ਜੈਸ਼ ਦੇ ਨਿਸ਼ਾਨੇ ’ਤੇ ਦਿੱਲੀ ਦੀਆਂ 400 ਇਮਾਰਤਾਂ

10/20/2019 8:32:11 PM

ਨਵੀਂ ਦਿੱਲੀ — ਪਾਕਿਸਤਾਨ ਦੀ ਦਹਿਸ਼ਤਗਰਦ ਜਥੇਬੰਦੀ ਜੈਸ਼-ਏ-ਮੁਹੰਮਦ ਵਲੋਂ ਭਾਰਤ ਨੂੰ ਦਿੱਤੀਆਂ ਜਾ ਰਹੀਆਂ ਲਗਾਤਾਰ ਧਮਕੀਆਂ ਦੇ ਪਿਛੋਕੜ ਵਿਚ ਆਉਂਦੇ ਤਿਉਹਾਰਾਂ ਦੇ ਮੱਦੇਨਜ਼ਰ ਸੁਖਿਰੱਆ ਅਦਾਰਿਆਂ ਨੇ ਆਪਣੀ ਚੌਕਸੀ ਭਾਰਤ ਦੀ ਰਾਜਧਾਨੀ ਵਿਚ ਵਧਾ ਦਿੱਤੀ। ਖੁਫੀਆ ਜਾਣਕਾਰੀ ਮੁਤਾਬਿਕ ਦਹਿਸ਼ਦਗਰਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੱਡੇ ਹਮਲੇ ਕਰਨ ਦੀਆਂ ਤਿਆਰੀ ’ਚ ਲੱਗੇ ਹੋਏ ਹਨ। ਖਦਸ਼ਾ ਹੈ ਕਿ ਦਿੱਲੀ ਵਿਚ 1400 ਤੋਂ ਵੱਧ ਵੱਡੀਆਂ ਇਮਾਰਤਾਂ ਅਤੇ ਭੀੜ-ਭਾੜ ਵਾਲੇ ਬਾਜ਼ਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਦਿੱਲੀ ਵਿਚ ਦਹਿਸ਼ਤਗਰਦ ਹਮਲਿਆਂ ਨੂੰ ਦੇਖਦੇ ਹੋਏ ਪੁਲਸ ਨੇ ਦਿੱਲੀ ਦੇ 15 ਇਲਾਕਿਆਂ ਵਿਚੋਂ 8 ਨੂੰ ਸੰਵੇਦਨਸ਼ੀਲ ਕਰਾਰ ਦਿੰਦੇ ਹੋਏ 425 ਵੱਡੀਆਂ ਇਮਾਰਤਾਂ ਦੀ ਸੁਰੱਖਿਆ ਵਧਾਈ ਹੈ। ਇਨ੍ਹਾਂ ਇਲਾਕਿਆਂ ਵਿਚ ਰੋਹਿਣੀ, ਉਤਰ-ਪੂਰਬੀ ਦਿੱਲੀ, ਉਤਰ-ਪੱਛਮੀ ਦਿੱਲੀ, ਉੱਤਰੀ ਨਵੀਂ ਦਿੱਲੀ ਅਤੇ ਦੁਵਾਰਕਾ ਆਦਿ ਦੇ ਇਲਾਕੇ ਸ਼ਾਮਲ ਹਨ। ਜਨਵਰੀ 2019 ਨੂੰ ਗ੍ਰਿਰਫਤਾਰ ਕੀਤੇ ਜੈਸ਼ ਦੇ ਦਹਿਸ਼ਤਗਰਦ ਅਬਦੂਲ ਲਤੀਫ ਗਨੀ ਉਰਫ ਉਮੈਰ ਅਤੇ ਹਿਲਾਲ ਅਹਿਮਦ ਭੱਟ ਦੀ ਤਫਤੀਸ਼ ਦੌਰਾਨ ਪਤਾਲ ਲੱਗਿਆ ਸੀ ਕਿ ਜੈਸ਼ ਮੁਹੰਮਦ ਦੀਵਾਲੀ ਦੇ ਤਿਉਹਾਰ ’ਤੇ ਬੰਬ ਧਮਾਕੇ ਕਰਵਾ ਸਕਦਾ ਹੈ। ਅਹਿਮਦ ਭੱਟ ਤੋਂ ਦਿੱਲੀ ਪੁਲਸ ਅਤੇ ਖੁਫੀਆ ਅਦਾਰਿਆਂ ਵੱਲੋਂ ਕੀਤੀ ਗਈ ਤਫਤੀਸ਼ ਦੌਰਾਨ ਹਰ ਕਈ ਅਹਿਮ ਜਾਣਕਾਰੀਆਂ ਵੀ ਹਾਸਲ ਹੋਈਆਂ ਹਨ।

ਰੋਹਤਕ ਜੰਕਸ਼ਨ ’ਤੇ ਮਿਲਿਆ ਸੀ ਜੈਸ਼ ਦਾ ਖਤ
ਇਸ ਤੋਂ ਪਹਿਲਾਂ ਜੈਸ਼-ਏ-ਮੁਹੰਮਦ ਵਲੋਂ ਗੁਜਰਾਤ ਸਣੇ ਦੇਸ਼ ਦੇ 6 ਸੂਬਿਆਂ ਵਿਚ ਸਥਿਤ 11 ਰੇਲਵੇ ਸਟੇਸ਼ਨਾਂ ਅਤੇ ਮੰਦਰਾਂ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਹ ਧਮਕੀ ਭਰਿਆ ਖਤ ਹਰਿਆਣਾ ਦੇ ਰੋਹਤਕ ਜੰਕਸ਼ਨ ਦੇ ਸਟੇਸ਼ਨ ਸੁਪਰਡੈਂਟ ਯਸ਼ਪਾਲ ਮੀਣਾ ਨੂੰ ਰਜਿਸਟਰਡ ਡਾਕ ਰਾਹੀਂ ਮਿਲਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਉਹ ਬੰਬ ਧਮਾਕੇ ਕਰਕੇ ਖੂਨ ਬਹਾ ਦੇਣਗੇ। ਭਾਰਤੀ ਹਵਾਈ ਫੌਜ ਨੇ ਤਬਾਹ ਕੀਤਾ ਸੀ ਜੈਸ਼-ਏ-ਮੁਹੰਮਦ ਦਾ ਠਿਕਾਣਾ ਪਿਛਲੀ 14 ਫਰਵਰੀ ਨੂੰ ਜੈਸ਼-ਏ-ਮੁਹੰਮਦ ਨੇ ਪੁਲਵਾਮਾ ਵਿਚ ਸੀ.ਆਰ.ਪੀ. ਦੇ ਕਾਫਲੇ ’ਤੇ ਦਹਿਸ਼ਤ ਗਰਦ ਆਤਮਘਾਤੀ ਹਮਲਾ ਕਰਵਾਇਆ ਸੀ, ਜਿਸ ਵਿਚ ਸੀ.ਆਰ.ਪੀ.ਐੱਫ. ਦੇ 41 ਜਵਾਨ ਸ਼ਹੀਦ ਹੋ ਗਏ ਸਨ।


Inder Prajapati

Content Editor

Related News