47 ਸਾਲ ਦੇ ਭਾਜਪਾ ਨੇਤਾ ਨੂੰ ਸਪਾ ਨੇਤਾ ਦੀ 26 ਸਾਲਾ ਧੀ ਨਾਲ ਹੋਇਆ ਪਿਆਰ, ਦੋਵੇਂ ਫ਼ਰਾਰ

Thursday, Jan 19, 2023 - 04:43 PM (IST)

47 ਸਾਲ ਦੇ ਭਾਜਪਾ ਨੇਤਾ ਨੂੰ ਸਪਾ ਨੇਤਾ ਦੀ 26 ਸਾਲਾ ਧੀ ਨਾਲ ਹੋਇਆ ਪਿਆਰ, ਦੋਵੇਂ ਫ਼ਰਾਰ

ਹਰਦੋਈ/ਲਖਨਊ(ਨਾਸਿਰ/ਏਜੰਸੀ)– ਉੱਤਰ ਪ੍ਰਦੇਸ਼ ਦੇ ਹਦੋਈ ਜ਼ਿਲ੍ਹੇ ’ਚ ਇਕ 47 ਸਾਲ ਦੇ ਭਾਜਪਾ ਨੇਤਾ ਨੂੰ ਸਮਾਜਵਾਦੀ ਪਾਰਟੀ ਦੇ ਨੇਤਾ ਦੀ 26 ਸਾਲਾ ਧੀ ਨਾਲ ਪਿਆਰ ਹੋ ਗਿਆ ਹੈ। ਪਿਆਰ ਇੰਨਾ ਗੂੜ੍ਹਾ ਹੋ ਗਿਆ ਕਿ ਦੋਵੇਂ ਫਰਾਰ ਹੋ ਗਏ। ਉੱਧਰ ਸਪਾ ਨੇਤਾ ਦਾ ਦੋਸ਼ ਹੈ ਕਿ ਭਾਜਪਾ ਨੇਤਾ ਉਸ ਦੀ ਬੇਟੀ ਨੂੰ ਵਰਗਲਾ ਕੇ ਲੈ ਗਿਆ ਹੈ। ਮਾਮਲੇ ’ਚ ਪੀੜਤ ਧਿਰ ਦੀ ਸ਼ਿਕਾਇਤ ’ਤੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ– ਸਿਰਫ਼ 1,399 ਰੁਪਏ ’ਚ OnePlus 5G ਸਮਾਰਟਫੋਨ ਖ਼ਰੀਦਣ ਦਾ ਮੌਕਾ! ਜਾਣੋ ਕੀ ਹੈ ਆਫ਼ਰ

ਚਰਚਾ ਹੈ ਕਿ ਸਪਾ ਨੇਤਾ ਦੀ ਧੀ ਅਤੇ ਭਾਜਪਾ ਦੇ ਨੇਤਾ ਦਾ ਪ੍ਰੇਮ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਸਪਾ ਨੇਤਾ ਦੀ ਧੀ ਦਾ ਵਿਆਹ ਤੈਅ ਹੋ ਚੁੱਕਾ ਹੈ ਅਤੇ ਇਸ ਦੌਰਾਨ ਦੋਵੇਂ ਘਰੋਂ ਭੱਜ ਗਏ ਹਨ। ਇਹ ਘਟਨਾ ਇਕ ਹਫ਼ਤਾ ਪਹਿਲਾਂ ਦੀ ਦੱਸੀ ਜਾ ਰਹੀ ਹੈ। ਭਾਜਪਾ ਦੇ ਹਰਦੋਈ ਜ਼ਿਲ੍ਹਾ ਮੀਡੀਆ ਇੰਚਾਰਜ ਗੰਗੇਸ਼ ਪਾਠਕ ਨੇ ਦੱਸਿਆ ਕਿ ਆਸ਼ੀਸ਼ ਸ਼ੁਕਲਾ ਭਾਜਪਾ ਦੇ ਸ਼ਹਿਰੀ ਜਨਰਲ ਸਕੱਤਰ ਸਨ। ਉਨ੍ਹਾਂ ਤੋਂ ਹਾਲ ਹੀ ’ਚ ਇਹ ਅਹੁਦਾ ਖੋਹ ਲਿਆ ਗਿਆ ਸੀ ਅਤੇ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ– Samsung ਦਾ ਧਮਾਕਾ! ਲਾਂਚ ਕੀਤੇ ਦੋ ਸਸਤੇ 5G ਸਮਾਰਟਫੋਨ, ਇੰਨੇ ਰੁਪਏ ਤੋਂ ਸ਼ੁਰੂ ਹੁੰਦੀ ਹੈ ਕੀਮਤ

ਦੋ ਬੱਚਿਆਂ ਦਾ ਪਿਓ ਹੈ ਆਸ਼ੀਸ਼ ਸ਼ੁਕਲਾ

ਉੱਥੇ ਹੀ ਸਪਾ ਨੇਤਾ ਨੇ ਪੁਲਸ ਨੂੰ ਸ਼ਿਕਾਇਤ ’ਚ ਕਿਹਾ ਕਿ ਭਾਜਪਾ ਦਾ 47 ਸਾਲ ਦਾ ਨਗਰ ਮਹਾਂਮੰਤਰੀ ਆਸ਼ੀਸ਼ ਸ਼ੁਕਲਾ 13 ਜਨਵਰੀ ਨੂੰ ਮੇਰੀ ਧੀ ਨੂੰ ਵਰਗਲਾ ਕੇ ਲੈ ਗਿਆ। ਸਪਾ ਨੇਤਾ ਮੁਤਾਬਕ, ਆਸ਼ੀਸ਼ ਦੋ ਬੱਚਿਆਂ ਦਾ ਪਿਓ ਹੈ ਅਤੇ ਬੀਮਾ ਏਜੰਟ ਦਾ ਕੰਮ ਕਰਦਾ ਹੈ। ਉੱਥੇ ਹੀ ਪੁਲਸ ਨੇ ਇਸ ਮਾਮਲੇ ’ਤੇ ਬੋਲਦੇ ਹੋਏ ਕਿਹਾ ਕਿ ਸਪਾ ਨੇਤਾ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ ਅਤੇ ਅਤੇ ਉਨ੍ਹਾਂ ਦੀ ਧੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਧੀ ਨੂੰ ਛੇਤੀ ਹੀ ਲੱਭ ਲਿਆ ਜਾਵੇਗਾ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ– Amazon ਯੂਜ਼ਰਜ਼ ਲਈ ਖ਼ੁਸ਼ਖ਼ਬਰੀ! ਜਲਦ ਆ ਸਕਦੈ ਸਸਤਾ Prime ਪਲਾਨ, ਇੰਨੀ ਹੋਵੇਗੀ ਕੀਮਤ


author

Rakesh

Content Editor

Related News