ਜੰਮੂ ''ਚ 50 ਹਜ਼ਾਰ ਤੋਂ ਵੱਧ ਉਪਭੋਗਤਾਵਾਂ ਨੂੰ ਬਿਜਲੀ ਮੁਆਫ਼ੀ ਯੋਜਨਾ ਦਾ ਲਾਭ

Thursday, Nov 03, 2022 - 02:22 PM (IST)

ਜੰਮੂ ''ਚ 50 ਹਜ਼ਾਰ ਤੋਂ ਵੱਧ ਉਪਭੋਗਤਾਵਾਂ ਨੂੰ ਬਿਜਲੀ ਮੁਆਫ਼ੀ ਯੋਜਨਾ ਦਾ ਲਾਭ

ਜੰਮੂ (ਵਾਰਤਾ)- ਜੰਮੂ ਪਾਵਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਜੇਪੀਡੀਸੀਐੱਲ) ਨੇ ਬੁੱਧਵਾਰ ਨੂੰ ਕਿਹਾ ਕਿ ਉਪ ਰਾਜਪਾਲ ਮਨੋਜ ਸਿਨਹਾ ਦੀ ਪ੍ਰਧਾਨਗੀ 'ਚ ਪ੍ਰਸ਼ਾਸਨਿਕ ਪ੍ਰੀਸ਼ਦ ਵਲੋਂ ਹਾਲ ਹੀ 'ਚ ਬਿਜਲੀ ਮੁਆਫ਼ੀ ਯੋਜਨਾ ਦੀ ਮਨਜ਼ੂਰੀ ਪ੍ਰਦਾਨ ਕਰਨ ਨਾਲ 50 ਹਜ਼ਾਰ ਤੋਂ ਵੱਧ ਉਪਭੋਗਤਾਵਾਂ ਨੂੰ ਬਿਜਲੀ ਮੁਆਫ਼ੀ ਯੋਜਨਾ ਦਾ ਲਾਭ ਮਿਲਿਆ ਹੈ। ਇਕ ਮਹੀਨੇ 'ਚ 17 ਕਰੋੜ ਰੁਪਏ ਇਕੱਠੇ ਕੀਤੇ ਗਏ ਹਨ। ਜੇਪੀਡੀਸੀਐੱਲ ਦੇ ਪ੍ਰਬੰਧ ਡਾਇਰੈਕਟਰ ਸ਼ਿਵ ਅਨੰਤ ਤਾਇਲ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਕਾਰਨ ਯੋਜਨਾ ਮਿਆਦ ਦੌਰਾਨ ਘਰੇਲੂ ਉਪਭੋਗਤਾ ਪਿਛਲੀ ਯੋਜਨਾ ਦਾ ਲਾਭ ਨਹੀਂ ਉਠਾ ਸਕੇ ਸਨ, ਇਸ ਲਈ ਪ੍ਰਸ਼ਾਸਨਿਕ ਪ੍ਰੀਸ਼ਦ ਨੇ ਇਹ ਫ਼ੈਸਲਾ ਲਿਆ ਹੈ। ਜੇਪੀਡੀਸੀਐੱਲ ਨੇ ਬਿਜਲੀ ਮੁਆਫ਼ੀ ਯੋਜਨਾ ਲਾਗੂ ਹੋਣ ਦੇ ਪਹਿਲੇ ਮਹੀਨੇ 17 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਹੈ।

ਇਹ ਵੀ ਪੜ੍ਹੋ : 'ਵਿਜੀਲੈਂਸ ਜਾਗਰੂਕਤਾ ਹਫ਼ਤਾ' ਪ੍ਰੋਗਰਾਮ 'ਚ PM ਮੋਦੀ ਨੇ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ

ਉਨ੍ਹਾਂ ਕਿਹਾ ਕਿ ਪਹਿਲੇ ਮਹੀਨੇ 50 ਹਜ਼ਾਰ ਉਪਭੋਗਤਾਵਾਂ ਨੇ ਇਸ ਯੋਜਨਾ ਦਾ ਲਾਭ ਉਠਾਇਆ ਹੈ ਅਤੇ ਆਉਣ ਵਾਲੇ ਮਹੀਨਿਆਂ 'ਚ ਇਸ ਦੀ ਗਿਣਤੀ ਵਧਣ ਦੀ ਉਮੀਦ ਹੈ। ਉਨ੍ਹਾਂ ਜ਼ੋਰ ਦਿਵਾਇਆ ਕਿ ਸਾਰੇ ਸਬ-ਡਿਵੀਜ਼ਨਾਂ ਨੂੰ ਸਪੱਸ਼ਟ ਰੂਪ ਨਾਲ ਇਹ ਯਕੀਨੀ ਕਰਨ ਲਈ ਕਿਹਾ ਗਿਆ ਹੈ ਕਿ ਮੁਆਫ਼ੀ ਯੋਜਨਾ ਦੇ ਅਧੀਨ ਬਿੱਲਾਂ ਨੂੰ ਹਰੇਕ ਲਾਭਪਾਤਰੀ ਤੱਕ ਪਹੁੰਚਾਏ ਜਾਵੇ, ਜਿਸ ਨਾਲ ਉਹ ਇਸ ਯੋਜਨਾ ਦਾ ਲਾਭ ਉਠਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਮਾਰਚ 2022 ਦੇ ਬਾਅਦ ਦੇ ਬਿੱਲਾਂ ਦਾ ਭੁਗਤਾਨ ਬਕਾਇਆ ਮੂਲ ਮੁਆਫ਼ੀ ਰਾਸ਼ੀ ਨਾਲ ਕਰਨਾ ਹੈ ਅਤੇ ਜੋ ਉਪਭੋਗਤਾ ਇਕੱਠੇ ਮੌਜੂਦਾ ਬਿੱਲਾਂ ਦਾ ਭੁਗਤਾਨ ਕਰਨ 'ਚ ਅਸਫ਼ਲ ਰਹਿੰਦੇ ਹਨ, ਉਨ੍ਹਾਂ ਨੂੰ ਮੁਆਫ਼ੀ ਯੋਜਨਾ ਦਾ ਲਾਭ ਨਹੀਂ ਮਿਲੇਗਾ ਅਤੇ ਉਨ੍ਹਾਂ ਦੀ ਬਿਜਲੀ ਸਪਲਾਈ ਕੱਟ ਦਿੱਤੀ ਜਾਵੇਗੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ, ਜਿਨ੍ਹਾਂ ਨੇ ਅਜੇ ਤੱਕ ਬਿੱਲ ਜਮ੍ਹਾ ਨਹੀਂ ਕੀਤਾ ਹੈ ਕਿ ਉਹ ਜਲਦ ਤੋਂ ਜਲਦ ਬਿੱਲ ਜਮ੍ਹਾ ਕਰ ਦੇਣ, ਜਿਸ ਨਾਲ ਡਿਸਕਨੈਕਸ਼ਨ ਅਤੇ ਕਠੋਰ ਉਪਾਵਾਂ ਤੋਂ ਬਚਿਆ ਜਾ ਸਕੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News