Punjab: ਲਾਟਰੀ ਦੇ ਲਾਲਚ 'ਚ ਫਸਿਆ ਗ੍ਰੰਥੀ ਸਿੰਘ, ਮੋਬਾਇਲ ਦੀ ਐਡ ਕਰਕੇ ਹੋ ਗਈ ਜੱਗੋ ਤੇਹਰਵੀਂ

Monday, Oct 06, 2025 - 06:02 PM (IST)

Punjab: ਲਾਟਰੀ ਦੇ ਲਾਲਚ 'ਚ ਫਸਿਆ ਗ੍ਰੰਥੀ ਸਿੰਘ, ਮੋਬਾਇਲ ਦੀ ਐਡ ਕਰਕੇ ਹੋ ਗਈ ਜੱਗੋ ਤੇਹਰਵੀਂ

ਮੇਹਟੀਆਣਾ (ਸੰਜੀਵ)- ਸਾਈਬਰ ਠੱਗਾਂ ਨੇ ਠੱਗੀ ਕਰਨ ਦਾ ਹੁਣ ਇਕ ਹੋਰ ਨਵਾਂ ਤਰੀਕਾ ਅਪਣਾਇਆ ਹੈ, ਜਿਸ ਰਾਹੀਂ ਉਨ੍ਹਾਂ ਵੱਲੋਂ ਇਕ ਗ੍ਰੰਥੀ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਕੋਲੋਂ 60 ਹਜ਼ਾਰ 8 ਸੌ ਰੁਪਏ ਦੀ ਠੱਗੀ ਕੀਤੀ ਹੈ। ਜਾਣਕਾਰੀ ਮੁਤਾਬਕ ਠੱਗੀ ਦਾ ਸ਼ਿਕਾਰ ਗੁਰਦਿੱਤ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਪਿੰਡ ਮਾਛੀਆਂ ਕਲਾਂ ਜ਼ਿਲ੍ਹਾ ਲੁਧਿਆਣਾ ਹਾਲ ਵਾਸੀ ਪਿੰਡ ਮਰਨਾਈਆ ਖ਼ੁਰਦ ਥਾਣਾ ਮੇਹਟੀਆਣਾ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਹੈ, ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਉਹ ਮਰਨਾਈਆਂ ਵਿਖੇ ਗੁਰਦੁਆਰਾ ਸਾਹਿਬ ਵਿੱਚ ਬਤੌਰ ਗ੍ਰੰਥੀ ਸੇਵਾ ਨਿਭਾ ਰਿਹਾ ਹੈ।

ਬੀਤੀ ਤਿੰਨ ਅਕਤੂਬਰ ਨੂੰ ਉਸ ਨੇ ਆਪਣੇ ਮੋਬਾਇਲ ਫੋਨ ਵਿੱਚ ਇਕ ਮਸ਼ਹੂਰੀ ਚੱਲਦੀ ਵੇਖੀ, ਜਿਸ ਵਿੱਚ ਦੱਸਿਆ ਗਿਆ ਸੀ ਕਿ 200 ਰੁਪਏ ਦੀ ਟਿਕਟ ਖ਼ਰੀਦ ਕੇ ਤੁਸੀਂ ਲੱਖਪਤੀ ਬਣ ਸਕਦੇ ਹੋ। ਗੁਰਦਿੱਤ ਸਿੰਘ ਨੇ ਉਸ ਵਿੱਚ ਦਿੱਤੇ ਮੋਬਾਇਲ ਨੰਬਰ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਗਾਂਧੀ ਗਰੁੱਪ ਲੁਧਿਆਣਾ ਤੋਂ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਤੁਸੀਂ 200 ਰੁਪਏ ਆਨਲਾਈਨ ਭੇਜ ਕੇ ਟਿਕਟ ਖ਼ਰੀਦ ਸਕਦੇ ਹੋ।

ਇਹ ਵੀ ਪੜ੍ਹੋ: ਪੰਜਾਬ 'ਚ ਭਾਰੀ ਮੀਂਹ ਦੇ ਮੱਦੇਨਜ਼ਰ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ

ਪੀੜਤ ਵੱਲੋਂ 200 ਰੁਪਏ ਭੇਜ ਕੇ ਆਨਲਾਈਨ ਹੀ ਟਿਕਟ ਮੰਗਵਾ ਲਈ ਗਈ। ਕੁਝ ਕੁ ਹੀ ਸਮੇਂ ਬਾਅਦ ਉਸ ਨੂੰ ਵ੍ਹਟਸਐਪ ਕਾਲ ਆਈ ਕਿ ਉਸ ਦਾ 10 ਲੱਖ 50 ਹਜ਼ਾਰ ਰੁਪਏ ਦਾ ਇਨਾਮ ਨਿਕਲ ਆਇਆ ਹੈ। ਨਾਲ ਹੀ ਠੱਗੀ ਕਰਨ ਵਾਲਿਆਂ ਨੇ ਕਿਹਾ ਕਿ ਤੁਹਾਨੂੰ ਇਸ ਲਾਟਰੀ ਦੀ ਫਾਈਲ ਤਿਆਰ ਕਰਨ ਲਈ 2500 ਰੁਪਈਆ ਹੋਰ ਭੇਜਣਾ ਪਵੇਗਾ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਨੂੰ ਟਰੈਫਿਕ ਜਾਮ ਤੋਂ ਮਿਲੇਗੀ ਵੱਡੀ ਰਾਹਤ! ਨਵੇਂ ਪੁਲ ਦਾ ਮੰਤਰੀ ਅਰੋੜਾ ਨੇ ਕੀਤਾ ਉਦਘਾਟਨ

ਉਸ ਤੋਂ ਬਾਅਦ ਠੱਗਾਂ ਵੱਲੋਂ ਲਾਟਰੀ ਵਾਲੀ ਰਕਮ ’ਤੇ ਟੈਕਸ ਦੇ ਤੌਰ ’ਤੇ 14 ਹਜ਼ਾਰ ਰੁਪਏ ਦੀ ਮੰਗ ਕੀਤੀ। ਇਸੇ ਤਰ੍ਹਾਂ ਅਗਲੇ ਦਿਨ ਤੱਕ ਪੀੜਤ ਗੁਰਦਿੱਤ ਸਿੰਘ ਕੋਲੋਂ ਉਨ੍ਹਾਂ ਨੇ ਥੋੜ੍ਹੇ-ਥੋੜ੍ਹੇ ਕਰਕੇ ਕੁੱਲ੍ਹ 60 ਹਜ਼ਾਰ 800 ਰੁਪਏ ਠੱਗ ਲਏ। ਜਦੋਂ ਤੱਕ ਪੀੜਤ ਗੁਰਦਿੱਤ ਸਿੰਘ ਠੱਗੀ ਸਬੰਧੀ ਸੁਚੇਤ ਹੋਇਆ ਤਾਂ ਉਸ ਦਾ ਬੈਂਕ ਖਾਤਾ ਖਾਲੀ ਹੋ ਚੁੱਕਾ ਸੀ। ਜੋ ਕਿ ਲੱਖਪਤੀ ਬਣਨ ਦਾ ਸੁਫ਼ਨਾ ਵੇਖਦੇ ਨੇਕ ਕਮਾਈ ਤੋਂ ਵੀ ਹੱਥ ਧੋ ਬੈਠਾ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਚਾਵਾਂ ਨਾਲ ਛੁੱਟੀ ਕੱਟਣ ਘਰ ਜਾ ਰਹੇ ਫ਼ੌਜ ਦੇ ਦੋ ਜਵਾਨਾਂ ਦੀ ਦਰਦਨਾਕ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News