ਚੀਨ ਬਾਰਡਰ ''ਤੇ ITBP ਅਧਿਕਾਰੀ ਨੂੰ ਸੈਲਿਊਟ ਕਰਦੇ 4 ਸਾਲਾ ਮਾਸੂਮ ਦੀ ਵੀਡੀਓ ਹੋ ਰਹੀ ਵਾਇਰਲ

Monday, Oct 12, 2020 - 07:11 PM (IST)

ਲੇਹ - ਚਾਰ ਸਾਲਾ ਮਾਸੂਮ ਜਿਹਾ ਬੱਚਾ ਇਸ ਸਮੇਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਬੱਚੇ ਦਾ ਨਾਮ ਨਾਮਗ‍ਯਾਲ ਹੈ ਅਤੇ ਇਹ ਲੱਦਾਖ ਦੇ ਚੁਸ਼ੁਲ 'ਚ ਰਹਿੰਦਾ ਹੈ। ਬੱਚੇ ਦਾ ਵੀਡੀਓ ਲੱਦਾਖ 'ਚ ਚੀਨ ਬਾਰਡਰ 'ਤੇ ਤਾਇਨਾਤ ਇੰਡੋ-ਤਿਬੱਤ ਬਾਰਡਰ ਪੁਲਸ (ਆਈ.ਟੀ.ਬੀ.ਪੀ.) ਦੇ ਅਧਿਕਾਰੀ ਵੱਲੋਂ ਰਿਕਾਰਡ ਕੀਤਾ ਗਿਆ ਹੈ। ਬੱਚੇ ਦੀ ਕਹਾਣੀ ਤੁਸੀਂ ਜਾਣੋਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਲੱਦਾਖ ਦੇ ਕਈ ਹਿੱਸਿਆਂ 'ਚ ਜੂਨ ਮਹੀਨੇ 'ਚ ਆਈ.ਟੀ.ਬੀ.ਪੀ. ਦੀ ਹੋਰ ਟੁਕੜ‍ੀਆਂ ਨੂੰ ਤਾਇਨਾਤੀ ਲਈ ਰਵਾਨਾ ਕੀਤਾ ਗਿਆ ਸੀ। ਆਈ.ਟੀ.ਬੀ.ਪੀ., ਉਤ‍ਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਚੀਨ ਬਾਰਡਰ ਦੀ ਸੁਰੱਖਿਆ 'ਚ ਤਾਇਨਾਤ ਹਨ। 

ਬੱਚੇ ਦਾ ਵੀਡੀਓ ਆਈ.ਟੀ.ਬੀ.ਪੀ. ਨੇ ਆਪਣੇ ਅਧਿਕਾਰਕ ਟਵਿੱਟਰ ਪੇਜ਼ 'ਤੇ ਸ਼ੇਅਰ ਕੀਤਾ ਹੈ। ਇਸ ਬੱਚੇ ਨੂੰ ਪੂਰੇ ਜੋਸ਼ ਨਾਲ ਆਈ.ਟੀ.ਬੀ.ਪੀ. ਅਧਿਕਾਰੀ ਨੂੰ ਸੈਲ‍ਿਊਟ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਕਿਸੇ ਫੌਜੀ ਜਵਾਨ ਦੀ ਹੀ ਤਰ੍ਹਾਂ ਇਹ ਬੱਚਾਂ ਵੀ ਅਧਿਕਾਰੀ ਦੇ ਆਰਡਰ 'ਤੇ ਸਾਧਾਨ ਅਤੇ ਵਿਸ਼ਰਾਮ ਦੇ ਆਦੇਸ਼ਾਂ ਨੂੰ ਮੰਨਦਾ ਹੋਇਆ ਨਜ਼ਰ ਆ ਰਿਹਾ ਹੈ। ਅੱਠ ਅਕ‍ਤੂਬਰ ਨੂੰ ਆਈ.ਟੀ.ਬੀ.ਪੀ. ਦਾ ਇਹ ਵੀਡੀਓ ਟਵਿੱਟਰ 'ਤੇ ਆਇਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਨੂੰ 40,000 ਤੋਂ ਵੱਧ ਲੋਕ ਧੇਖ ਚੁੱਕੇ ਹਨ। ਲੱਦਾਖ 'ਚ ਲੋਕ ਸੁਰੱਖਿਆ ਬਲਾਂ ਦੀ ਹਰ ਸੰਭਵ ਮਦਦ ਲਈ ਤਿਆਰ ਰਹਿੰਦੇ ਹਨ। ਚਾਰ ਸਾਲਾ ਬੱਚਾ ਨਾਮਗ‍ਯਾਲ ਇਸ ਗੱਲ ਦਾ ਵੱਡਾ ਉਦਾਹਰਣ ਹੈ।


Inder Prajapati

Content Editor

Related News