ਵਿਦੇਸ਼ ਭੇਜੇ ਜਾ ਰਹੇ ਸਨ 5 ਲੱਖ ਮਾਸਕ ਤੇ ਸੈਨੇਟਾਈਜ਼ਰ, ਕਸਟਮ ਵਿਭਾਗ ਨੇ ਕੀਤੇ ਜ਼ਬਤ

5/14/2020 10:51:13 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਦੇਸ਼ ਵਿਚ ਮਾਸਕ ਅਤੇ ਸੈਨੇਟਾਈਜ਼ਰ ਅਤੇ ਪੀ. ਪੀ. ਈ. ਕਿੱਟਾਂ ਦੀ ਲੋੜ ਵੱਧਦੀ ਜਾ ਰਹੀ ਹੈ। ਇਸ ਦਰਮਿਆਨ ਗੈਰ-ਕਾਨੂੰਨੀ ਤਰੀਕੇ ਨਾਲ ਜ਼ਰੂਰਤ ਦੀਆਂ ਇਨ੍ਹਾਂ ਚੀਜ਼ਾਂ ਨੂੰ ਵਿਦੇਸ਼ਾਂ 'ਚ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ 5.8 ਲੱਖ ਮਾਸਕ, 57 ਲੀਟਰ ਸੈਨੇਟਾਈਜ਼ਰ ਜਿਸ ਦੀਆਂ 950 ਬੋਤਲਾਂ ਅਤੇ 952 ਪੀ. ਪੀ. ਈ. ਕਿੱਟਾਂ ਜ਼ਬਤ ਕੀਤੀਆਂ ਗਈਆਂ। ਇਹ ਸਾਰਾ ਸਾਮਾਨ ਏਅਰ ਕਾਰਗੋ ਜ਼ਰੀਏ ਵਿਦੇਸ਼ ਭੇਜੀਆਂ ਜਾ ਰਹੀਆਂ ਸਨ।

ਦੱਸ ਦੇਈਏ ਕਿ ਦੇਸ਼ ਵਿਚ ਇਸ ਸਮੇਂ ਇਨ੍ਹਾਂ ਚੀਜ਼ਾਂ ਦੀ ਸਭ ਤੋਂ ਜ਼ਿਆਦਾ ਲੋੜ ਹੈ, ਇਸ ਲਈ ਇਸ ਸਾਮਾਨ ਦੇ ਨਿਰਯਾਤ 'ਤੇ ਪਾਬੰਦੀ ਹੈ। ਦਰਅਸਲ ਦਿੱਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ ਇਸ ਸਾਰੇ ਸਾਮਾਨ ਨੂੰ ਗੈਰ-ਕਾਨੂੰਨੀ ਰੂਪ ਨਾਲ ਚੀਨ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਹ ਸਾਮਾਨ ਡੀ. ਜੀ. ਐੱਫ. ਟੀ. ਦੀ ਨਵੀਂ ਗਾਈਡਲਾਈਨਜ਼  ਮੁਤਾਬਕ ਪਾਬੰਦੀਸ਼ੁਦਾ ਹੈ। ਇਸ ਮਾਮਲੇ ਵਿਚ ਜਾਂਚ ਜਾਰੀ ਹੈ।


Tanu

Content Editor Tanu