ਫੌਜ ''ਚ 4 ਸਾਲ ਦੀ ਨੌਕਰੀ, 6.9 ਲੱਖ ਤੱਕ ਦਾ ਸਾਲਾਨਾ ਪੈਕੇਜ, ਜਾਣੋ ਕੀ ਹੈ ਅਗਨੀਪਥ ਯੋਜਨਾ

Tuesday, Jun 14, 2022 - 08:47 PM (IST)

ਫੌਜ ''ਚ 4 ਸਾਲ ਦੀ ਨੌਕਰੀ, 6.9 ਲੱਖ ਤੱਕ ਦਾ ਸਾਲਾਨਾ ਪੈਕੇਜ, ਜਾਣੋ ਕੀ ਹੈ ਅਗਨੀਪਥ ਯੋਜਨਾ

ਨੈਸ਼ਨਲ ਡੈਸਕ-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ 'ਚ ਭਰਤੀ ਪ੍ਰਕਿਰਿਆ 'ਚ ਵੱਡੇ ਬਦਲਾਅ ਲਈ 'ਅਗਨੀਪਥ ਭਰਤੀ ਯੋਜਨਾ' ਦਾ ਐਲਾਨ ਕੀਤਾ ਹੈ। ਇਸ ਸਕੀਮ ਤਹਿਤ ਨੌਜਵਾਨਾਂ ਨੂੰ ਚਾਰ ਸਾਲ ਲਈ ਫੌਜ 'ਚ ਭਰਤੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨੌਕਰੀ ਛੱਡਣ ਸਮੇਂ ਸਰਵਿਸ ਫੰਡ ਪੈਕੇਜ ਮਿਲੇਗਾ। ਇਸ ਸਕੀਮ ਤਹਿਤ ਫੌਜ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਅਗਨੀਵੀਰ ਕਿਹਾ ਜਾਵੇਗਾ।

ਇਹ ਵੀ ਪੜ੍ਹੋ : DGCA ਨੇ ਏਅਰ ਇੰਡੀਆ ’ਤੇ ਲਗਾਇਆ 10 ਲੱਖ ਰੁਪਏ ਦਾ ਜੁਰਮਾਨਾ

ਅਗਨੀਪਥ ਯੋਜਨਾ ਦੀਆਂ ਵੱਡੀਆਂ ਗੱਲਾਂ
ਨੌਜਵਾਨਾਂ ਨੂੰ ਚਾਰ ਸਾਲ ਲਈ ਫੌਜ 'ਚ ਭਰਤੀ ਕੀਤਾ ਜਾਵੇਗਾ
ਇਸ ਦੌਰਾਨ ਅਗਨੀਵੀਰਾਂ ਨੂੰ ਆਕਰਸ਼ਕ ਤਨਖਾਹ ਮਿਲੇਗੀ
ਚਾਰ ਸਾਲ ਦੀ ਫੌਜ ਦੀ ਨੌਕਰੀ ਤੋਂ ਬਾਅਦ ਨੌਜਵਾਨਾਂ ਨੂੰ ਭਵਿੱਖ ਲਈ ਹੋਰ ਮੌਕੇ ਦਿੱਤੇ ਜਾਣਗੇ
ਚਾਰ ਸਾਲ ਦੀ ਨੌਕਰੀ ਤੋਂਬਾਅਦ ਸੇਵਾ ਫੰਡ ਪੈਕੇਜ ਮਿਲੇਗਾ
ਇਸ ਸਕੀਮ ਤਹਿਤ ਭਰਤੀ ਕੀਤੇ ਗਏ ਜ਼ਿਆਦਾਤਰ ਜਵਾਨਾਂ ਨੂੰ ਚਾਰ ਸਾਲ ਬਾਅਦ ਮੁਕਤ ਕੀਤਾ ਜਾਵੇਗਾ। ਹਾਲਾਂਕਿ, ਕੁਝ ਜਵਾਨ ਆਪਣੀ ਨੌਕਰੀ ਜਾਰੀ ਰੱਖਣ ਸਕਣਗੇ।
17.5 ਸਾਲ ਤੋਂ 21 ਸਾਲ ਤੱਕ ਦੇ ਨੌਜਵਾਨਾਂ ਨੂੰ ਮੌਕਾ ਮਿਲੇਗਾ
ਸਿਖਲਾਈ 10 ਹਫ਼ਤਿਆਂ ਤੋਂ 6 ਮਹੀਨਿਆਂ ਤੱਕ ਹੋਵੇਗੀ
10/12ਵੀਂ ਦੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ
90 ਦਿਨ ਅਗਨੀਵੀਰਾਂ ਦੀ ਪਹਿਲੀ ਭਰਤੀ ਹੋਵੇਗੀਜੇਕਰ ਦੇਸ਼ ਦੀ ਸੇਵਾ ਦੌਰਾਨ ਕਿਸੇ ਵੀ ਅਗਨੀਵੀਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੇਵਾ ਫੰਡ ਸਮੇਤ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਵਿਆਜ ਸਮੇਤ ਮਿਲੇਗੀ। ਇਸ ਤੋਂ ਇਲਾਵਾ ਬਾਕੀ ਰਹਿੰਦੀ ਨੌਕਰੀ ਦੀ ਤਨਖਾਹ ਵੀ ਦਿੱਤੀ ਜਾਵੇਗੀ।
ਉਥੇ, ਜੇਕਰ ਕੋਈ ਅਗਨੀਵੀਰ ਡਿਸੇਬਿਲ ਹੋ ਜਾਂਦਾ ਹੈ ਤਾਂ ਉਸ ਨੂੰ 44 ਲੱਖ ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬਾਕੀ ਨੌਕਰੀ ਦੀ ਤਨਖਾਹ ਵੀ ਮਿਲੇਗੀ।
ਭਰਤੀ ਪੂਰੇ ਦੇਸ਼ 'ਚ ਮੈਰਿਟ ਦੇ ਆਧਾਰ 'ਤੇ ਕੀਤੀਆਂ ਜਾਣਗੀਆਂ, ਜੋ ਲੋਕ ਇਨ੍ਹਾਂ ਭਰਤੀਆਂ ਪ੍ਰੀਖਿਆਵਾਂ 'ਚ ਚੁਣੇ ਜਾਣਗੇ, ਉਨ੍ਹਾਂ ਨੂੰ ਚਾਰ ਸਾਲ ਲਈ ਨੌਕਰੀ ਮਿਲੇਗੀ।

ਇਹ ਵੀ ਪੜ੍ਹੋ :ਕੰਬਸ਼ਨ ਇੰਜਣ ਵਾਲੀਆਂ ਕਾਰਾਂ 'ਤੇ ਪਾਬੰਦੀ ਲਾਉਣ ਲਈ EU 'ਚ ਹੋਵੇਗੀ ਵੋਟਿੰਗ

ਕਿੰਨੀ ਤਨਖ਼ਾਹ ਮਿਲੇਗੀ
ਰੱਖਿਆ ਮੰਤਰਾਲੇ ਮੁਤਾਬਕ ਅਗਨੀਪੱਥ ਯੋਜਨਾ ਤਹਿਤ ਨੌਜਵਾਨਾਂ ਨੂੰ ਪਹਿਲੇ ਸਾਲ 4.76 ਲੱਖ ਦਾ ਸਾਲਾਨਾ ਪੈਕੇਜ ਮਿਲੇਗਾ। ਚੌਥੇ ਸਾਲ ਤੱਕ ਇਹ ਵਧ ਕੇ 6.92 ਲੱਖ ਹੋ ਜਾਵੇਗੀ। ਇਸ ਤੋਂ ਇਲਾਵਾ ਹੋਰ ਜੋਖਿਮ ਅਤੇ ਭੱਤੇ ਵੀ ਮਿਲਣਗੇ। ਚਾਰ ਸਾਲ ਦੀ ਸੇਵਾ ਤੋਂ ਬਾਅਦ ਨੌਜਵਾਨਾਂ ਨੂੰ 11.7 ਲੱਖ ਰੁਪਏ ਦਾ ਸਰਵਿਸ ਫੰਡ ਦਿੱਤਾ ਜਾਵੇਗਾ। ਇਸ 'ਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ।

ਕਿਉਂ ਕੀਤਾ ਗਿਆ ਫੈਸਲਾ 
ਦੇਸ਼ ਸੇਵਾ ਦੀ ਭਾਵਨਾ ਰੱਖਣ ਵਾਲੇ ਨੌਜਵਾਨਾਂ ਨੂੰ ਮੌਕਾ ਮਿਲੇਗਾ
ਫੌਜ 'ਚ ਥੋੜ੍ਹੇ ਅਤੇ ਲੰਮੇ ਸਮੇਂ ਦੀ ਨੌਕਰੀ ਦਾ ਮੌਕਾ ਮਿਲੇਗਾ
ਤਿੰਨਾਂ ਸੇਵਾਵਾਂ 'ਚ ਨੌਜਵਾਨਾਂ ਦੀ ਭਾਗੀਦਾਰੀ ਵਧੇਗੀ
ਤਿੰਨਾਂ ਸੈਨਾਵਾਂ ਦੇ ਮੁਖੀਆਂ ਨੇ ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਯੋਜਨਾ ਦੀ ਪੇਸ਼ਕਾਰੀ ਵੀ ਦਿੱਤੀ ਸੀ। ਇਸ ਯੋਜਨਾ ਤਹਿਤ ਨੌਜਵਾਨ ਥੋੜ੍ਹੇ ਸਮੇਂ ਲਈ ਫ਼ੌਜ 'ਚ ਭਰਤੀ ਹੋ ਸਕਣਗੇ। ਇਸ ਯੋਜਨਾ ਨੂੰ ਅਗਨੀਪਥ ਯੋਜਨਾ ਦਾ ਨਾਂ ਦਿੱਤਾ ਗਿਆ ਹੈ। ਇਸ ਤਹਿਤ ਨੌਜਵਾਨ ਚਾਰ ਸਾਲ ਤੱਕ ਫੌਜ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਸਕਣਗੇ।

ਇਹ ਵੀ ਪੜ੍ਹੋ : ਸਾਡਾ ਅਪਡੇਟ ਕੋਰੋਨਾ-ਰੋਕੂ ਟੀਕਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਵਿਰੁੱਧ ਵੀ ਅਸਰਦਾਰ : ਮਾਡਰਨਾ

ਚਾਰ ਸਾਲ ਬਾਅਦ ਸੇਵਾ ਤੋਂ ਮੁਕਤ ਕਰ ਦਿੱਤੇ ਜਾਣਗੇ ਜਵਾਨ
ਇਸ ਯੋਜਨਾ ਤਹਿਤ ਚਾਰ ਸਾਲ ਲਈ ਨੌਜਵਾਨਾਂ (ਅਗਨੀਵਾਰ) ਨੂੰ ਫੌਜ 'ਚ ਭਰਤੀ ਕੀਤਾ ਜਾਵੇਗਾ। ਹਾਲਾਂਕਿ ਚਾਰ ਸਾਲ ਬਾਅਦ ਜ਼ਿਆਦਾਤਰ ਜਵਾਨਾਂ ਨੂੰ ਉਨ੍ਹਾਂ ਦੀ ਸੇਵਾ ਤੋਂ ਮੁਕਤ ਕਰ ਦਿੱਤਾ ਜਾਵੇਗਾ। ਚਾਰ ਸਾਲਾਂ ਦੇ ਅੰਤਰਾਲ ਤੋਂ ਬਾਅਦ ਫ਼ੌਜ ਦੀ ਨੌਕਰੀ ਤੋਂ ਮੁਕਤ ਹੋਣ ਵਾਲੇ ਨੌਜਵਾਨਾਂ ਨੂੰ ਕਿਤੇ ਹੋਰ ਨੌਕਰੀ ਦਿਵਾਉਣ ਲਈ ਵੀ ਫ਼ੌਜ ਸਰਗਰਮ ਭੂਮਿਕਾ ਨਿਭਾਏਗੀ। ਜੇਕਰ ਕੋਈ ਚਾਰ ਸਾਲ ਲਈ ਫੌਜ 'ਚ ਸੇਵਾ ਕਰੇਗਾ ਤਾਂ ਉਸ ਦੀ ਪ੍ਰੋਫਾਈਲ ਮਜ਼ਬੂਤ ​​ਹੋ ਜਾਵੇਗੀ ਅਤੇ ਹਰ ਕੰਪਨੀ ਅਜਿਹੇ ਨੌਜਵਾਨਾਂ ਨੂੰ ਨੌਕਰੀ ਦੇਣ 'ਚ ਦਿਲਚਸਪੀ ਦਿਖਾਏਗੀ।

25% ਜਵਾਨ ਨੌਕਰੀ ਜਾਰੀ ਰੱਖ ਸਕਣਗੇ
ਇਸ ਤੋਂ ਇਲਾਵਾ 25 ਫੀਸਦੀ ਸੈਨਿਕ ਫੌਜ 'ਚ ਰਹਿ ਸਕਣਗੇ ਜੋ ਹੁਨਰਮੰਦ ਅਤੇ ਕਾਬਲ ਹੋਣਗੇ। ਹਾਲਾਂਕਿ ਇਹ ਵੀ ਤਾਂ ਹੀ ਸੰਭਵ ਹੋਵੇਗਾ ਜੇਕਰ ਉਸ ਸਮੇਂ ਫੌਜ 'ਚ ਭਰਤੀਆਂ ਹੋਣਗੀਆਂ। ਇਸ ਪ੍ਰੋਜੈਕਟ ਕਾਰਨ ਫੌਜ ਨੂੰ ਵੀ ਕਰੋੜਾਂ ਰੁਪਏ ਦੀ ਬੱਚਤ ਹੋ ਸਕਦੀ ਹੈ। ਇਕ ਪਾਸੇ ਘੱਟ ਲੋਕਾਂ ਨੂੰ ਪੈਨਸ਼ਨ ਦੇਣੀ ਪਵੇਗੀ ਦੂਜੇ ਪਾਸੇ ਤਨਖਾਹ 'ਚ ਵੀ ਬੱਚਤ ਹੋਵੇਗੀ।

ਇਹ ਵੀ ਪੜ੍ਹੋ : ਇਮਰਾਨ ਖਾਨ ਮੁੜ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੁਣੇ ਗਏ ਪ੍ਰਧਾਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News