ਹੋਲੀ 'ਤੇ ਪੂਰੇ ਦੇਸ਼ 'ਚ 50,000 ਕਰੋੜ ਦਾ ਕਾਰੋਬਾਰ, ਲੋਕਾਂ ਨੇ ਚੀਨੀ ਸਾਮਾਨ ਦਾ ਕੀਤਾ ਬਾਈਕਾਟ

Saturday, Mar 23, 2024 - 03:59 PM (IST)

ਹੋਲੀ 'ਤੇ ਪੂਰੇ ਦੇਸ਼ 'ਚ 50,000 ਕਰੋੜ ਦਾ ਕਾਰੋਬਾਰ, ਲੋਕਾਂ ਨੇ ਚੀਨੀ ਸਾਮਾਨ ਦਾ ਕੀਤਾ ਬਾਈਕਾਟ

ਨਵੀਂ ਦਿੱਲੀ (ਇੰਟ.) – ਇਸ ਸਾਲ ਹੋਲੀ ਦੇ ਤਿਓਹਾਰ ਨਾਲ ਦਿੱਲੀ ਸਮੇਤ ਪੂਰੇ ਦੇਸ਼ ਦੇ ਵਪਾਰੀਆਂ 'ਚ ਇਕ ਨਵੀਂ ਉਮੰਗ ਅਤੇ ਉਤਸ਼ਾਹ ਦਾ ਸੰਚਾਰ ਹੋਇਆ ਹੈ ਅਤੇ ਵਪਾਰ ਦੇ ਭਵਿੱਖ ਨੂੰ ਲੈ ਕੇ ਇਕ ਵਾਰ ਫਿਰ ਨਵੀਂ ਉਮੀਦ ਜਾਗੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੋਲੀ ਦੇ ਤਿਓਹਾਰੀ ਸੀਜ਼ਨ 'ਚ ਪੂਰੇ ਦੇਸ਼ ਦੇ ਵਪਾਰ 'ਚ ਲਗਭਗ 50 ਫ਼ੀਸਦੀ ਦੇ ਵਾਧੇ ਦਾ ਅਨੁਮਾਨ ਹੈ, ਜਿਸ ਕਾਰਨ ਪੂਰੇ ਦੇਸ਼ 'ਚ 50,000 ਕਰੋੜ ਤੋਂ ਵੱਧ ਦੇ ਵਪਾਰ ਦਾ ਅਨੁਮਾਨ ਹੈ। ਇਕੱਲੇ ਦਿੱਲੀ 'ਚ ਹੀ 5000 ਕਰੋੜ ਰੁਪਏ ਦੇ ਵਪਾਰ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ

ਦੱਸ ਦੇਈਏ ਕਿ ਪਿਛਲੇ ਸਾਲ ਦੇ ਵਾਂਗ ਚੀਨੀ ਸਾਮਾਨ ਦਾ ਨਾ ਸਿਰਫ ਕਾਰੋਬਾਰੀਆਂ ਨੇ ਸਗੋਂ ਆਮ ਲੋਕਾਂ ਨੇ ਵੀ ਪੂਰੀ ਤਰ੍ਹਾਂ ਬਾਈਕਾਟ ਕੀਤਾ। ਹੋਲੀ ਨਾਲ ਜੁੜੇ ਸਾਮਾਨ ਦੀ ਦੇਸ਼ 'ਚ ਦਰਾਮਦ ਲਗਭਗ 10,000 ਕਰੋੜ ਰੁਪਏ ਦੀ ਹੁੰਦੀ ਹੈ, ਜੋ ਇਸ ਵਾਰ ਬਿਲਕੁੱਲ ਨਾਂਹ ਦੇ ਬਰਾਬਰ ਰਹੀ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਇਸ ਵਾਰ ਹੋਲੀ ਦੀ ਤਿਓਹਾਰੀ ਵਿਕਰੀ 'ਚ ਚੀਨੀ ਸਾਮਾਨ ਦਾ ਵਪਾਰੀਆਂ ਤੇ ਗਾਹਕਾਂ ਨੇ ਬਾਈਕਾਟ ਕੀਤਾ ਹੈ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਵਿਕ ਰਿਹਾ ਭਾਰਤ 'ਚ ਬਣਿਆ ਸਾਮਾਨ
ਇਸ ਵਾਰ ਸਿਰਫ਼ ਭਾਰਤ 'ਚ ਹੀ ਬਣੇ ਹਰਬਲ ਰੰਗ ਅਤੇ ਗੁਲਾਲ, ਪਿਚਕਾਰੀ, ਗੁੱਬਾਰੇ, ਚੰਦਨ, ਪੂਜਾ ਸਮੱਗਰੀ, ਪਹਿਰਾਵੇ ਸਮੇਤ ਹੋਰ ਸਾਮਾਨਾਂ ਦੀ ਖੂਬ ਵਿਕਰੀ ਹੋ ਰਹੀ ਹੈ। ਉੱਧਰ ਮਿਠਾਈਆਂ, ਡਰਾਈ ਫਰੂਟ, ਗਿਫਟ ਆਈਟਮਜ਼, ਫੁੱਲ ਤੇ ਫਲ, ਕੱਪੜੇ, ਫਰਨਿਸ਼ਿੰਗ ਫੈਬ੍ਰਿਕ, ਕਰਿਆਨਾ, ਐੱਫ. ਐੱਮ. ਸੀ. ਜੀ. ਪ੍ਰੋਡਕਟਸ, ਕੰਜ਼ਿਊਮਰ ਡਿਊਰੇਬਲਜ਼ ਸਮੇਤ ਕਈ ਉਤਪਾਦਾਂ ਦੀ ਵੀ ਜ਼ਬਰਦਸਤ ਮੰਗ ਬਾਜ਼ਾਰਾਂ 'ਚ ਦਿਖਾਈ ਦੇ ਰਹੀ ਹੈ। ਖੰਡੇਲਵਾਲ ਨੇ ਦੱਸਿਆ ਕਿ ਇਸ ਸਾਲ ਦਿੱਲੀ ਸਮੇਤ ਪੂਰੇ ਦੇਸ਼ 'ਚ ਵੱਡੇ ਪੱਧਰ 'ਤੇ ਹੋਲੀ ਸਮਾਰੋਹਾਂ ਦਾ ਆਯੋਜਨ ਹੋ ਰਿਹਾ ਹੈ, ਜਿਸ ਕਾਰਨ ਬੈਂਕਵੇਟ ਹਾਲ, ਫਾਰਮ ਹਾਊਸ, ਹੋਟਲਾਂ, ਰੈਸਟੋਰੈਂਟ ਤੇ ਜਨਤਕ ਪਾਰਕਾਂ 'ਚ ਹੋਲੀ ਸਮਾਰੋਹ ਆਯੋਜਨਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਇਸ ਸੈਕਟਰ ਨੇ 2 ਸਾਲਾਂ ਬਾਅਦ ਚੰਗੇ ਵਪਾਰ ਦੇ ਦਿਨ ਦੇਖੇ ਹਨ।

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

ਹੋਲੀ ਦੇ ਰੰਗ 'ਚ ਬਾਜ਼ਾਰ
ਹੋਲੀ ਦੇ ਰੰਗ 'ਚ ਬਾਜ਼ਾਰ ਵੀ ਰੰਗੇ ਹੋਏ ਨਜ਼ਰ ਆਉਣ ਲੱਗੇ ਹਨ। ਬਾਜ਼ਾਰ 'ਚ ਰੰਗ-ਬਿਰੰਗੇ ਗੁਲਾਲ ਅਤੇ ਪਿਚਕਾਰੀਆਂ ਦੇ ਇਲਾਵਾ ਗੁਜੀਆ ਦੇ ਹਾਰਾਂ ਤੇ ਮੇਵਿਆਂ ਨਾਲ ਦੁਕਾਨਾਂ ਸਜੀਆਂ ਹੋਈਆਂ ਹਨ। ਬਾਜ਼ਾਰ 'ਚ ਖਰੀਦਦਾਰੀ ਲਈ ਲੋਕਾਂ ਦੀ ਭੀੜ ਹਰ ਰੋਜ਼ ਵਧਦੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹੋਲੀ 'ਤੇ ਰਿਸ਼ਤੇਦਾਰਾਂ ਦੇ ਇਥੇ ਹਾਰ ਅਤੇ ਮਿਠਾਈ ਦੇ ਨਾਲ ਮੇਵੇ ਦੀ ਮਾਲਾ ਲਿਜਾਣ ਦੀ ਪ੍ਰੰਪਰਾ ਦੇ ਕਾਰਨ ਖਰੀਦਦਾਰੀ ਲਈ ਲੋਕਾਂ ਦੀ ਭੀੜ ਦੁਕਾਨਾਂ 'ਤੇ ਲੱਗੀ ਹੈ। ਇਸ ਨਾਲ ਬਾਜ਼ਾਰ 'ਚ ਰੌਣਕ ਲੱਗੀ ਹੋਈ ਹੈ। ਕੈਮੀਕਲ ਵਾਲੇ ਗੁਲਾਲ, ਰੰਗ ਦੀ ਬਜਾਏ ਹਰਬਲ ਰੰਗ, ਅਬੀਰ ਅਤੇ ਗੁਲਾਲ ਦੀ ਸਭ ਤੋਂ ਵੱਧ ਮੰਗ ਬਾਜ਼ਾਰਾਂ 'ਚ ਹੈ। 

ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ

ਉੱਧਰ ਗੁੱਬਾਰਿਆਂ ਅਤੇ ਪਿਚਕਾਰੀਆਂ ਦੀ ਮੰਗ ਪਿਛਲੇ ਸਾਲਾਂ ਦੇ ਮੁਕਾਬਲੇ ਕੁਝ ਜ਼ਿਆਦਾ ਹੀ ਹੈ। ਖੰਡੇਲਵਾਲ ਨੇ ਦੱਸਿਆ ਕਿ ਇਸ ਵਾਰ ਬਾਜ਼ਾਰ 'ਚ ਵੱਖ-ਵੱਖ ਤਰ੍ਹਾਂ ਦੀਆਂ ਪਿਚਕਾਰੀਆਂ, ਗੁੱਬਾਰੇ ਅਤੇ ਹੋਰ ਆਕਰਸ਼ਕ ਆਈਟਮਾਂ ਆਈਆਂ ਹਨ। ਪ੍ਰੈਸ਼ਰ ਵਾਲੀ ਪਿਚਕਾਰੀ 100 ਤੋਂ 350 ਰੁਪਏ ਤੱਕ ਮੁਹੱਈਆ ਹੈ। ਟੈਂਕ ਦੇ ਰੂਪ 'ਚ ਪਿਚਕਾਰੀ 100 ਤੋਂ ਲੈ ਕੇ 400 ਰੁਪਏ ਤੱਕ ਮਿਲ ਰਹੀ ਹੈ। ਇਸ ਤੋਂ ਇਲਾਵਾ ਫੈਂਸੀ ਪਾਈਪ ਦੀ ਵੀ ਬਾਜ਼ਾਰ 'ਚ ਧੂਮ ਮਚੀ ਹੈ। ਬੱਚੇ ਸਪਾਈਡਰ ਮੈਨ, ਛੋਟਾ ਭੀਮ ਆਦਿ ਨੂੰ ਖੂਬ ਪਸੰਦ ਕਰ ਰਹੇ ਹਨ। ਉਥੇ ਗੁਲਾਲ ਸਪਰੇਅ ਦੀ ਮੰਗ ਕਾਫੀ ਜ਼ਿਆਦਾ ਹੋ ਰਹੀ ਹੈ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News