ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ''ਤੇ 5 ਹਜ਼ਾਰ ਵਾਹਨ ਫਸੇ

Wednesday, Jan 15, 2020 - 04:03 PM (IST)

ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ''ਤੇ 5 ਹਜ਼ਾਰ ਵਾਹਨ ਫਸੇ

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੋਂ ਬਾਅਦ ਲਗਾਤਾਰ ਤੀਜੇ ਦਿਨ ਵੀ ਬੁੱਧਵਾਰ ਨੂੰ ਹਾਈਵੇਅ ਬੰਦ ਰਿਹਾ, ਜਿਸ ਕਾਰਨ 5,000 ਤੋਂ ਵਧੇਰੇ ਵਾਹਨ ਫਸੇ ਹੋਏ ਹਨ। ਇਕ ਪੁਲਸ ਅਧਿਕਾਰੀ ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਮਬਨ ਜ਼ਿਲੇ ਦੇ ਡਿਗਡੋਲ ਅਤੇ ਪੰਥੀਆਲ 'ਚ ਜ਼ਮੀਨ ਖਿਸਕਣ ਦੀਆਂ 4 ਘਟਨਾਵਾਂ ਵਾਪਰੀਆਂ ਹਨ। ਅੱਜ ਤੀਜੇ ਦਿਨ ਵੀ ਹਾਈਵੇਅ ਬੰਦ ਰਿਹਾ। ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਭਾਰੀ ਬਾਰਿਸ਼ ਮਗਰੋਂ ਡਿਗਡੋਲ ਅਤੇ ਪੰਥੀਆਲ ਵਿਚ ਚੱਟਾਨਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ।

ਚੱਟਾਨਾਂ ਡਿੱਗਣ ਕਾਰਨ ਆਵਾਜਾਈ ਰੋਕ ਦਿੱਤੀ ਗਈ। ਇਸ ਹਾਈਵੇਅ ਦੇ ਕਸ਼ਮੀਰ ਵੱਲ ਹਿੱਸੇ ਵਿਚ ਹੋਈ ਬਰਫਬਾਰੀ ਤੋਂ ਬਾਅਦ ਐਤਵਾਰ ਤੋਂ ਹੀ ਹਾਈਵੇਅ ਬੰਦ ਹੈ। ਉਨ੍ਹਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਨਗਰੋਟਾ ਤੋਂ ਵਾਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ। ਆਵਾਜਾਈ ਬੰਦ ਹੋਣ ਕਾਰਨ ਕਠੁਆ ਜ਼ਿਲੇ ਦੇ ਲਖਨਪੁਰ ਤੋਂ ਲੈ ਕੇ ਰਾਮਬਨ ਜ਼ਿਲੇ ਦੇ ਬਨਿਹਾਲ ਤਕ 5,000 ਤੋਂ ਵਧੇਰੇ ਵਾਹਨ ਫਸੇ ਹਨ।


author

Tanu

Content Editor

Related News