ਲਾਕਡਾਊਨ : ਲੋਕਾਂ 'ਚ ਛਾਈ ਖੁਸ਼ੀ, 444 ਨਾਗਰਿਕਾਂ ਨੇ ਦਿੱਲੀ ਤੋਂ ਮੈਲਬੌਰਨ ਲਈ ਭਰੀ ਉਡਾਣ

04/12/2020 11:14:46 AM

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਪਿਛਲੇ ਮਹੀਨੇ ਲਾਏ ਗਏ ਲਾਕਡਾਊਨ ਦਰਮਿਆਨ ਐਤਵਾਰ ਭਾਵ ਅੱਜ ਆਸਟ੍ਰੇਲੀਆ ਦੇ ਮੈਲਬੌਰਨ ਲਈ ਨਵੀਂ ਦਿੱਲੀ ਤੋਂ ਚਾਰਟਰ ਜਹਾਜ਼ ਤੋਂ ਕੁੱਲ 444 ਲੋਕਾਂ ਨੇ ਉਡਾਣ ਭਰੀ। ਵਤਨ ਵਾਪਸੀ ਦੌਰਾਨ ਇਨ੍ਹਾਂ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਦੀ ਲਹਿਰ ਸਾਫ ਦੇਖਣ ਨੂੰ ਮਿਲੀ। ਮੈਲਬੌਰਨ ਲਈ ਦਿੱਲੀ ਤੋਂ ਚਾਰਟਰ ਫਲਾਈਟ JT2846 ਤੋਂ ਉਡਾਣ ਭਰਨ ਵਾਲੇ 444 ਲੋਕਾਂ ਨੇ ਤਬਦੀਲੀ ਅਤੇ ਵਤਨ ਵਾਪਸੀ ਦਾ ਸਮਰਥਨ ਕੀਤਾ। ਉਡਾਣ ਦਾ ਆਯੋਜਨ ਸਾਈਮਨ ਕੁਇਨ ਦੀ ਅਗਵਾਈ 'ਚ ਆਸਟ੍ਰੇਲੀਆਈ ਲੋਕਾਂ ਦੇ ਇਕ ਸਮੂਹ ਵਲੋਂ ਕੀਤਾ ਗਿਆ ਸੀ।

ਆਸਟ੍ਰੇਲੀਆਈ ਹਾਈ ਕਮਿਸ਼ਨ, ਇੰਡੀਆ ਨੇ ਇਕ 44 ਸੈਕਿੰਡ ਦੇ ਵੀਡੀਓ ਨਾਲ ਟਵੀਟ ਕੀਤਾ ਹੈ। ਉਨ੍ਹਾਂ ਨੇ ਪੀ. ਐੱਮ. ਓ. ਇੰਡੀਆ, ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਵਿਦੇਸ਼ ਮੰਤਰਾਲਾ ਦਾ ਇਸ ਸਹੂਲਤ ਲਈ ਧੰਨਵਾਦ ਕੀਤਾ। ਇਨ੍ਹਾਂ 444 ਲੋਕਾਂ 'ਚੋਂ 430 ਆਸਟ੍ਰੇਲੀਆਈ ਨਾਗਰਿਕ, ਸਥਾਨਕ ਵਾਸੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਸਨ, ਜਦਕਿ 14 ਨਿਊਜ਼ੀਲੈਂਡ ਦੇ ਨਾਗਰਿਕ ਸਨ।

PunjabKesari

ਦੱਸ ਦੇਈਏ ਕਿ ਸੁਰੱਖਿਆ ਦੇ ਲਿਹਾਜ ਨਾਲ ਭਾਰਤ ਨੇ ਪਿਛਲੇ ਮਹੀਨੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕੌਮਾਂਤਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਸੀ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਮੁਤਾਬਕ ਦੇਸ਼ ਵਿਚ 8356 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ 'ਚ 71 ਵਿਦੇਸ਼ ਮਰੀਜ਼ ਵੀ ਹਨ। 273 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 716 ਲੋਕ ਸਿਹਤਮੰਦ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਦੁਨੀਆ ਤੋਂ ਦੂਰੀ ਬਣੀ ਆਸਟ੍ਰੇਲੀਆ ਦੀ ਕਿਸਮਤ, ਨਹੀਂ ਫੈਲ ਪਾਇਆ ਕੋਰੋਨਾਵਾਇਰਸ

PunjabKesari


Tanu

Content Editor

Related News