52 ਕਿ. ਮੀ. ਸਾਈਕਲ ਚਲਾ ਕੇ ਪਿੰਡ ਪਹੁੰਚੇ ਕਲੈਕਟਰ
Monday, Mar 12, 2018 - 01:30 AM (IST)

ਧਮਤਰੀ- ਛੱਤੀਸਗੜ੍ਹ ਦੇ ਧਮਤਰੀ ਜ਼ਿਲੇ ਦੇ ਕਲੈਕਟਰ ਡਾ. ਸੀ. ਆਰ. ਪ੍ਰਸੰਨਾ ਅੱਜ ਸਵੇਰੇ ਜ਼ਿਲੇ ਦੇ ਬਨਰੌਦ ਪਿੰਡ ਤੋਂ 52 ਕਿਲੋਮੀਟਰ ਸਾਈਕਲ ਚਲਾ ਕੇ ਨਗਰੀ ਬਲਾਕ ਦੇ ਸਿਹਾਵਾ ਪਹੁੰਚੇ।
ਵਾਤਾਵਰਣ ਪ੍ਰਤੀ ਲਗਾਤਾਰ ਜਾਗਰੂਕਤਾ ਮੁਹਿੰਮ ਚਲਾ ਰਹੇ ਡਾ. ਪ੍ਰਸੰਨਾ ਹਮੇਸ਼ਾ ਸਾਈਕਲ ਚਲਾ ਕੇ ਆਪਣੇ ਕੰਮ 'ਤੇ ਨਿਕਲਦੇ ਹਨ ਪਰ ਪਹਿਲੀ ਵਾਰ ਸਾਈਕਲ ਰਾਹੀਂ ਇੰਨੀ ਲੰਬੀ ਯਾਤਰਾ ਕੀਤੀ। ਜੰਗਲੀ ਇਲਾਕੇ ਦੇ ਕਈ ਪਿੰਡਾਂ 'ਚ ਸਾਈਕਲ 'ਤੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਅੱਜ ਸਥਾਨਕ ਕਲੱਬ ਦੇ 40 ਮੈਂਬਰਾਂ ਨਾਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਉਹ ਸਿਹਾਵਾ ਪਹੁੰਚੇ। ਡਾ. ਪ੍ਰਸੰਨਾ ਨੇ ਦੱਸਿਆ ਕਿ 52 ਕਿਲੋਮੀਟਰ ਦੀ ਦੂਰੀ ਉਨ੍ਹਾਂ ਨੇ 3 ਘੰਟਿਆਂ 'ਚ ਤੈਅ ਕੀਤੀ।