ਪਿਛਲੇ ਸਾਲ ਅੱਤਵਾਦੀਆਂ ਨਾਲ ਮੁਕਾਬਲੇ ''ਚ 49 ਸੁਰੱਖਿਆ ਕਰਮੀ ਹੋਏ ਸ਼ਹੀਦ
Wednesday, Dec 20, 2017 - 05:45 PM (IST)

ਨਵੀਂ ਦਿੱਲੀ— ਸਰਕਾਰ ਨੇ ਅੱਜ ਦੱਸਿਆ ਕਿ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਪਿਛਲੇ ਸਾਲ 49 ਸੁਰੱਖਿਆ ਕਰਮੀਆਂ ਸ਼ਹੀਦ ਹੋਏ। ਲੋਕਸਭਾ 'ਚ ਚੰਦਰਕਾਂਤ ਖੈਰੇ ਦੇ ਇਕ ਸਵਾਲ ਦੇ ਲਿਖਤੀ ਜਵਾਬ 'ਚ ਰੱਖਿਆ ਰਾਜਮੰਤਰੀ ਸੁਭਾਸ਼ ਭਾਮਰੇ ਨੇ ਦੱਸਿਆ ਕਿ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਸਾਲ 2015 'ਚ 27 ਸੁਰੱਖਿਆ ਕਰਮੀ ਸ਼ਹੀਦ ਹੋ ਗਏ ਸਨ। ਰੱਖਿਆ ਰਾਜਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਪਾਕਿਸਤਾਨ ਨੇ ਕੰਟਰੋਲ ਰੇਖਾ ਨਜ਼ਦੀਕ 228 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ, ਜਦੋਕਿ ਅੰਤਰਰਾਸ਼ਟਰੀ ਸਰਹੱਦ ਨਜ਼ਦੀਕ ਉਸ ਨੇ 221 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਿਸ 'ਚ 13 ਸੁਰੱਖਿਆ ਕਰਮੀ ਸ਼ਹੀਦ ਹੋਏ ਅਤੇ 13 ਨਾਗਰਿਕ ਮਾਰੇ ਗਏ।