Youtube ਦੇਖ ਕੇ ਬਣਾ ਰਹੇ ਸੀ ਬੰਬ, ਤਦੇ ਹੋ ਗਿਆ ਧਮਾਕਾ, ਪੰਜ ਬੱਚੇ ਜ਼ਖਮੀ
Wednesday, Aug 07, 2024 - 09:06 PM (IST)
ਨੈਸ਼ਨਲ ਡੈਸਕ : ਮੁਜ਼ੱਫਰਨਗਰ ਵਿਚ ਛੋਟੇ ਛੋਟੇ ਬੱਚੇ Youtube ਦੇਖ ਕੇ ਐਕਸਪੈਰੀਮੈਂਟ ਕਰ ਰਹੇ ਸਨ। ਇਸੇ ਦੌਰਾਨ ਬਲਾਸਟ ਹੋ ਗਿਆ। ਬੱਚਿਆਂ ਨੇ Youtube 'ਤੇ ਦੇਖ ਕੇ ਪਟਾਕੇ ਦੇ ਮਸਾਲੇ ਨੂੰ ਟਾਰਚ ਵਿਚ ਭਰ ਦਿੱਤਾ। ਫਿਰ ਉਸ ਵਿਚ ਉਸ ਵਿਚ ਬੈਟਰੀ ਪਾ ਕੇ ਜਿਵੇਂ ਹੀ ਟਾਰਚ ਨੂੰ ਆਨ ਕੀਤਾ, ਜ਼ੋਰਦਾਰ ਧਮਾਕਾ ਹੋਇਆ। ਇਸ ਵਿਚ ਪੰਜ ਬੱਚੇ ਜ਼ਖਮੀ ਹੋ ਗਏ।
ਜ਼ਖਮੀ ਬੱਚਿਆਂ ਵਿਚੋਂ ਇਕ ਦੀ ਹਾਲਤ ਜ਼ਿਆਦਾ ਖਰਾਬ ਹੈ। ਉਥੇ ਹੀ 4 ਬੱਚੇ ਥੋੜੇ ਜ਼ਖਮੀ ਹੋਏ ਹਨ। ਪੂਰੇ ਮਾਮਲੇ ਨੂੰ ਲੈ ਕੇ ਐੱਸਐੱਸਪੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਛੋਟੇ ਬੱਚੇ ਖੇਡ ਖੇਡ ਵਿਚ Youtube ਦੇਖ ਕੇ ਬੰਬ ਬਣਾਉਣ ਦੇ ਲਈ ਇਕ ਐਕਸਪੈਰੀਮੈਂਟ ਕਰ ਰਹੇ ਸਨ। ਇਸ ਵਿਚ ਉਨ੍ਹਾਂ ਨੇ ਪਟਾਕੇ ਦੇ ਮਸਾਲੇ ਨੂੰ ਟਾਰਚ ਵਿਚ ਭਰ ਦਿੱਤਾ। ਫਿਰ ਉਸ ਵਿਚ ਬੈਟਰੀ ਪਾ ਕੇ ਟਾਰਚ ਨੂੰ ਆਨ ਕਰ ਦਿੱਤਾ। ਇਸ ਦੌਰਾਨ ਧਮਾਕਾ ਹੋ ਗਿਆ।
ਸਾਰੇ ਜ਼ਖਮੀ ਬੱਚਿਆਂ ਨੂੰ ਇਲਾਜ ਦੇ ਲਈ ਪੀਐੱਚਸੀ ਵਿਚ ਦਾਖਲ ਕਰਵਾਇਆ ਗਿਆ ਹੈ। ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀ ਬੱਚੇ ਦੇ ਪਿਚਾ ਰਘਵੀਰ ਯਾਦਵ ਨੇ ਦੱਸਿਆ ਕਿ ਮੈਨੂੰ ਸੂਚਨਾ ਮਿਲੀ ਕਿ ਤੁਹਾਡਾ ਬੱਚਾ ਸੜ ਗਿਆ ਹੈ ਤਾਂ ਪਤਾ ਲੱਗਿਆ ਕਿ ਬੰਬ ਧਮਾਕੇ ਵਿਚ ਬੱਚਾ ਜ਼ਖਮੀ ਹੋਇਆ ਹੈ। ਹੁਣ ਕੌਣ ਇਹ ਸਾਜ਼ਿਸ਼ ਕਰ ਰਿਹਾ ਹੈ ਜਾਂ ਸੱਚੀ ਧਮਾਕੇ ਵਿਚ ਉਹ ਜ਼ਖਮੀ ਹੋਇਆ ਹੈ ਮੈਂ ਨਹੀਂ ਜਾਣਦਾ। ਜ਼ਖਮੀ ਹੋਣ ਵਾਲੇ ਬੱਚੇ ਇਕ ਹੀ ਪਿੰਡ ਦੇ ਹਨ। ਇਸ ਵਿਚ ਤਿੰਨ ਬੱਚੇ ਇਕੋ ਪਰਿਵਾਰ ਦੇ ਹਨ।
ਘਟਨਾ ਦੇ ਬਾਰੇ ਜਦੋਂ ਬੱਚਿਆਂ ਤੋਂ ਪੁੱਛਿਆ ਗਿਆ ਕਿ ਕੀ ਮਾਮਲਾ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਪੜ੍ਹ ਕੇ ਆ ਰਹੇ ਸਨ। ਤਦੇ ਵੱਡੇ ਭਰਾ ਬੁਲਾ ਕੇ ਲੈ ਗਏ ਕਿ ਚਲੋ ਬੰਬ ਧਮਾਕਾ ਕਰਾਂਗੇ। ਜਦੋਂ ਬੰਬ ਨਹੀਂ ਫੁੱਟਿਆ ਤਾਂ ਉਸ ਵਿਚੋਂ ਬਾਰੂਦ ਕੱਢ ਕੇ ਮਾਚਿਸ ਦੀ ਡਿੱਬੀ ਵਿਚ ਭਰ ਦਿੱਤਾ। ਫਿਲ ਬੋਲਿਆ ਕਿ ਹੇਠਾਂ ਝੁਕ ਕੇ ਦੇਖੋ। ਜਿਵੇਂ ਹੀ ਅਸੀਂ ਹੇਠਾਂ ਝੁਕ ਕੇ ਦੇਖਣ ਲੱਗੇ ਉਹ ਅੱਗ ਲਾ ਕੇ ਭੱਜ ਗਏ। ਇਸ ਦੌਰਾਨ ਸਾਰਿਆਂ ਦਾ ਮੂੰਹ ਸੜ ਗਿਆ।