ਰਿਟਰਨ ਫਾਇਲ ਕਰਨ ਕਰਨ ਨੂੰ ਬਚੇ 5 ਦਿਨ, CBTD ਨੇ ਦਿੱਤੀ ਵੱਡੀ ਰਾਹਤ

Wednesday, Jul 26, 2017 - 07:40 PM (IST)

ਨਵੀਂ ਦਿੱਲੀ— ਕੇਂਦਰੀ ਡਾਇਰੈਕਟਰ ਕਰ ਬੋਰਡ ਸੀ. ਬੀ. ਡੀ. ਟੀ. ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਬਿਨ੍ਹਾਂ ਆਧਾਰ ਕਾਰਡ ਲਿੰਕ ਕਰਵਾਏ ਵੀ ਆਇਕਰ ਰਿਟਰਨ ਮੰਜੂਰ ਕਰਨੀ ਸ਼ੁਰੂ ਕਰ ਦਿੱਤੀ ਹੈ। ਜਲੰਧਰ ਦੇ ਚਾਰਟਡ ਅਕਾਊਂਟਡ ਅਸ਼ਵਿਨੀ ਜਿੰਦਰ ਨੇ ਬਿਨ੍ਹਾਂ ਆਧਾਰ ਕਾਰਡ ਲਿੰਕ ਕੀਤੇ ਚਾਰ ਰਿਟਰਨ ਫਾਇਲ ਕੀਤੇ, ਜਿਨ੍ਹਾਂ ਨੂੰ ਆਇਕਰ ਵਿਭਾਗ ਦੀ ਵੈੱਬਸਾਈਡ ਨੇ ਮੰਜੂਰ ਕਰ ਲਿਆ।
ਇਸ ਨਾਲ ਪਹਿਲਾਂ ਆਇਕਰਦਾਤਾਵਾਂ ਨੂੰ ਪੈਨ ਕਾਰਡ ਅਤੇ ਆਧਾਰ ਕਾਰਡ ਦੇ ਨਾਲ ਲਿੰਕ ਕਰਨ 'ਚ ਵੱਡੀ ਪਰੇਸ਼ਾਨੀ ਆ ਰਹੀ ਸੀ ਕਿਉਂਕਿ ਵੱਡੀ ਸੰਖਿਆ 'ਚ ਪੈਨ ਕਾਰਡ ਅਤੇ ਆਧਾਰ ਕਾਰਡ 'ਚ ਦਿੱਤੀ ਜਾਣਕਾਰੀ 'ਚ 'ਡੇਟ ਆਫ ਬਰਥ, ਨਾਂ, ਪਤਾ ਜਾ ਪਿਤਾ ਦਾ ਨਾਂ ਦੇ ਨਾਂ ਦੇ ਸਪੈਲਿੰਗ 'ਚ ਫਰਕ ਸੀ। ਲਿਹਾਜ਼ਾ ਵੈੱਬਸਾਈਜ ਪੈਨ ਅਤੇ ਆਧਾਰ ਕਾਰਡ ਨੂੰ ਲਿੰਕ ਨਹੀਂ ਕਰ ਪਾ ਰਹੀ ਸੀ। ਨਵੀਂ ਵਿਵਸਥਾ ਦੇ ਤਹਿਤ ਰਿਣ 'ਚ ਆਧਾਰ ਨੰਬਰ ਜਾ ਆਧਾਰ ਆਵੇਦਨ ਕਰਦੇ ਸਮੇਂ ਐਨਰੋਲਮੇਂਟ ਨੰਬਰ ਪਾਉਣ 'ਤੇ ਹੀ ਰਿਟਰਨ ਫਾਇਲ ਹੋ ਰਹੀ ਹੈ। 
ਅਸ਼ਵਿਨੀ ਜਿੰਦਲ ਨੇ ਭੇਜੀ ਸੀ ਵਿੱਤ ਮੰਤਰਾਲੇ ਨੂੰ ਪ੍ਰੈਜੇਂਟੇਸ਼ਨ
ਲੋਕਾਂ ਨੂੰ ਆਧਾਰ ਕਾਰਡ ਅਤੇ ਪੈਨ ਕਾਰਡ ਲਿੰਕ ਕਰਨ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਅਸ਼ਵਿਨੀ ਜਿੰਦਲ ਨੇ 21 ਜੁਲਾਈ ਨੂੰ ਹੀ ਵਿੱਤ ਮੰਤਰਾਲੇ ਅਤੇ ਸੀ. ਬੀ. ਡੀ. ਟੀ. ਨੂੰ ਇਸ ਮਾਮਲੇ 'ਚ ਡਿਟੇਲ ਪ੍ਰੈਜੇਂਟੇਸ਼ਨ ਭੇਜੀ ਸੀ। ਇਸ ਪ੍ਰੈਜੇਂਟੇਸ਼ਨ 'ਚ ਅਸ਼ਵਿਨੀ ਜਿੰਦਲ ਨੇ ਲਿਖਿਆ ਸੀ ਕਿ ਤਕਨੀਕੀ ਅਤੇ ਨਾਂ, ਪਤਾ ਪਿਤਾ ਦੇ ਨਾਂ ਦੇ ਸਪੈਲਿੰਗ 'ਚ ਫਰਕ ਦੀ ਵਜ੍ਹਾ ਨਾਲ ਲੋਕਾਂ ਦੇ ਆਧਾਰ ਅਤੇ ਪੈਨ ਕਾਰਡ ਲਿੰਕ ਨਹੀਂ ਹੋ ਰਹੇ। ਲਿਹਾਜ਼ਾ ਲੋਕ ਤੈਅ ਸਮੇਂ 'ਚ ਆਪਣਾ ਰਿਟਰਨ ਫਾਈਲ ਨਹੀਂ ਕਰ ਪਾਉਣਗੇ ਇਸ ਲਈ ਲੋਕਾਂ ਨੂੰ ਆਇਕਰ ਫਾਇਲ ਕਰਨ ਦੀ ਤਾਰੀਖ 'ਚ ਰਾਹਤ ਦਿੱਤੀ ਜਾਵੇਗੀ।


Related News