ਬਿਹਾਰ ’ਚ 100 ਸਾਲ ਤੋਂ ਵੱਧ ਉਮਰ ਦੇ 41,000 ਵੋਟਰ ਅਤੇ 120 ਸਾਲ ਤੋਂ ਵੱਧ ਉਮਰ ਦੇ 143 ਵੋਟਰ

Thursday, Jan 23, 2025 - 07:28 PM (IST)

ਬਿਹਾਰ ’ਚ 100 ਸਾਲ ਤੋਂ ਵੱਧ ਉਮਰ ਦੇ 41,000 ਵੋਟਰ ਅਤੇ 120 ਸਾਲ ਤੋਂ ਵੱਧ ਉਮਰ ਦੇ 143 ਵੋਟਰ

ਪਟਨਾ (ਏਜੰਸੀ) - ਬਿਹਾਰ ਵਿਚ ਕੁੱਲ ਵੋਟਰਾਂ ਦੀ ਗਿਣਤੀ 7,80,22,933 ਹੈ, ਜਿਨ੍ਹਾਂ ਵਿਚੋਂ 41,000 ਰਜਿਸਟਰਡ ਵੋਟਰ 100 ਸਾਲ ਤੋਂ ਵੱਧ ਉਮਰ ਦੇ ਹਨ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਵਿਚ ਵੀ 120 ਸਾਲ ਤੋਂ ਵੱਧ ਉਮਰ ਦੇ 143 ਵੋਟਰ ਹਨ। ਚੋਣ ਕਮਿਸ਼ਨ ਦੇ ਨਵੀਨਤਮ ਅੰਕੜੇ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਅੰਕੜਿਆਂ ਦੇ ਮੁਤਾਬਕ ਕੁੱਲ ਵੋਟਰਾਂ ’ਚ 30 ਸਾਲ ਤੋਂ ਘੱਟ ਉਮਰ ਵਾਲੇ ਲੱਗਭਗ 21 ਫੀਸਦੀ ਹੈ, ਜਦਕਿ 80 ਸਾਲ ਤੋਂ ਵੱਧ ਉਮਰ ਦੇ 2.06 ਫੀਸਦੀ ਹਨ।

ਬਿਹਾਰ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਵੀਰਵਾਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਰਾਜ ਵਿਚ 80 ਤੋਂ 120 ਸਾਲ ਅਤੇ ਉਸ ਤੋਂ ਵੀ ਵੱਡੀ ਉਮਰ ਵਰਗ ਦੇ 16,07,527 ਵੋਟਰ ਹਨ। ਰਾਜ ਵਿਚ 100 ਸਾਲ ਤੋਂ ਵੱਧ ਉਮਰ ਦੇ ਕੁੱਲ ਵੋਟਰਾਂ ਦੀ ਗਿਣਤੀ 40,601 (ਮਰਦ-17,445, ਔਰਤਾਂ-23,153 ਤੇ ਤੀਜੇ ਲਿੰਗੀ) ਹੈ, ਜਦੋਂ ਕਿ 110 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 247 (ਮਰਦ-120 ਤੇ ਔਰਤਾਂ-127) ਹੈ।


author

cherry

Content Editor

Related News