50 ਸਾਲ ਪੁਰਾਣੇ ਹਾਦਸਾਗ੍ਰਸਤ ਲੜਾਕੂ ਜਹਾਜ਼ ਦਾ ਮਿਲਿਆ ਮਲਬਾ

Saturday, Jul 21, 2018 - 02:36 PM (IST)

ਮਨਾਲੀ— ਹਿਮਾਚਲ ਦੇ ਲਾਹੌਲ-ਸਪਿਤੀ 'ਚ ਇਕ ਹਵਾਈ ਜਹਾਜ਼ ਦੇ ਮਲਬੇ ਸਮੇਤ ਮਨੁੱਖੀ ਸਰੀਰ ਦੇ ਅਵਸ਼ੇਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਨਾਲੀ ਤੋਂ ਚੰਦਰਭਾਗਾ ਪੀਕ 'ਤੇ ਪਹੁੰਚੀ ਟੀਮ ਨੇ ਇਸ ਬਾਰੇ ਭਾਰਤੀ ਰੱਖਿਆ ਮੰਤਰਾਲੇ ਨੂੰ ਵੀ ਜਾਣਕਾਰੀ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਜੁਲਾਈ ਮਹੀਨੇ ਦੇ ਸ਼ੁਰੂਆਤੀ ਦਿਨਾਂ 'ਚ ਮਨਾਲੀ ਤੋਂ ਇੰਡੀਅਨ ਮਾਊਂਟਨੀਅਰਿੰਗ ਫਾਊਂਡੇਸ਼ਨ ਅਤੇ ਓਨ.ਜੀ.ਸੀ. ਦੀ ਸੰਯੁਕਤ ਟੀਮ ਨੇ ਚੰਦਰਭਾਗਾ ਦੀਆਂ ਪਹਾੜੀਆਂ 'ਤੇ ਸਵੱਛਤਾ ਮੁਹਿੰਮ ਚਲਾਈ ਸੀ। ਜਦੋਂ ਉਹ ਪਹਾੜੀਆਂ 'ਤੇ ਸਫਾਈ ਮੁਹਿੰਮ ਕਰ ਰਹੇ ਸਨ ਤਾਂ ਚੰਦਰਭਾਗਾ ਦੇ ਹਿੱਸਿਆਂ 'ਚ ਉਨ੍ਹਾਂ ਨੂੰ ਇਹ ਟੁਕੜੇ ਨਜ਼ਰ ਆਏ। ਨਾਲ ਹੀ ਉਨ੍ਹਾਂ ਨੂੰ ਇਕ ਮਨੁੱਖੀ ਸਰੀਰ ਦੇ ਅਵਸ਼ੇਸ਼ ਵੀ ਨਜ਼ਰ ਆਏ।

PunjabKesariਉਨ੍ਹਾਂ ਨੇ ਉਸ ਦੀ ਤਸਵੀਰ ਲਈ ਅਤੇ ਇਸ ਘਟਨਾ ਬਾਰੇ ਜਾਣਕਾਰੀ ਭਾਰਤੀ ਰੱਖਿਆ ਮੰਤਰਾਲੇ ਨੂੰ ਦਿੱਤੀ। ਜਿਸ ਤੋਂ ਬਾਅਦ ਰੱਖਿਆ ਮੰਤਰਾਲੇ ਦੀ ਟੀਮ ਵੱਲੋਂ ਉਨ੍ਹਾਂ ਤੋਂ ਇਸ ਲੋਕੇਸ਼ਨ ਦੀ ਜਾਣਕਾਰੀ ਲਈ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਹਵਾਈ ਫੌਜ ਦਾ ਏ.ਐੱਨ.-12 ਜਹਾਜ਼ ਹੈ, ਜੋ 7 ਫਰਵਰੀ, 1968 ਭਾਵ 50 ਸਾਲ 'ਚ ਹਿਮਾਚਲ ਪ੍ਰਦੇਸ਼ ਦੀ ਲਾਹੌਲ ਘਾਟੀ 'ਚ ਚੰਡੀਗੜ੍ਹ ਤੋਂ ਲੇਹ ਤੱਕ ਉਡਾਨ ਭਰਨ ਦੌਰਾਨ  102 ਕਰਮੀਆਂ ਨਾਲ ਹਾਦਸਾਗ੍ਰਸਤ ਹੋ ਗਿਆ ਸੀ। ਉਸ ਤੋਂ ਬਾਅਦ 98 ਯਾਤਰੀਆਂ ਅਤੇ ਚਾਰ ਚਾਲਕ ਦਲ ਦੇ ਮੈਂਬਰਾਂ ਵਾਲਾ ਇਹ ਸੋਵੀਅਤ ਯੂਨੀਅਨ ਨਿਰਮਿਤ ਜਹਾਜ਼ ਗਾਇਬ ਹੋ ਗਿਆ ਸੀ।

PunjabKesariਜਹਾਜ਼ ਦੇ ਇਹ ਟੁਕੜੇ ਠਾਕਾ ਗਲੇਸ਼ੀਅਰ ਬੇਸ ਸ਼ਿਵਰ ਤਲ ਤੋਂ 6200 ਮੀਟਰ ਉਪਰ ਪਾਏ ਗਏ ਹਨ। ਮੁਹਿੰਮ 'ਚ ਸ਼ਾਮਲ ਮਾਊਂਟ ਐਵਰੈਸਟ ਨੂੰ 20 ਸਾਲ ਦੀ ਉਮਰ 'ਚ ਪਾਰ ਕਰ ਚੁੱਕੇ ਮਾਊਂਟੇਨੀਅਰ ਖਿਮੀ ਰਾਮ ਨੇ ਦੱਸਿਆ ਕਿ ਅਸੀਂ ਪਹਿਲਾਂ ਜਹਾਜ਼ ਦੇ ਕੁਝ ਹਿੱਸਿਆਂ ਨੂੰ ਪਾਇਆ। ਇਸ ਤੋਂ ਬਾਅਦ ਸਾਡੀ ਟੀਮ ਦੇ ਮੈਂਬਰਾਂ ਨੇ ਸਪਾਟ ਤੋਂ ਕੁਝ ਮੀਟਰ ਦੂਰ ਤੱਕ ਵਿਅਕਤੀ ਦੇ ਸਰੀਰ ਦੇ ਟੁਕੜਿਆਂ ਨੂੰ ਦੇਖਿਆ। ਉਨ੍ਹਾਂ ਨੇ ਕਿਹਾ ਕਿ ਸਾਡੀ ਟੀਮ ਨੇ ਮਨੁੱਖੀ ਸਰੀਰ ਅਤੇ ਜਹਾਜ਼ ਦੇ ਮਲਬੇ ਦੀਆਂ ਤਸਵੀਰਾਂ ਲਈਆਂ ਅਤੇ 16 ਜੁਲਾਈ ਨੂੰ ਫੌਜ ਦੇ ਮਾਉਂਟੇਨੀਅਰ ਸੰਸਥਾ ਨੂੰ ਵੀ ਸੁਚਿਤ ਕਰ ਦਿੱਤਾ ਹੈ।


Related News