ਵੈਸ਼ਣੋ ਦੇਵੀ ਭਵਨ ਬੋਰਡ ਦੇ 5 ਕਰਮਚਾਰੀ ਕੋਰੋਨਾ ਪਾਜ਼ੇਟਿਵ

Thursday, Aug 13, 2020 - 11:05 PM (IST)

ਵੈਸ਼ਣੋ ਦੇਵੀ ਭਵਨ ਬੋਰਡ ਦੇ 5 ਕਰਮਚਾਰੀ ਕੋਰੋਨਾ ਪਾਜ਼ੇਟਿਵ

ਕਟੜਾ (ਅਮਿਤ) : ਸ਼੍ਰੀ ਮਾਤਾ ਵੈਸ਼ਣੋ ਦੇਵੀ ਭਵਨ 'ਤੇ ਤੀਸਰੇ ਦਿਨ ਹੋਏ ਕੋਰੋਨਾ ਟੈਸਟ ਦੌਰਾਨ 5 ਬੋਰਡ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਹਰ ਉਚਿਤ ਸਾਵਧਾਨੀ ਨੂੰ ਵਧਾ ਦਿੱਤਾ ਗਿਆ ਹੈ। ਕੋਰੋਨਾ ਪੀੜਤ ਲੋਕਾਂ ਦੀ ਰਿਪੋਰਟ ਆਉਣ ਤੋਂ ਬਾਅਦ ਉਕਤ ਲੋਕਾਂ ਨੂੰ ਕਟੜਾ 'ਚ ਬਣੇ ਆਇਸੋਲੇਸ਼ਨ ਵਾਰਡ 'ਚ ਸ਼ਿਫਟ ਕੀਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ 3 ਬੋਰਡ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਅਤੇ ਬੁੱਧਵਾਰ ਨੂੰ 8 ਬੋਰਡ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੋਰਡ ਪ੍ਰਸ਼ਾਸਨ 'ਚ ਭਾਜੜ ਮਚ ਗਈ ਸੀ। ਵੈਸ਼ਣੋ ਦੇਵੀ ਯਾਤਰਾ ਰਸਤਾ 'ਤੇ ਤਾਇਨਾਤ ਸਾਰੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।


author

Inder Prajapati

Content Editor

Related News