ਘਰੇਲੂ ਜ਼ਿੰਮੇਵਾਰੀਆਂ ਵੀ ਨਾ ਰੋਕ ਸਕੀਆਂ ਕਦਮ, 43 ਸਾਲਾ ਸ਼ਿਵਾਨੀ ਨੇ ਮਾਊਂਟ ਐਲਬਰੂਸ ’ਤੇ ਲਹਿਰਾਇਆ ਤਿਰੰਗਾ

Monday, Aug 31, 2026 - 05:45 AM (IST)

ਘਰੇਲੂ ਜ਼ਿੰਮੇਵਾਰੀਆਂ ਵੀ ਨਾ ਰੋਕ ਸਕੀਆਂ ਕਦਮ, 43 ਸਾਲਾ ਸ਼ਿਵਾਨੀ ਨੇ ਮਾਊਂਟ ਐਲਬਰੂਸ ’ਤੇ ਲਹਿਰਾਇਆ ਤਿਰੰਗਾ

ਲਖਨਊ (ਏਜੰਸੀ) : ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੀ ਮੂਲ ਨਿਵਾਸੀ ਅਤੇ ਮੁੰਬਈ ’ਚ ਰਹਿਣ ਵਾਲੀ 43 ਸਾਲਾ ਸ਼ਿਵਾਨੀ ਮਹਿਰੋਤਰਾ ਨੇ ਆਜ਼ਾਦੀ ਦਿਹਾੜੇ ’ਤੇ ਰੂਸ ਸਥਿਤ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰੂਸ ’ਤੇ ਤਿਰੰਗਾ ਲਹਿਰਾ ਕੇ ਦੇਸ਼ ਦਾ ਮਾਣ ਵਧਾਇਆ। ਪਰਿਵਾਰ ਅਤੇ 18 ਸਾਲਾ ਧੀ ਦੀਆਂ ਜ਼ਿੰਮੇਵਾਰੀਆਂ ਵਿਚਾਲੇ ਸ਼ਿਵਾਨੀ ਨੇ ਪਹਾੜ ਚੜ੍ਹਨ ਦੇ ਆਪਣੇ ਜਨੂੰਨ ਨੂੰ ਜਾਰੀ ਰੱਖਿਆ। ਸ਼ਿਵਾਨੀ ਨੇ ਦੱਸਿਆ ਕਿ 15 ਅਗਸਤ ਨੂੰ ਚੋਟੀ ਦੇ ਸਿਰੇ ਤੱਕ ਪਹੁੰਚਣਾ ਸਰੀਰ ਦੇ ਨਾਲ-ਨਾਲ ਮਨ ਦੇ ਹੌਸਲੇ ਦੀ ਵੀ ਪ੍ਰੀਖਿਆ ਸੀ। ਰਾਤ ਲਗਭਗ 2 ਵਜੇ ਆਖਰੀ ਚੜ੍ਹਾਈ ਸ਼ੁਰੂ ਹੋਈ। ਤੇਜ਼ ਹਵਾਵਾਂ, ਬਰਫਬਾਰੀ, ਕੜਾਕੇ ਦੀ ਠੰਡ ਅਤੇ ਘੱਟ ਆਕਸੀਜਨ ਵਿਚਾਲੇ ਲੱਗਭਗ ਸਾਢੇ 4 ਘੰਟਿਆਂ ਦੀ ਔਖੀ ਚੜ੍ਹਾਈ ਤੋਂ ਬਾਅਦ ਉਹ ਸਿਰੇ ’ਤੇ ਪਹੁੰਚੀ।

ਇਹ ਵੀ ਪੜ੍ਹੋ : 1 ਸਤੰਬਰ ਤੋਂ ਬਦਲ ਰਹੇ ਨੇ LPG, e-KYC ਤੇ ਹੋਰ ਜ਼ਰੂਰੀ ਨਿਯਮ ! ਜਾਣੋ ਤੁਹਾਡੇ 'ਤੇ ਕੀ ਪਵੇਗਾ ਅਸਰ

ਪਹਾੜ ਚੜ੍ਹਨ ਪ੍ਰਤੀ ਉਨ੍ਹਾਂ ਦਾ ਲਗਾਅ 2019 ’ਚ ਮਾਊਂਟ ਐਵਰੈਸਟ ਬੇਸ ਕੈਂਪ ਦੀ ਯਾਤਰਾ ਦੀ ਯੋਜਨਾ ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕਸ਼ਮੀਰ, ਲੱਦਾਖ ਅਤੇ ਹਿਮਾਚਲ ਸਮੇਤ ਕਈ ਪਹਾੜੀ ਖੇਤਰਾਂ ’ਚ ਟ੍ਰੈਕਿੰਗ ਕੀਤੀ ਅਤੇ ਫ੍ਰੈਂਡਸ਼ਿਪ ਪੀਕ ਅਤੇ ਮਾਊਂਟ ਕਿਲੀਮੰਜਾਰੋ ਵਰਗੀਆਂ ਚੋਟੀਆਂ ਵੀ ਫਤਿਹ ਕੀਤੀਆਂ। ਸ਼ਿਵਾਨੀ ਫਿੱਟਨੈੱਸ ਲਈ ਮੈਰਾਥਨ ਅਤੇ 50 ਕਿਲੋਮੀਟਰ ਦੀ ਦੌੜ ਪੂਰੀ ਕਰ ਚੁੱਕੀ ਹੈ। ਉਹ ਲੱਗਭਗ 6 ਸਾਲਾਂ ਤੋਂ ਯੋਗਾ ਸਿਖਾ ਰਹੀ ਹੈ। ਹੁਣ ਉਸ ਦਾ ਨਿਸ਼ਾਨਾ ਮਾਊਂਟ ਐਵਰੈਸਟ ਫਤਿਹ ਕਰ ਕੇ ਦੁਨੀਆ ਦੀਆਂ ਸੱਤੇ ਸਭ ਤੋਂ ਉੱਚੀਆਂ ਚੋਟੀਆਂ ’ਤੇ ਤਿਰੰਗਾ ਲਹਿਰਾਉਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News