46 ਡਿਗਰੀ ਤੱਕ ਜਾਵੇਗਾ ਤਾਪਮਾਨ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ

Tuesday, Jun 11, 2024 - 10:59 PM (IST)

46 ਡਿਗਰੀ ਤੱਕ ਜਾਵੇਗਾ ਤਾਪਮਾਨ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ

ਗੁਰਦਾਸਪੁਰ (ਵਿਨੋਦ)-ਪੰਜਾਬ ਵਿਚ ਗਰਮੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਜ਼ਿਲ੍ਹਾ ਗੁਰਦਾਸਪੁਰ ’ਚ ਇਸ ਸਮੇਂ 42 ਡਿਗਰੀ ਤੋਂ ਵੱਧ ਤਾਪਮਾਨ ਚੱਲ ਰਿਹਾ ਹੈ। ਇਸ ਅੱਗ ਵਰਾਊ ਧੁੱਪ ਕਾਰਣ ਲੋਕਾਂ ਦਾ ਘਰਾਂ ’ਚੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਅਤੇ ਸੜਕਾਂ ’ਤੇ ਕਰਫਿਊ ਵਰਗੇ ਹਾਲਾਤ ਨਜ਼ਰ ਆਉਂਦੇ ਹਨ। ਸ਼ਹਿਰ ਦੇ ਦੁਕਾਨਦਾਰਾਂ ਦਾ ਕੰਮ ਪੇਂਡੂ ਖੇਤਰਾਂ ਦੇ ਲੋਕਾਂ ’ਤੇ ਨਿਰਭਰ ਹੋਣ ਕਾਰਨ ਸਾਰਾ ਦਿਨ ਬਾਜ਼ਾਰਾਂ ’ਚ ਵੀ ਸੰਨਾਟਾ ਪਿਆ ਦਿਖਾਈ ਦਿੰਦਾ ਹੈ। ਗਰਮੀ ਦੇ ਵੱਧਦੇ ਤਾਪਮਾਨ ਨੇ ਸਾਰਾ ਕੰਮ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ।

ਦੂਜੇ ਪਾਸੇ ਮੌਸਮ ਵਿਭਾਗ ਨੇ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਅਜੇ ਕੁਝ ਦਿਨਾਂ ਤੱਕ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਕਰ ਕੇ ਅਗਲੇ ਤਿੰਨ-ਚਾਰ ਦਿਨਾਂ ਵਿਚ ਸੂਬੇ ਦਾ ਤਾਪਮਾਨ 45 ਤੋਂ 46 ਡਿਗਰੀ ਤੱਕ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰਾ ਮੌਨਸੂਨ ਨੇ ਲਗਾਤਾਰ ਰਫਤਾਰ ਫੜੀ ਹੋਈ ਹੈ। ਹੁਣ ਤੱਕ ਦੀ ਰਿਪੋਰਟ ਮੁਤਾਬਕ ਮੌਨਸੂਨ ਆਪਣੇ ਤੈਅ ਸਮੇਂ ਤੋਂ ਲਗਾਤਾਰ ਹਫਤੇ ਜਾਂ 3-4 ਦਿਨ ਪਹਿਲਾਂ ਪਹੁੰਚ ਰਿਹਾ ਹੈ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ SGPC ਨੇ ਜਾਰੀ ਕੀਤੇ ਨਵੇਂ ਆਦੇਸ਼ (ਵੀਡੀਓ)

ਮਜ਼ਦੂਰ ਵਰਗ ਵੀ ਪ੍ਰਭਾਵਿਤ

ਅੱਤ ਦੀ ਪੈ ਰਹੀ ਗਰਮੀ ਕਾਰਨ ਸਥਾਨਕ ਲਾਇਬ੍ਰੇਰੀ ਰੋਡ ’ਤੇ ਸਥਿਤ ਮਜ਼ਦੂਰ ’ਚ ਹਰ ਰੋਜ਼ ਦਿਹਾੜੀ ਦੀ ਭਾਲ ’ਚ ਪਹੁੰਚਣ ਵਾਲੇ 1000 ਤੋਂ ਜ਼ਿਆਦਾ ਮਜ਼ਦੂਰਾਂ ’ਚੋਂ ਮਹਿਜ 200-300 ਮਜ਼ਦੂਰ ਹੀ ਪਹੁੰਚ ਰਹੇ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਇਕ ਤਾਂ ਲੋਕ ਗਰਮੀ ਕਾਰਨ ਘਰਾਂ ਦੇ ਕੰਮ ਨਹੀਂ ਕਰਵਾ ਰਹੇ, ਦੂਜੇ ਉਸਾਰੀ ਨਾਲ ਸਬੰਧਤ ਸਾਮਾਨ ਇਨ੍ਹਾਂ ਜ਼ਿਆਦਾ ਮਹਿੰਗਾ ਹੋ ਗਿਆ ਹੈ ਕਿ ਲੋਕਾਂ ਲਈ ਘਰ ਦੀ ਉਸਾਰੀ ਕਰਵਾਉਣੀ ਔਖੀ ਹੋ ਗਈ ਹੈ। ਮਜ਼ਦੂਰ ਵਰਗ ਅਨੁਸਾਰ ਕੰਮ ਨਾ ਮਿਲਣ ਕਰਕੇ ਦੋ ਵਕਤ ਦੀ ਰੋਟੀ ਖਾਣੀ ਵੀ ਔਖੀ ਹੋ ਗਈ ਹੈ।

ਇਹ ਵੀ ਪੜ੍ਹੋ- ਰਿਸ਼ਤੇ ਹੋਏ ਤਾਰ-ਤਾਰ, ਭਰਾ ਨੇ ਭਰਾ-ਭਰਜਾਈ ’ਤੇ ਅੰਨ੍ਹੇਵਾਹ ਕੀਤੀ ਫਾਇਰਿੰਗ

ਲੋਕਾਂ ਨੇ ਠੰਢੇ ਇਲਾਕਿਆਂ ਵੱਲ ਕੀਤਾ ਰੁਖ

ਪੰਜਾਬ ’ਚ ਗਰਮੀ ਦਾ ਪ੍ਰਕੋਪ ਵੱਧਦਾ ਵੇਖ ਜ਼ਿਆਦਾਤਰ ਲੋਕਾਂ ਨੇ ਬੱਚਿਆਂ ਦੇ ਨਾਲ ਠੰਢੇ ਇਲਾਕਿਆਂ ਦਾ ਰੂਖ ਕਰ ਲਿਆ ਹੈ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ। ਭਾਵੇਂ ਇਕ-ਦੋ ਦਿਨ ਬਾਰਿਸ਼ ਹੋਣ ਕਾਰਨ ਮੌਸਮ ’ਚ ਕੁਝ ਤਬਦੀਲੀ ਆਈ ਸੀ ਪਰ ਹੁਣ ਫਿਰ ਮੌਸਮ ’ਚ ਭਾਰੀ ਗਰਮਾਹਟ ਆ ਗਈ ਹੈ।

ਇਹ ਵੀ ਪੜ੍ਹੋ- ਸੁਨਾਮ 'ਚ ਵੱਡਾ ਹਾਦਸਾ, ਸ਼ੈਲਰ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਦਰਦਨਾਕ ਮੌਤ

ਇਲੈਕਟ੍ਰੋਨਿਕ ਸਾਮਾਨ ਦੀ ਵਧੀ ਮੰਗ

ਗਰਮੀ ਕਾਰਨ ਇਸ ਵਾਰ ਇਲੈਕਟ੍ਰੋਨਿਕ ਸਾਮਾਨ ’ਚ ਭਾਰੀ ਵਾਧਾ ਹੋਇਆ ਹੈ। ਪਿਛਲੇਂ ਸਮੇਂ ਅਨੁਸਾਰ ਇਸ ਵਾਰ ਲੋਕਾਂ ਵੱਲੋਂ ਜ਼ਿਆਦਾਤਰ ਏ. ਸੀ. ਅਤੇ ਵੱਡੇ ਕੂਲਰਾਂ ਦਾ ਖਰੀਦ ਕੀਤੀ ਜਾ ਰਹੀ ਹੈ, ਜਿਸ ਕਾਰਨ ਦੁਕਾਨਦਾਰਾਂ ਦੀ ਵੀ ਚਾਂਦੀ ਬਣੀ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News