ਾਂ ਦਾ ਸਸਕਾਰ ਕੀਤਾ ਗਿਆ। ਸ਼ੁੱਕਰਵਾਰ ਸ਼ਾਮ 6 ਵਜੇ ਤੱਕ ਰਾਜਧਾਨੀ ’ਚ ਨਿਗਮ ਬੋਧ ਘਾਟ ਸਮੇਤ ਸਾਰੇ ਕੋਵਿਡ ਸ਼ਮਸ਼ਮਾਨ ਘਾਟਾਂ ਤੇ ਕਬਰਿਸਤਾਨਾਂ ’ਚ 539 ਲਾਸ਼ਾਂ ਦਾ ਦਾਹ-ਸਸਕਾਰ ਤੇ ਦਫਨਾਇਆ ਗਿਆ।
ਇਹ ਵੀ ਪੜ੍ਹੋ- ਕੋਰੋਨਾ: ਮੋਦੀ ਸਰਕਾਰ ਦਾ ਫੈਸਲਾ, ਗਰੀਬਾਂ ਨੂੰ ਮਿਲੇਗਾ ਦੋ ਮਹੀਨੇ ਮੁਫਤ ਰਾਸ਼ਨ
ਉੱਧਰ ਦੱਖਣੀ ਦਿੱਲੀ ਨਗਰ ਨਿਗਮ ਨੇ ਆਪਣੇ ਸਾਰੇ 9 ਸ਼ਮਸ਼ਾਨ ਘਾਟਾਂ ’ਤੇ ਕਬਰਿਸਤਾਨ ’ਚ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਨਿਗਮ ਦੇ ਸਾਰੇ ਸ਼ਮਸ਼ਾਨ ਘਾਟਾਂ ’ਚ ਸਸਕਾਰ ਲਈ ਪਲੇਟਫਾਰਮਾਂ ਦੀ ਗਿਣਤੀ ’ਚ ਵਾਧਾ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।