ਭਾਗਲਪੁਰ ਨੇ ਬਣਿਆ ਵਰਲਡ ਰਿਕਾਰਡ, 5 ਲੱਖ ਦੀਵਿਆਂ ਨਾਲ ਬਣਾਈ ਗਈ ਭਗਵਾਨ ਰਾਮ ਦੀ ਮੂਰਤੀ
Friday, Apr 08, 2022 - 11:48 AM (IST)
ਭਾਗਲਪੁਰ- ਬਿਹਾਰ ਦੇ ਭਾਗਲਪੁਰ 'ਚ 12 ਰੰਗਾਂ ਦੇ 5 ਲੱਖ ਦੀਵਿਆਂ ਨਾਲ ਭਗਵਾਨ ਸ਼੍ਰੀ ਰਾਮ ਦੀ ਸ਼ਾਨਦਾਰ ਆਕ੍ਰਿਤੀ (ਆਕਾਰ) ਬਣਾਈ ਗਈ ਹੈ। ਲਾਜਪਤ ਪਾਰਕ ਦੇ ਮੈਦਾਨ 'ਚ 8 ਹਜ਼ਾਰ ਵਰਗ ਫੁੱਟ 'ਚ ਦੀਵਿਆਂ ਨਾਲ ਸ਼ਹਿਰ ਦੇ 25 ਕਲਾਕਾਰਾਂ ਨੇ ਇਹ ਆਕ੍ਰਿਤੀ ਬਣਾਈ। ਉਹ 2 ਅਪ੍ਰੈਲ ਤੋਂ ਆਕ੍ਰਿਤੀ ਬਣਾਉਣ 'ਚ ਜੁਟੇ ਅਤੇ ਇਸ ਨੂੰ ਬੁੱਧਵਾਰ ਸ਼ਾਮ ਤੱਕ ਤਿਆਰ ਕਰ ਦਿੱਤਾ। ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਕਿਹਾ ਕਿ ਭਾਗਲਪੁਰ ਦਾ ਇਹ ਨਜ਼ਾਰਾ ਦੇਖ ਲੱਗ ਰਿਹਾ ਹੈ ਕਿ ਭਗਵਾਨ ਸ਼੍ਰੀਰਾਮ ਖੁਦ ਤੁਰ ਕੇ ਇੱਥੇ ਆਏ ਹਨ। ਸ਼੍ਰੀਰਾਮ ਦੀ ਕ੍ਰਿਪਾ ਨਾਲ ਕੇਦਾਰਨਾਥ ਤੋਂ ਉਨ੍ਹਾਂ ਦਾ ਪਰਿਵਾਰ ਬਚ ਕੇ ਆਇਆ ਸੀ। ਹੁਣ ਬਕਸਰ 'ਚ ਰਾਮ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਜੀਵਨ 'ਚ 5 ਦਰੱਖਤ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸੇਵਾ ਬੱਚੇ ਦੀ ਤਰ੍ਹਾਂ ਕਰਨੀ ਚਾਹੀਦੀ ਹੈ। ਕਮੇਟੀ ਦੇ ਗਾਰਡੀਅਨ ਅਰਜਿਤ ਸ਼ਾਸਵਤ ਚੌਬੇ ਨੇ ਦਾਅਵਾ ਕੀਤਾ ਕਿ 8 ਹਜ਼ਾਰ ਵਰਗ ਫੁੱਟ 'ਚ 5 ਲੱਖ ਤੋਂ ਵਧ ਦੀਵਿਆਂ ਨਾਲ ਮੂਰਤੀ ਬਣਾ ਕੇ ਵਿਸ਼ਵ ਰਿਕਾਰਡ ਬਣਿਆ ਹੈ। ਇਹ ਮਾਣ ਦੀ ਗੱਲ ਹੈ। ਇੱਥੇ ਦੇ ਕਲਾਕਾਰ ਅਤੇ ਲੋਕਾਂ ਦੀ ਮਦਦ ਨਾਲ ਉਹ ਇਹ ਕੰਮ ਅੱਗੇ ਵਧਾ ਸਕੇ। ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਕਿਹਾ ਕਿ ਭਗਵਾਨ ਸ਼੍ਰੀਰਾਮ ਦੀ ਸ਼ਾਨਦਾਰ ਆਕ੍ਰਿਤੀ ਬਣਾਉਣ ਵਾਲੇ ਬਰਾਰੀ ਦੇ ਕਲਾਕਾਰ ਅਨਿਲ ਕੁਮਾਰ ਨੂੰ ਪਦਮਸ਼੍ਰੀ ਦਿਵਾਉਣ ਦੀ ਕੋਸ਼ਿਸ਼ ਕਰਾਂਗਾ। ਇਸ ਲਈ ਉਹ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣਗੇ। ਇਸ ਰਿਕਾਰਡ ਬਣਾਉਣ 'ਚ ਸ਼ਾਮਲ ਕਲਾਕਾਰ ਨੂੰ ਸ਼ਾਨਦਾਰ ਤਰੀਕੇ ਨਾਲ ਭਾਗਲਪੁਰ ਜਾਂ ਪਟਨਾ 'ਚ ਜਲਦ ਸਨਮਾਨਤ ਕੀਤਾ ਜਾਵੇਗਾ।