5 ਕਿਲੋਗ੍ਰਾਮ ਦੇ ਸਿਲੰਡਰ ਨਾਲ ਵਧੇਗੀ ''ਉੱਜਵਲਾ'' ਦੀ ਲੋਅ

Wednesday, Jun 05, 2019 - 03:05 PM (IST)

ਨਵੀਂ ਦਿੱਲੀ — ਸਰਕਾਰ ਉੱਜਵਲਾ ਯੋਜਨਾ ਦੇ ਤਹਿਤ ਉਨ੍ਹਾਂ ਖੇਤਰਾਂ ਵਿਚ 14.2 ਕਿਲੋਗ੍ਰਾਮ ਸਿਲੰਡਰ ਦੀ ਬਜਾਏ ਹੁਣ 5 ਕਿਲੋਗ੍ਰਾਮ ਦਾ ਸਿਲੰਡਰ ਵੰਡੇਗੀ, ਜਿਥੇ ਗੈਸ ਭਰਵਾਉਣ(ਰੀਫਿਲ) ਦੀ ਦਰ ਬਹੁਤ ਘੱਟ ਰਹੀ ਹੈ। ਸਰਕਾਰ ਨੇ ਇਹ ਫੈਸਲਾ ਉਨ੍ਹਾਂ ਸ਼ਿਕਾਇਤਾਂ ਦੇ ਬਾਅਦ ਲਿਆ ਹੈ ਜਿਸ ਦੇ ਤਹਿਤ ਕੁਝ ਪਿੱਛੜੇ ਖੇਤਰਾਂ ਦੇ ਗਰੀਬ ਇਸ ਯੋਜਨਾ ਦੇ ਤਹਿਤ ਮਿਲੇ ਰਸੌਈ ਗੈਸ ਸਿਲੰਡਰ ਦੁਬਾਰਾ ਨਹੀਂ ਭਰਵਾ ਪਾਉਂਦੇ। ਇਸ ਸਮੇਂ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਰਸੌਈ ਗੈਸ ਸਿਲੰਡਰ ਦੀ ਕੀਮਤ ਦਿੱਲੀ 'ਚ 737.50 ਰੁਪਏ ਹੈ। ਜਿਨ੍ਹਾਂ ਲੋਕਾਂ ਨੂੰ ਸਬਸਿਡੀ ਮਿਲਦੀ ਹੈ ਉਨ੍ਹਾਂ ਨੂੰ ਸਿਲੰਡਰ ਲਈ 497.37 ਰੁਪਏ ਦੇਣੇ ਪੈਂਦੇ ਹਨ। ਇਨ੍ਹਾਂ ਸਿਲੰਡਰਾਂ ਦੇ ਮੁਕਾਬਲੇ ਸਬਸਿਡੀ 'ਤੇ ਮਿਲਣ ਵਾਲਾ 5 ਕਿਲੋਗ੍ਰਾਮ ਦਾ ਸਿਲੰਡਰ 175.10 ਰੁਪਏ 'ਚ ਮਿਲਦਾ ਹੈ ਜਿਸ ਨੂੰ ਖਰੀਦਣਾ ਥੋੜ੍ਹਾ ਸਸਤਾ ਪੈਂਦਾ ਹੈ।

ਉੱਜਵਲਾ ਯੋਜਨਾ ਦੇ ਤਹਿਤ ਆਰਥਿਕ ਰੂਪ ਨਾਲ ਪਿੱਛੜੇ ਲੋਕਾਂ ਨੂੰ ਰਸੌਈ ਗੈਸ ਦੀ ਸਹੂਲਤ ਦਿੱਤੀ ਜਾਂਦੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ਦੀ ਦੁਬਾਰਾ ਵਾਪਸੀ 'ਚ ਇਸ ਯੋਜਨਾ ਦੀ ਅਹਿਮ ਭੂਮਿਕਾ ਰਹੀ ਹੈ। ਸਰਕਾਰ ਸਾਹਮਣੇ ਵੱਡੀ ਚੁਣੌਤੀ ਇਹ ਸੀ ਕਿ ਉਪਭੋਗਤਾ ਪ੍ਰਤੀ ਸਾਲ ਔਸਤਨ 7 ਸਿਲੰਡਰ ਭਰਵਾਉਂਦੇ ਸਨ ਪਰ ਉੱਜਵਲਾ ਦੇ ਲਾਭਪਾਤਰ ਸਿਰਫ 3.28 ਸਿਲੰਡਰ ਹੀ ਭਰਵਾ ਪਾਉਂਦੇ ਸਨ। ਹੁਣ ਆਪਣੀ ਦੂਜੀ ਪਾਰੀ 'ਚ ਮੋਦੀ ਸਰਕਾਰ ਇਸ ਮੁੱਦੇ 'ਤੇ ਖਾਸ ਧਿਆਨ ਦੇ ਰਹੀ ਹੈ ਅਤੇ ਅਧਿਕਾਰੀਆਂ ਨੇ ਘੱਟੋ-ਘੱਟ ਅਜਿਹੇ 10 ਜ਼ਿਲਿਆਂ ਦੀ ਪਛਾਣ ਕੀਤੀ ਹੈ ਜਿਥੇ ਸਿਲੰਡਰ ਦੋ ਵਾਰ ਹੀ ਭਰੇ ਜਾਂਦੇ ਹਨ। ਇਨ੍ਹਾਂ ਖੇਤਰਾਂ ਵਿਚ ਸਿਰਫ 5 ਕਿਲੋਗ੍ਰਾਮ ਵਾਲਾ ਸਿਲੰਡਰ ਹੀ ਵੰਡਿਆ ਜਾਵੇਗਾ। ਇਨ੍ਹਾਂ ਖੇਤਰਾਂ ਵਿਚ ਪਾਕੁੜ, ਪੱਛਮੀ ਸਿੰਘਭੂਮ ਅਤੇ ਗੋਡਡਾ(ਝਾਰਖੰਡ), ਕੋਰਿਆ, ਸੂਰਜਪੁਰ, ਨਾਰਾਇਣਪੁਰ, ਬਾਮਤਾਰਾ(ਛੱਤੀਸਗੜ੍ਹ) ਅਰਵਲ, ਜਹਾਨਾਬਾਦ ਅਤੇ ਸ਼ੇਖਪੁਰ(ਬਿਹਾਰ) ਸ਼ਾਮਲ ਹੈ। 5 ਕਿਲੋ ਦੇ ਸਿਲੰਡਰਾਂ ਦੀ ਵੰਡ ਤੋਂ ਇਲਾਵਾ ਲੋਕਾਂ ਨੂੰ ਸੁਚੇਤ (ਜਾਗਰੂਕ ਮੁਹਿੰਮ) ਕਰਨ ਦਾ ਕੰਮ ਵੀ ਕੀਤਾ ਜਾਵੇਗਾ। ਉੱਜਵਲਾ ਯੋਜਨਾ ਦੇ ਤਹਿਤ ਪਿਛਲੇ ਤਿੰਨ ਸਾਲ 'ਚ 7.19 ਕਰੋੜ ਰਸੌਈ ਗੈਸ ਉਪਭੋਗਤਾ ਜੋੜੇ ਗਏ ਹਨ। ਇਨ੍ਹਾਂ ਵਿਚ 2 ਕਰੋੜ ਉਪਭੋਗਤਾ 2016-17 'ਚ ਜੋੜੇ ਗਏ ਅਤੇ 1.56 ਕਰੋੜ ਉਪਭੋਗਤਾ 2017-18 'ਚ ਜੁੜੇ। ਬਾਕੀ 3.63 ਕਰੋੜ ਉਪਭੋਗਤਾ 2018-19 'ਚ ਇਸ ਯੋਜਨਾ ਦੇ ਦਾਇਰੇ ਵਿਚ ਲਿਆਉਂਦੇ ਗਏ। ਜ਼ਿਕਰਯੋਗ ਹੈ ਕਿ ਇਸ ਯੋਜਨਾ ਦੀ ਸ਼ੁਰੂਆਤ 1 ਮਈ 2016 ਨੂੰ ਹੋਈ ਸੀ। 


Related News