ਜਦੋਂ 12ਵੀਂ ਜਮਾਤ ਦਾ ਇਮਤਿਹਾਨ ਦੇਣ ਪਹੁੰਚੇ 51 ਸਾਲ ਦੇ ਨੇਤਾਜੀ, ਹੈਰਾਨ ਰਹਿ ਗਏ ਵਿਦਿਆਰਥੀ

Monday, Feb 27, 2023 - 06:12 PM (IST)

ਜਦੋਂ 12ਵੀਂ ਜਮਾਤ ਦਾ ਇਮਤਿਹਾਨ ਦੇਣ ਪਹੁੰਚੇ 51 ਸਾਲ ਦੇ ਨੇਤਾਜੀ, ਹੈਰਾਨ ਰਹਿ ਗਏ ਵਿਦਿਆਰਥੀ

ਬਰੇਲੀ- ਉੱਤਰ ਪ੍ਰਦੇਸ਼ 'ਚ 10ਵੀਂ ਅਤੇ 12ਵੀਂ ਦੇ ਇਮਤਿਹਾਨ ਸ਼ੁਰੂ ਹੋ ਚੁੱਕੇ ਹਨ। 12ਵੀਂ ਜਮਾਤ ਦੇ ਉੱਤਰ ਪ੍ਰਦੇਸ਼ ਬੋਰਡ ਦੇ ਇਮਤਿਹਾਨ ਦੌਰਾਨ ਬਰੇਲੀ ਦੇ ਇਕ ਪ੍ਰੀਖਿਆ ਕੇਂਦਰ 'ਚ ਇਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ। ਇਮਤਿਹਾਨ ਦੇਣ ਵਾਲੇ ਜ਼ਿਆਦਾਤਰ ਵਿਦਿਆਰਥੀ ਨੌਜਵਾਨ ਸਨ। ਉੱਥੇ ਇਕ 51 ਸਾਲਾ ਵਿਅਕਤੀ ਵੀ ਸੀ ਜਿਸ ਦੇ ਹੱਥ ਵਿਚ ਇਕ ਰਾਈਟਿੰਗ ਪੈਡ, ਲੈਮੀਨੇਟਡ ਐਡਮਿਟ ਕਾਰਡ ਅਤੇ ਦੂਜੇ ਹੱਥ 'ਚ ਪਾਣੀ ਦੀ ਬੋਤਲ ਸੀ। ਇਸ ਉਮਰ ਦੇ ਵਿਦਿਆਰਥੀ ਨੂੰ ਵੇਖ ਕੇ ਵਿਦਿਆਰਥੀਆਂ 'ਚ ਹੈਰਾਨੀ ਸੀ।

ਇਹ ਵੀ ਪੜ੍ਹੋ- ਟਰੱਕ ਦੀ ਟੱਕਰ ਨਾਲ ਸਕੂਟੀ ਸਵਾਰ ਦਾਦਾ-ਪੋਤੇ ਦੀ ਮੌਤ, 2 ਕਿ.ਮੀ. ਘਸੀੜਿਆ ਗਿਆ 6 ਸਾਲ ਦਾ ਬੱਚਾ

ਕੌਣ ਹਨ ਇਹ ਨੇਤਾਜੀ

ਇਮਤਿਹਾਨ ਲਈ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਹੋਏ। ਪ੍ਰੀਖਿਆ ਕੇਂਦਰ ਦੇ ਬਾਹਰ ਉਡੀਕ ਕਰਨ ਵਾਲਾ ਵਿਅਕਤੀ ਸਾਬਕਾ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਉਰਫ਼ ਪੱਪੂ ਭਰਤੌਲ ਸੀ। ਮਿਸ਼ਰਾ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਤੋਂ ਟਿਕਟ ਮਿਲੀ ਸੀ ਅਤੇ ਬਰੇਲੀ ਦੇ ਬਿਠਰੀ ਚੈਨਪੁਰ ਹਲਕੇ ਤੋਂ ਜਿੱਤੇ ਸਨ। ਹਾਲਾਂਕਿ ਉਨ੍ਹਾਂ ਨੂੰ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਲਈ ਪਾਰਟੀ ਵੱਲੋਂ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

PunjabKesari

ਇਸ ਲਈ ਲਿਆ ਪੜ੍ਹਨ ਦਾ ਫ਼ੈਸਲਾ

ਮਿਸ਼ਰਾ ਨੇ ਇਕ ਸਿਆਸਤਦਾਨ ਵਜੋਂ ਆਪਣੇ ਰੁਝੇਵਿਆਂ ਦੇ ਬਾਵਜੂਦ ਆਪਣੀ ਸਿੱਖਿਆ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ। ਮੈਂ ਸੋਚਿਆ ਕਿ ਮੈਨੂੰ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਮਿਸ਼ਰਾ ਦਾ ਮੰਨਣਾ ਹੈ ਕਿ ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣ ਨਾਲ ਉਸ ਨੂੰ ਆਪਣੇ ਛੋਟੇ ਹਲਕਿਆਂ ਨਾਲ ਬਿਹਤਰ ਢੰਗ ਨਾਲ ਜੁੜਨ ਵਿਚ ਮਦਦ ਮਿਲੇਗੀ ਪਰ ਇਸ ਕਦਮ ਦਾ ਹੋਰ ਵੀ ਵੱਡਾ ਮਕਸਦ ਹੈ।

ਇਹ ਵੀ ਪੜ੍ਹੋ- ਸਿਆਸਤ ਤੋਂ ਸੰਨਿਆਸ ਦੀਆਂ ਖ਼ਬਰਾਂ ਵਿਚਾਲੇ ਸੋਨੀਆ ਗਾਂਧੀ ਦਾ ਬਿਆਨ ਆਇਆ ਸਾਹਮਣੇ

PunjabKesari

ਵਕੀਲ ਬਣ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਨੇ ਮਿਸ਼ਰਾ

ਖੇਤਰ 'ਚ ਪੱਪੂ ਭਰਤੌਲ ਦੇ ਨਾਂ ਤੋਂ ਮਸ਼ਹੂਰ ਸਾਬਕਾ ਵਿਧਾਇਕ ਮਿਸ਼ਰਾ ਨੇ ਕਿਹਾ ਕਿ ਮੈਂ ਮਹਿਸੂਸ ਕੀਤਾ ਕਿ ਵੱਡੀ ਗਿਣਤੀ 'ਚ ਲੋਕ ਖਾਸ ਤੌਰ 'ਤੇ ਜਿਹੜੇ ਲੋਕ ਆਰਥਿਕ ਤੌਰ 'ਤੇ ਕਮਜ਼ੋਰ ਹਨ, ਉਨ੍ਹਾਂ ਨੂੰ ਨਿਆਂ ਨਹੀਂ ਮਿਲਦਾ ਕਿਉਂਕਿ ਉਹ ਵਕੀਲਾਂ ਦਾ ਖ਼ਰਚ ਨਹੀਂ ਚੁੱਕ ਪਾਉਂਦੇ। ਮੈਂ ਅਜਿਹੇ ਲੋਕਾਂ ਦੀ ਮਦਦ ਕਰਨ ਲਈ ਕਾਨੂੰਨ ਦਾ ਅਧਿਐਨ ਕਰਨਾ ਚਾਹੁੰਦਾ ਹਾਂ। ਹੁਣ ਮੈਂ ਅੱਗੇ ਦੀ ਪੜ੍ਹਾਈ ਜਾਰੀ ਰੱਖਾਂਗਾ। 

ਇਹ ਵੀ ਪੜ੍ਹੋ-  ਹੁਣ ਟਰਾਂਸਜੈਂਡਰਾਂ ਨੂੰ ਵੀ ਮਿਲੇਗਾ ਸਰਕਾਰੀ ਨੌਕਰੀ 'ਚ ਭਰਤੀ ਦਾ ਮੌਕਾ, ਇਸ ਸੂਬਾ ਸਰਕਾਰ ਨੇ ਲਿਆ ਫ਼ੈਸਲਾ

ਇਨ੍ਹਾਂ ਵਿਸ਼ਿਆਂ 'ਚ ਕਰ ਰਹੇ ਨੇ ਪੜ੍ਹਾਈ-

ਮਿਸ਼ਰਾ ਨੇ ਕਿਹਾ ਕਿ ਮੈਂ ਬੋਰਡ ਇਮਤਿਹਾਨ ਲਈ ਆਪਣੇ ਵਿਸ਼ਿਆਂ ਵਜੋਂ ਹਿੰਦੀ, ਫਾਈਨ ਆਰਟਸ, ਸੋਸ਼ਲ ਸਟੱਡੀਜ਼, ਨਾਗਰਿਕ ਸ਼ਾਸਤਰ ਅਤੇ ਸਮਾਜ ਸ਼ਾਸਤਰ ਦੀ ਚੋਣ ਕੀਤੀ ਹੈ। ਇਹ ਵਿਸ਼ੇ ਕਾਨੂੰਨ ਦੀ ਪੜ੍ਹਾਈ ਵਿਚ ਵੀ ਮੇਰੀ ਮਦਦ ਕਰਨਗੇ। 

PunjabKesari

ਰਾਤ 11 ਵਜੇ ਤੋਂ 1 ਵਜੇ ਤੱਕ ਕਰਦੇ ਨੇ ਪੜ੍ਹਾਈ-

ਮਿਸ਼ਰਾ ਨੇ ਦੱਸਿਆ ਕਿ ਮੈਂ ਰਾਤ ਨੂੰ 11 ਵਜੇ ਅਤੇ 1 ਵਜੇ ਤੱਕ ਪੜ੍ਹਾਈ ਕਰਦਾ ਹਾਂ। ਦਿਨ ਦੇ ਸਮੇਂ ਵੀ ਮੈਨੂੰ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨ ਲਈ ਕੁਝ ਸਮਾਂ ਮਿਲਦਾ ਹੈ। ਮਿਸ਼ਰਾ ਨੇ ਕਿਹਾ ਕਿ ਉਹ 3 ਬੱਚਿਆਂ ਦੇ ਪਿਤਾ ਹਨ, ਜਿਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ।

ਇਹ ਵੀ ਪੜ੍ਹੋ-  'ਤਿੰਨ ਤਲਾਕ' ਦੇ ਡਰ ਤੋਂ ਮੁਸਲਿਮ ਕੁੜੀ ਨੇ ਹਿੰਦੂ ਧਰਮ ਅਪਣਾ ਕੇ ਪ੍ਰੇਮੀ ਨਾਲ ਲਏ ਸੱਤ ਫੇਰੇ


author

Tanu

Content Editor

Related News