ਲਾਕਡਾਊਨ ਤੋਂ ਬਾਅਦ ਦੇਸ਼ ਦੇ 40 ਫੀਸਦੀ ਰੈਸਟੋਰੈਂਟ ਹੋ ਸਕਦੇ ਹਨ ਬੰਦ
Thursday, Apr 30, 2020 - 08:29 PM (IST)
ਬੇਂਗਲੂਰੁ - ਕੋਰੋਨਾ ਵਾਇਰਸ ਕਾਰਣ ਲਗਭਗ ਸਾਰੀਆਂ ਇੰਡਸਟਰੀਜ ਭਾਰੀ ਆਰਥਿਕ ਨੁਕਸਾਨ ਝੱਲ ਰਹੀਆਂ ਹਨ। ਮੰਦੀ ’ਚ ਵੀ ਪ੍ਰੋਫੀਟੇਬਲ ਬਿਜਨੈੱਸ ਮੰਨਿਆ ਜਾਣ ਵਾਲਾ ਰੈਸਟੋਰੈਂਟ ਇੰਡਸਟਰੀ ਇਸ ਸਮੇਂ ਸੰਕਟ ਨਾਲ ਜੂਝ ਰਹੀ ਹੈ। ਦੇਸ਼-ਵਿਆਪੀ ਲਾਕਡਾਊਨ ਕਾਰਣ ਰੈਸਟੋਰੈਂਟ ਪੂਰੀ ਤਰ੍ਹਾਂ ਬੰਦ ਹਨ। ਸੋਸ਼ਲ ਡਿਸਟੈਂਸਿੰਗ ਕਾਰਣ ਅਗਲੇ 2 ਤੋਂ 3 ਮਹੀਨੇ ’ਚ ਰੈਸਟੋਰੈਂਟ ਦੇ ਖੁੱਲ੍ਹਣ ਦੇ ਆਸਾਰ ਘੱਟ ਹਨ। ਇਸ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਤੋਂ ਆਰਥਿਕ ਮਦਦ ਨਹੀਂ ਮਿਲਦੀ ਹੈ ਤਾਂ ਲਾਕਡਾਊਨ ਤੋਂ ਬਾਅਦ ਹਰੇਕ 10 ਵਿਚੋਂ 40 ਰੈਸਟੋਰੈਂਟ (40 ਫੀਸਦੀ) ਨੂੰ ਸਥਾਈ ਤੌਰ ’ਤੇ ਬੰਦ ਕਰ ਦਿੱਤਾ ਜਾਵੇਗਾ।
ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐੱਨ. ਆਰ. ਏ. ਆਈ.) ਦੇ ਪ੍ਰਧਾਨ ਅਨੁਰਾਗ ਕਟਿਆਰ ਮੁਤਾਬਕ ਭਾਰਤ ’ਚ ਰੈਸਟੋਰੈਂਟ ਇੰਡਸਟਰੀ ਦਾ ਸਾਲਾਨਾ ਟਰਨ ਓਵਰ 4 ਲੱਖ ਕਰੋੜ ਰੁਪਏ ਦੇ ਨੇੜੇ-ਤੇੜੇ ਦਾ ਹੈ। ਇੰਡਸਟਰੀ ਨਾਲ ਲੱਗਭਗ 70 ਲੱਖ ਲੋਕ ਸਿੱਧੇ ਤੌਰ ’ਤੇ ਜੁੜੇ ਹੋਏ ਹਨ ਜੋ ਸਿੱਕਿਮ ਦੀ ਆਬਾਦੀ ਤੋਂ 11 ਗੁਣਾ ਜ਼ਿਆਦਾ ਹਨ।
ਰੈਸਟੋਰੈਂਟ ਚੇਨਸ ਨੇ ਸਟਾਫ ਦੀ ਅਪ੍ਰੈਲ ਦੀ 40 ਫੀਸਦੀ ਤਕ ਸੈਲਰੀ ਰੋਕੀ
ਮੈਕਡਾਲਡਸ ਸਾਊਥ ਐਂਡ ਵੈਸਟ, ਜੁਬਿਲੈਂਟ ਫੂਡ ਵਰਕਸ, ਬਾਰਬੀ ਕਿਊ ਨੈਸ਼ਨਲ ਅਤੇ ਇੰਪ੍ਰੈਸਾਰੀਓ ਵਰਗੀਆਂ ਦੇਸ਼ ਦੀਆਂ ਵੱਡੀਆਂ ਰੈਸਟੋਰੈਂਟ ਚੇਨ ਨੇ ਅਪ੍ਰੈਲ ਮਹੀਨੇ ’ਚ ਆਪਣੇ ਮੁਲਾਜ਼ਮਾਂ ਦੀ ਸੈਲਰੀ ਦਾ 20 ਤੋਂ 40 ਫੀਸਦੀ ਤੱਕ ਹਿੱਸਾ ਰੋਕ ਦਿੱਤਾ ਹੈ। ਦੇਸ਼ਵਿਆਪੀ ਲਾਕਡਾਊਨ ਕਾਰਣ ਅਪ੍ਰੈਲ ’ਚ ਇਹ ਰੈਸਟੋਰੈਂਟ ਪੂਰੀ ਤਰ੍ਹਾਂ ਨਾਲ ਬੰਦ ਰਹੇ ਹਨ। ਕਟਿਆਰ ਨੇ ਦੱਸਿਆ ਕਿ ਲਾਕਡਾਊਨ ਕਾਰਣ ਪਿਛਲੇ ਇਕ ਮਹੀਨੇ ਤੋਂ ਰੈਸਟੋਰੈਂਟ ਦੀ ਕੋਈ ਇਨਕਮ ਨਹੀਂ ਹੋਈ ਹੈ। ਇਸ ਕਾਰਣ ਬਹੁਤ ਸਾਰੀਆਂ ਕੰਪਨੀਆਂ ਨੂੰ ਅਪ੍ਰੈਲ ਮਹੀਨੇ ਦੀ ਪੂਰੀ ਸੈਲਰੀ ਦੇਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਕਦੋਂ ਹਟੇਗਾ, ਇਸਨੂੰ ਲੈ ਕੇ ਸਥਿਤੀ ਸਾਫ ਨਹੀਂ ਹੈ। ਇਸ ਕਾਰਣ ਰੈਸਟੋਰੈਂਟ ਆਪਣੇ ਸੀਮਤ ਕੈਸ਼ ਰਿਜ਼ਰਵ ਨੂੰ ਲੈ ਕੇ ਕੋਈ ਯੋਜਨਾ ਨਹੀਂ ਬਣਾ ਸਕ ਰਹੇ ਹਨ।
ਕਲਾਊਡ ਕਿਚਨ ਨੂੰ ਹੋ ਰਿਹੈ ਭਾਰੀ ਨੁਕਸਾਨ
ਕਲਾਊਡ ਕਿਚਨ ਤੋਂ ਗਮੈਂਟ ’ਚ ਵੀ ਭਾਰੀ ਨੁਕਸਾਨ ਦੀ ਸੰਭਾਵਨਾ ਹੈ। ਇਸਦੇ ਕਾਰਣ ਹਾਲ ਹੀ ਵਿਚ ਸਵਿਗੀ ਨੇ ਆਪਣੇ ਕਲਾਊਡ ਕਿਚਨ ਕਾਰੋਬਾਰ ਨਾਲ ਜੁੜੇ ਲੱਗਭਗ ਹਜ਼ਾਰਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਸਵਿਗੀ ਕੁਝ ਨਿੱਜੀ ਬ੍ਰਾਂਡ ਦੇ ਕਿਚਨ ਨੂੰ ਵੀ ਬੰਦ ਕਰ ਰਹੀ ਹੈ। ਦੱਸ ਦਈਏ ਕਿ ਕਲਾਊਡ ਕਿਚਨ ਰੈਸਟੋਰੈਂਟ ਸਿਰਫ ਆਨਲਾਈਨ ਆਰਡਰ ਰਾਹੀਂ ਸੰਚਾਲਿਤ ਹੁੰਦੇ ਹਨ। ਇੰਡਸਟਰੀ ਨਾਲ ਸਬੰਧਤ ਜਾਣਕਾਰਾਂ ਦਾ ਕਹਿਣਾ ਹੈ ਕਿ ਡਾਈਨਿੰਗ ਆਊਟ ਨੂੰ ਕੋਵਿਡ-19 ਦੇ ਅਸਰ ਤੋਂ ਬਾਹਰ ਆਉਣ ’ਚ ਘੱਟ ਤੋਂ ਘੱਟ ਇਕ ਸਾਲ ਦਾ ਸਮਾਂ ਲੱਗ ਸਕਦਾ ਹੈ।
ਪੋਸਟ ਲਾਕਡਾਊਨ ਕਿਹੋ ਜਿਹੀ ਹੋਵੇਗੀ ਰੈਸਟੋਰੈਂਟ ਇੰਡਸਟਰੀ
ਲਾਕਡਾਊਨ ਤੋਂ ਬਾਅਦ ਜ਼ਿਆਦਾਤਰ ਰੈਸਟੋਰੈਂਟ ’ਚ ਡਿੱਬਾ ਬੰਦ ਫੂਡਸ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਇਥੋਂ ਤੱਕ ਕਿ ਕਈ ਉਦਮੀ ਕਰਿਆਨੇ ਦੇ ਸਾਮਾਨਾਂ ਦੀ ਡਿਲੀਵਰੀ ਕਰਨ ਦੀ ਯੋਜਨਾ ’ਤੇ ਵੀ ਕੰਮ ਕਰ ਰਹੇ ਹਨ। ਰੇਬੇਲ ਫੂਡਸ, ਜੋ ਫਾਸੋਸ ਅਤੇ ਬੇਹ੍ਰੋਜ ਬਿਰਆਨੀ ਦਾ ਸੰਚਾਲਨ ਕਰਦੀ ਹੈ ਉਸਨੇ ਆਪਣੇ ਗਾਹਕਾਂ ਲਈ ਡੂ ਇਟ ਯੋਰ ਸੈਲਫ ਫੂਡ ਪੇਸ਼ ਕੀਤਾ ਹੈ। ਜੋ ਪਕੇ ਹੋਏ ਭੋਜਨ ਨੂੰ ਆਰਡਰ ਕਰਨ ਬਾਰੇ ਚੌਕਸ ਹੈ।