ਦਿੱਲੀ ’ਚ ਲਾਏ ਜਾਣਗੇ 500 ਵਾਟਰ ATM : ਕੇਜਰੀਵਾਲ
Monday, Jul 24, 2023 - 04:47 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਸਰਕਾਰ ਨੇ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿਚ ਪਾਣੀ ਦੇ 500 ਏ.ਟੀ.ਐੱਮ. ਲਾਉਣ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ਰਾਹੀਂ ਇੱਥੇ ਰਹਿਣ ਵਾਲੇ ਲੋਕਾਂ ਨੂੰ ਰਿਵਰਸ ਓਸਮੋਸਿਸ (ਆਰ.ਓ.) ਪ੍ਰਕਿਰਿਆ ਨਾਲ ਸ਼ੁੱਧ ਕੀਤਾ ਗਿਆ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਮਾਇਆਪੁਰੀ ਵਿਖੇ ਆਰ. ਓ. ਪਲਾਂਟ ਦਾ ਮੁਆਇਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਜੇ ਚਾਰ ਏ.ਟੀ.ਐੱਮ. ਲਾਏ ਗਏ ਹਨ। ਪਹਿਲੇ ਪੜਾਅ ਵਿਚ ਕੁੱਲ 500 ਏ.ਟੀ.ਐੱਮ. ਲਾਉਣ ਦੀ ਯੋਜਨਾ ਹੈ।
ਕੇਜਰੀਵਾਲ ਕਿਹਾ ਕਿ ਹਰੇਕ ਵਿਅਕਤੀ ਨੂੰ ਇਕ ਕਾਰਡ ਦਿੱਤਾ ਜਾਵੇਗਾ, ਜਿਸ ਰਾਹੀਂ ਉਹ ਏ.ਟੀ.ਐਮ. ਤੋਂ ਰੋਜ਼ਾਨਾ 20 ਲਿਟਰ ਪਾਣੀ ਲੈ ਸਕੇਗਾ। ਇਹ ਏ.ਟੀ.ਐੱਮ. ਉਨ੍ਹਾਂ ਝੁੱਗੀ-ਝੌਂਪੜੀਆਂ ਵਾਲੇ ਖੇਤਰਾਂ ’ਚ ਲਾਏ ਜਾਣਗੇ ਜਿੱਥੇ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ਟਿਊਬਵੈੱਲ ਦੇ ਪਾਣੀ ਨੂੰ ਆਰ.ਓ.ਪਲਾਂਟ ਵਿਚ ਸ਼ੁੱਧ ਕਰ ਕੇ ਏ. ਟੀ. ਐੱਮ. ਰਾਹੀਂ ਲੋਕਾਂ ਨੂੰ ਉਪਲਬਧ ਕਰਵਾਇਆ ਜਾਏਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8