ਕਮਾਲਪੁਰ ਦੇ ਜੰਗਲਾਂ ’ਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ’ਤੇ ਲੱਗੀ ਰੋਕ, ਸਮੱਗਲਰਾਂ ਦਾ ਲੱਕ ਤੋੜਿਆ
Saturday, Sep 05, 2026 - 05:21 PM (IST)
ਅੰਮ੍ਰਿਤਸਰ (ਇੰਦਰਜੀਤ)- ਪਿਛਲੇ ਲੰਮੇ ਸਮੇਂ ਤੋਂ ਪੁਲਸ ਅਤੇ ਆਬਕਾਰੀ ਵਿਭਾਗ ਲਈ ਸਿਰਦਰਦੀ ਬਣੇ ਕਮਾਲਪੁਰ ਦੇ ਜੰਗਲ ਹੁਣ ਅਪਰਾਧ ਮੁਕਤ ਹੋਣ ਦੇ ਰਾਹ ’ਤੇ ਹਨ। ਵਾਤਾਵਰਣ ਨੂੰ ਬਿਹਤਰ ਬਣਾਉਣ ਦੇ ਮੰਤਵ ਨਾਲ ਸਰਕਾਰ ਵੱਲੋਂ ਲਗਭਗ 1000 ਏਕੜ ਖੇਤਰ ਵਿਚ ਬਣਾਏ ਗਏ, ਇਨ੍ਹਾਂ ਸੰਘਣੇ ਜੰਗਲਾਂ ਵਿਚ ਪਿਛਲੇ ਕਈ ਸਾਲਾਂ ਤੋਂ ਸ਼ਰਾਬ ਮਾਫ਼ੀਆ ਦਾ ਕਬਜ਼ਾ ਸੀ। ਹਾਲਾਂਕਿ, ਹਾਲੀਆ ਮਹੀਨਿਆਂ ਵਿਚ ਇਕ ਮਹਿਲਾ ਆਬਕਾਰੀ ਅਧਿਕਾਰੀ ਦੀ ਕਮਾਨ ਹੇਠ ਟੀਮ ਅਤੇ ਐਕਸਾਈਜ਼ ਪੁਲਸ ਦੀ ਸਖ਼ਤ ਕਾਰਵਾਈ ਤੋਂ ਬਾਅਦ ਇਥੋਂ ਸ਼ਰਾਬ ਬਰਾਮਦਗੀ ਜਾਂ ਸਮੱਗਲਰਾਂ ਦੀਆਂ ਸਰਗਰਮੀਆਂ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ- ਪੰਜਾਬ: ਪਿੰਡ ਵਾਸੀਆਂ ਨੇ ਮਾਈਨਿੰਗ ਮਾਫੀਆ ਦੇ 100 ਦੇ ਕਰੀਬ ਰੋਕ'ਤੇ ਟਰੱਕ, ਭੱਖ ਗਿਆ ਮਾਹੌਲ
ਸਰਕਾਰੀ ਨਿਯਮਾਂ ਅਤੇ ਖਰਾਬ ਰਸਤਿਆਂ ਦਾ ਫ਼ਾਇਦਾ ਚੁੱਕਦੇ ਸਨ ਸਮੱਗਲਰ
ਇਹ ਇਲਾਕਾ ਅੰਮ੍ਰਿਤਸਰ ਦੇ ਸਰਕਲ ਆਬਕਾਰੀ-2 ਦੇ ਅਧੀਨ ਅਜਨਾਲਾ ਰੇਂਜ ਵਿਚ ਆਉਂਦਾ ਹੈ ਅਤੇ ਜੰਗਲਾਤ ਵਿਭਾਗ ਦੇ ਅਧੀਨ ਹੈ। ਵਣ ਵਿਭਾਗ ਦੇ ਨਿਯਮ ਇੰਨੇ ਸਖ਼ਤ ਹਨ ਕਿ ਇਥੇ ਦਾਖ਼ਲ ਹੋਣ ਲਈ ਲਿਖਤੀ ਮਨਜ਼ੂਰੀ ਲੈਣੀ ਪੈਂਦੀ ਸੀ, ਇਥੋਂ ਤੱਕ ਕਿ ਆਬਕਾਰੀ ਵਿਭਾਗ ਦੀਆਂ ਟੀਮਾਂ ਨੂੰ ਵੀ ਛਾਪੇਮਾਰੀ ਲਈ ਮਨਜ਼ੂਰੀ ਦੀ ਲੋੜ ਹੁੰਦੀ ਸੀ। ਮਾਫ਼ੀਆ ਨੇ ਇਸੇ ਖਰਾਬ ਸਥਿਤੀ ਦਾ ਫ਼ਾਇਦਾ ਚੁੱਕ ਕੇ ਜੰਗਲਾਂ ਦੇ ਅੰਦਰ ਨਾਜਾਇਜ਼ ਸ਼ਰਾਬ ਬਣਾਉਣ ਦੀਆਂ ਭੱਠੀਆਂ ਸਥਾਪਿਤ ਕਰ ਲਈਆਂ ਸਨ ਅਤੇ ਪਾਣੀ ਦੀ ਸਪਲਾਈ ਲਈ ਹੈਂਡਪੰਪ ਤੱਕ ਲਗਾ ਦਿੱਤੇ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਸਰਹੱਦੀ ਪਿੰਡ 'ਚ 2 ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਕਾਂਗਰਸੀ ਤੇ 'ਆਪ' ਆਗੂ ਜ਼ਖਮੀ
ਸਖ਼ਤ ਛਾਪੇਮਾਰੀ ਤੇ ਭਾਰੀ ਆਰਥਿਕ ਨੁਕਸਾਨ ਨਾਲ ਪਸਤ ਹੋਇਆ ਮਾਫ਼ੀਆ
ਅਜਨਾਲਾ ਸਰਕਲ ਵਿਚ ਤਾਇਨਾਤ ਆਬਕਾਰੀ ਅਧਿਕਾਰੀ ਜਗਦੀਪ ਕੌਰ ਦੀ ਅਗਵਾਈ ਵਿਚ ਪਿਛਲੇ 8-10 ਮਹੀਨਿਆਂ ਦੌਰਾਨ ਚਲਾਏ ਗਏ ਵਿਸ਼ੇਸ਼ ਅਭਿਆਨਾਂ ਨੇ ਸਮੱਗਲਰਾਂ ਦਾ ਲੱਕ ਤੋੜ ਦਿੱਤਾ। ਲਗਾਤਾਰ ਹੋਈ ਛਾਪੇਮਾਰੀ ਵਿਚ ਭਾਰੀ ਮਾਤਰਾ ਵਿਚ ਲੱਖਾਂ ਲੀਟਰ ਨਾਜਾਇਜ਼ ਸ਼ਰਾਬ ਜ਼ਬਤ ਕਰਕੇ ਨਸ਼ਟ ਕੀਤੀ ਗਈ। ਵਾਰ-ਵਾਰ ਖੇਪ ਫੜੇ ਜਾਣ ਨਾਲ ਸਮੱਗਲਰਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ, ਜਿਸ ਦੇ ਚੱਲਦਿਆਂ ਹੁਣ ਉਨ੍ਹਾਂ ਨੇ ਕਮਾਲਪੁਰ ਦੇ ਜੰਗਲਾਂ ਵਿਚ ਨਾਜਾਇਜ਼ ਸ਼ਰਾਬ ਬਣਾਉਣੀ ਬੰਦ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਡੇਰਾ ਰਾਧਾ ਸੁਆਮੀ 'ਬਿਆਸ' ਵੱਲੋਂ ਸੰਗਤ ਲਈ ਨਵਾਂ ਟਰੈਫਿਕ ਰੂਟ ਜਾਰੀ
ਅਧਿਕਾਰੀਆਂ ਦਾ ਦਾਅਵਾ : ਨਾਜਾਇਜ਼ ਸ਼ਰਾਬ ਖ਼ਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ
ਮਾਮਲੇ ਦੀ ਪੁਸ਼ਟੀ ਕਰਦਿਆਂ ਆਬਕਾਰੀ ਅਧਿਕਾਰੀ (ਏ. ਈ. ਟੀ. ਓ.) ਜਗਦੀਪ ਕੌਰ ਨੇ ਦੱਸਿਆ ਕਿ ਆਬਕਾਰੀ ਅਤੇ ਪੁਲਸ ਟੀਮਾਂ ਦੇ ਸਾਂਝੇ ਯਤਨਾਂ ਨਾਲ ਇਸ ਇਲਾਕੇ ਨੂੰ ਸਮੱਗਲਰਾਂ ਤੋਂ ਮੁਕਤ ਕਰਵਾਇਆ ਜਾ ਸਕਿਆ ਹੈ। ਦੂਜੇ ਪਾਸੇ ਆਬਕਾਰੀ ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਦਿਲਬਾਗ ਸਿੰਘ ਚੀਮਾ ਨੇ ਕਿਹਾ ਕਿ ਵਿਭਾਗ ਦਿਨ-ਰਾਤ ਚੌਕਸੀ ਵਰਤ ਰਿਹਾ ਹੈ। ਬਾਹਰੀ ਖੇਤਰਾਂ ਤੋਂ ਆਉਣ ਵਾਲੀ ਸ਼ਰਾਬ ’ਤੇ ਵੀ ਨੱਥ ਪਾਈ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਨਾਜਾਇਜ਼ ਸਮੱਗਲਰਾਂ ਖ਼ਿਲਾਫ਼ ਕਾਰਵਾਈ ਹੋਰ ਸਖ਼ਤ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
