ਭਾਰਤ ਦੀ 41 ਫੀਸਦੀ ਆਬਾਦੀ ਖਾਣਾ ਬਣਾਉਣ ਲਈ ਅਜੇ ਵੀ ਜੈਵਿਕ ਬਾਲਣ ’ਤੇ ਨਿਰਭਰ

Tuesday, Jan 30, 2024 - 12:31 PM (IST)

ਨਵੀਂ ਦਿੱਲੀ- ਭਾਰਤ ਦੀ 41 ਫੀਸਦੀ ਆਬਾਦੀ ਅਜੇ ਵੀ ਖਾਣਾ ਬਣਾਉਣ ਦੇ ਈਂਧਣ ਵਜੋਂ ਲੱਕੜੀ, ਪਾਥੀਆਂ ਜਾਂ ਹੋਰ ਜੈਵਿਕ ਬਾਲਣ ਨੂੰ ਵਰਤਦੀ ਹੈ ਅਤੇ ਇਸ ਨਾਲ ਹਰ ਸਾਲ ਵਾਤਾਵਰਣ ਵਿਚ 34 ਕਰੋੜ ਟਨ ਕਾਰਬਨ ਡਾਇਆਕਸਾਈਡ ਦਾ ਨਿਕਾਸੀਲ ਹੁੰਦੀ ਹੈ, ਜੋ ਭਾਰਤ ਦੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਦਾ ਲਗਭਗ 13 ਫੀਸਦੀ ਹੈ।
ਇਕ ਨਵੀਂ ਰਿਪੋਰਟ ਵਿਚ ਇਹ ਕਿਹਾ ਗਿਆ ਹੈ। ਸੁਤੰਤਰ ਥਿੰਕ ਟੈਂਕ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀ. ਐੱਸ. ਈ.) ਦੀ ਰਿਪੋਰਟ ‘ਭਾਰਤ ਦੀ ਈ-ਕੁਕਿੰਗ ਵੱਲ ਤਬਦੀਲੀ’ ਵਿਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨਾਲ ਭਾਰਤ ਵਿਚ ਐੱਲ. ਪੀ. ਜੀ. ਗੈਸ ਤੱਕ ਪਹੁੰਚ ਦੇ ਵਿਸਤਾਰ ਵਿਚ ਤੇਜ਼ੀ ਆਈ ਪਰ ਇਸ ਨਾਲ ਇਹ ਯਕੀਨੀ ਨਹੀਂ ਹੋਇਆ ਕਿ ਲਾਭਪਾਤਰੀ ਪਰਿਵਾਰ ਖਾਣਾ ਬਣਾਉਣ ’ਚ ਸਾਫ਼ ਈਂਧਣ ਦੀ ਵਰਤੋਂ ਹੀ ਜਾਰੀ ਰਹੇ।
ਦੁਨੀਆ ਦੀ ਲਗਭਗ ਇਕ ਤਿਹਾਈ ਆਬਾਦੀ (ਭਾਰਤ ਵਿਚ 500 ਮਿਲੀਅਨ ਲੋਕਾਂ ਸਮੇਤ) ਕੋਲ ਅਜੇ ਵੀ ਖਾਣਾ ਬਣਾਉਣ ਵਾਲੇ ਬਾਲਣ ਤੱਕ ਪਹੁੰਚ ਨਹੀਂ ਹੈ। ਇਸ ਨਾਲ ਆਰਥਿਕਤਾ, ਜਨਤਕ ਸਿਹਤ ਅਤੇ ਵਾਤਾਵਰਣ ਨੂੰ ਬੇਹਿਸਾਬ ਨੁਕਸਾਨ ਹੁੰਦਾ ਹੈ। ਰਿਪੋਰਟ ’ਚ ਪਹਿਲਾਂ ਦੀ ਖੋਜ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਦੁਨੀਆ ਭਰ ’ਚ ਅੰਦਾਜ਼ਨ 30 ਲੱਖ ਲੋਕਾਂ ਦੀ ਮੌਤ (ਭਾਰਤ ’ਚ 6 ਲੱਖ ਲੋਕਾਂ ਸਮੇਤ) ਹਰ ਸਾਲ ਘਰ ਦੇ ਅੰਦਰ ਹਵਾ ਪ੍ਰਦੂਸ਼ਣ ਕਾਰਨ ਹੋ ਜਾਂਦੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਮੌਤਾਂ ਖਾਣਾ ਬਣਾਉਣ ਵਿਚ ਲੱਕੜ ਦੀ ਵਰਤੋਂ ਕਾਰਨ ਹੁੰਦੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News