ਕੁੜੀ ਨੂੰ ਸਕੂਲ ਬੱਸ ਨੇ ਦਰੜਿਆ, ਹੋਈ ਦਰਦਨਾਕ ਮੌਤ
Friday, Feb 07, 2025 - 01:12 PM (IST)
![ਕੁੜੀ ਨੂੰ ਸਕੂਲ ਬੱਸ ਨੇ ਦਰੜਿਆ, ਹੋਈ ਦਰਦਨਾਕ ਮੌਤ](https://static.jagbani.com/multimedia/2025_2image_13_11_533546571girl.jpg)
ਹੈਦਰਾਬਾਦ- ਹੈਦਰਾਬਾਦ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਇਕ ਚਾਰ ਸਾਲਾ ਬੱਚੀ ਸਕੂਲ ਬੱਸ ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਉਹ ਜਾਨ ਗੁਆ ਬੈਠੀ। ਬੱਚੀ ਦੀ ਪਛਾਣ ਰਿਤਵਿਕ ਵਜੋਂ ਹੋਈ ਹੈ, ਜੋ ਕਿ ਸ਼੍ਰੀ ਚੈਤੰਨਿਆ ਸਕੂਲ 'ਚ ਪੜ੍ਹਦੀ ਸੀ ਅਤੇ LKG ਦੀ ਵਿਦਿਆਰਥਣ ਸੀ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਦਿਆਰਥਣ ਬੱਸ 'ਚੋਂ ਉਤਰ ਕੇ ਘਰ ਵੱਲ ਜਾ ਰਹੀ ਸੀ।
ਚਸ਼ਮਦੀਦਾਂ ਨੇ ਦੱਸਿਆ ਕਿ ਇਹ ਘਟਨਾ ਹਯਾਤਨਗਰ ਦੇ ਹਨੂਮਾਨ ਹਿਲਜ਼ 'ਚ ਵਾਪਰੀ, ਜਦੋਂ ਉਹ ਆਪਣੇ ਘਰ ਵੱਲ ਪੈਦਲ ਜਾ ਰਹੀ ਸੀ। ਡਰਾਈਵਰ ਨੂੰ ਅੰਦਾਜਾ ਨਹੀਂ ਸੀ ਕਿ ਬੱਚੇ ਬੱਸ ਦੇ ਪਿੱਛੋਂ ਜਾ ਰਹੀ। ਉਸ ਨੇ ਬੈਕ ਗਿਅਰ ਲਾਇਆ ਅਤੇ ਬੱਚੀ ਬੱਸ ਹੇਠਾਂ ਆ ਗਈ। ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਚੱਲ ਰਹੀ ਹੈ। ਹਾਦਸੇ ਦਾ ਕਾਰਨ ਡਰਾਈਵਰ ਦੀ ਲਾਪਰਵਾਹੀ ਦੱਸਿਆ ਜਾ ਰਿਹਾ ਹੈ।