ਇਸ ਸੂਬੇ 'ਚ ਕੋਰੋਨਾ ਨਾਲ ਹੋਈਆਂ ਇੰਨੀਆਂ ਮੌਤਾਂ ਕਿ ਸਸਕਾਰ ਲਈ ਕਰਨੀ ਪੈ ਰਹੀ ਹੈ 3-4 ਘੰਟੇ ਉਡੀਕ
Friday, Apr 09, 2021 - 03:54 AM (IST)
ਅਹਿਮਦਾਬਾਦ - ਗੁਜਰਾਤ ਵਿੱਚ ਲਾਸ਼ਾਂ ਦੇ ਅੰਤਿਮ ਸੰਸਕਾਰ ਵਿੱਚ ਵੀ ਵੇਟਿੰਗ ਵਾਲੀ ਸਥਿਤੀ ਹੈ। ਦਰਅਸਲ, ਸੂਰਤ ਦੇ ਇੱਕ ਸ਼ਮਸ਼ਾਨ ਵਿੱਚ ਵੀਰਵਾਰ ਨੂੰ ਕੋਰੋਨਾ ਨਾਲ ਹੋਈਆਂ ਮੌਤਾਂ ਤੋਂ ਬਾਅਦ ਕੁਝ ਘੰਟਿਆਂ ਵਿੱਚ 40 ਲਾਸ਼ਾਂ ਪੁੱਜੀਆਂ। ਇੱਥੇ 15 ਮਿੰਟ ਵਿੱਚ ਹੀ 3 ਐਂਬੁਲੈਂਸ ਰਾਹੀਂ 9 ਲਾਸ਼ਾਂ ਲਿਆਈਆਂ ਗਈਆਂ। ਇਹੀ ਨਹੀਂ ਇੱਕ ਐਂਬੁਲੈਂਸ ਵਿੱਚ ਤਾਂ 6 ਲਾਸ਼ਾਂ ਰੱਖੀਆਂ ਹੋਈਆਂ ਸਨ। ਇੱਕ ਦਿਨ ਵਿੱਚ ਪਹਿਲੀ ਵਾਰ ਇੰਨੀਆਂ ਲਾਸ਼ਾਂ ਦੇ ਚੱਲਦੇ ਇੱਥੇ ਜਗ੍ਹਾ ਘੱਟ ਪੈ ਗਈ। ਨਤੀਜਾ ਇਹ ਹੋਇਆ ਕਿ ਪਰਿਵਾਰਕ ਮੈਂਬਰ ਨੂੰ ਅੰਤਿਮ ਸੰਸਕਾਰ ਲਈ 3 ਤੋਂ 4 ਘੰਟੇ ਤੱਕ ਇੰਤਜ਼ਾਰ ਕਰਨਾ ਪਿਆ।
ਇਹ ਵੀ ਪੜ੍ਹੋ- ਕਿਸਾਨ ਦੀ ਧੀ ਨੇ ਆਪਣੇ ਸੂਬੇ ਦਾ ਨਾਮ ਕੀਤਾ ਰੋਸ਼ਨ, ਬੋਰਡ ਦੀ ਪ੍ਰੀਖਿਆ 'ਚ ਕੀਤਾ ਟਾਪ
ਸਰਕਾਰੀ ਅੰਕੜਿਆਂ ਵਿੱਚ 5-10 ਮੌਤਾਂ, ਰੋਜ਼ਾਨਾ 100 ਤੋਂ ਜ਼ਿਆਦਾ ਲਾਸ਼ਾਂ ਦਾ ਅੰਤਿਮ ਸੰਸਕਾਰ
ਪ੍ਰਸ਼ਾਸਨ ਦੇ ਅਨੁਸਾਰ ਸੂਰਤ ਵਿੱਚ ਕੋਰੋਨਾ ਕਾਰਨ ਰੋਜ਼ਾਨਾ 5 ਤੋਂ 8 ਮੌਤਾਂ ਦਰਜ ਹੋ ਰਹੀਆਂ ਹਨ। ਹਕੀਕਤ ਇਹ ਹੈ ਕਿ ਕੋਵਿਡ ਪ੍ਰੋਟੋਕਾਲ ਨਾਲ ਰੋਜ਼ਾਨਾ 100 ਤੋਂ ਜ਼ਿਆਦਾ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਸ਼ਮਸ਼ਾਨਘਾਟ ਵਿੱਚ ਹਫੜਾ-ਦਫ਼ੜੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਹੀ ਹਾਲ ਅਸ਼ਨੀ ਕੁਮਾਰ ਸ਼ਮਸ਼ਾਨਘਾਟ ਦਾ ਵੀ ਹੈ ਜਿੱਥੇ, ਤਿੰਨ-ਚਾਰ ਐਂਬੁਲੈਂਸ ਰੋਜ਼ਾਨਾ 3-4 ਫੇਰੇ ਲਗਾ ਰਹੀ ਹੈ। ਬੁੱਧਵਾਰ ਨੂੰ ਇੱਕ ਹੀ ਐਂਬੁਲੈਂਸ ਤੋਂ 6 ਲਾਸ਼ਾਂ ਭੇਜੀਆਂ ਗਈਆਂ ਸਨ। ਜਿਨ੍ਹਾਂ ਮ੍ਰਿਤਕਾਂ ਦੀਆਂ ਲਾਸ਼ਾਂ ਉੱਥੇ ਰੱਖੀਆਂ ਹੋਈਆਂ ਸਨ ਉਨ੍ਹਾਂ ਵਿਚੋਂ ਕਈਆਂ ਦੇ ਪਰਿਵਾਰਕ ਮੈਂਬਰਾਂ ਨੂੰ ਤਾਂ ਪਤਾ ਹੀ ਨਹੀਂ ਚੱਲ ਰਿਹਾ ਸੀ ਕਿ ਉਨ੍ਹਾਂ ਦੇ ਰਿਸ਼ਤੇਦਾਰ ਦੀ ਲਾਸ਼ ਕਿਹੜੀ ਹੈ।
ਇਹ ਵੀ ਪੜ੍ਹੋ- ਕੋਵਿਡ-19: PM ਮੋਦੀ ਨੇ ਮੁੱਖ ਮੰਤਰੀਆਂ ਨਾਲ ਬੈਠਕ 'ਚ ਕਿਹਾ- ਪੂਰੀ ਤਰ੍ਹਾਂ ਤਾਲਾਬੰਦੀ ਦੀ ਲੋੜ ਨਹੀਂ
ਸ਼ਹਿਰ ਦੇ ਸ਼ਮਸ਼ਾਨ ਵਿੱਚ ਲਾਸ਼ਾਂ ਦੀ ਅਜਿਹੀ ਭੀੜ ਕਿ ਹੁਣ ਬਾਰਡੋਲੀ ਭੇਜਣ ਲੱਗੇ
ਸ਼ਹਿਰ ਦੇ ਸ਼ਮਸ਼ਾਨਘਾਟ ਵਿੱਚ ਵੇਟਿੰਗ ਵਧਣ ਕਾਰਨ ਬੁੱਧਵਾਰ ਨੂੰ ਪ੍ਰਸ਼ਾਸਨ ਨੇ ਕੋਰੋਨਾ ਨਾਲ ਮਰਨ ਵਾਲਿਆਂ ਦਾ ਬਾਰਡੋਲੀ ਦੇ ਸ਼ਮਸ਼ਾਨ ਵਿੱਚ ਅੰਤਿਮ ਸੰਸਕਾਰ ਕਰਵਾਉਣ ਦਾ ਫ਼ੈਸਲਾ ਲਿਆ। ਸ਼ਾਮ ਨੂੰ 5 ਲਾਸ਼ਾਂ ਅੰਤਿਮ ਸੰਸਕਾਰ ਲਈ ਭੇਜੀਆਂ ਗਈਆਂ। ਬਾਰਡੋਲੀ ਦੇ ਸੂਬਾ ਅਧਿਕਾਰੀ ਵੀ.ਐੱਨ. ਰਬਾਰੀ ਅਤੇ ਜ਼ਿਲ੍ਹਾ ਪੰਚਾਇਤ ਪ੍ਰਧਾਨ ਭਾਵੇਸ਼ ਪਟੇਲ ਨੇ ਸ਼ਮਸ਼ਾਨਘਾਟ ਦਾ ਦੌਰਾ ਕਰ ਟਰੱਸਟ ਦੇ ਪ੍ਰਧਾਨ ਸੋਮਾਭਾਈ ਪਟੇਲ ਨਾਲ ਚਰਚਾ ਕੀਤੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।