ਦਿੱਲੀ: ਲਾਹੌਰੀ ਗੇਟ ਨੇੜੇ ਮਕਾਨ ਡਿੱਗਣ ਕਾਰਨ 4 ਸਾਲਾ ਬੱਚੀ ਦੀ ਮੌਤ, 9 ਜ਼ਖ਼ਮੀ
Monday, Oct 10, 2022 - 07:58 AM (IST)
ਨੈਸ਼ਨਲ ਡੈਸਕ : ਦਿੱਲੀ ਦੇ ਲਾਹੌਰੀ ਗੇਟ ਇਲਾਕੇ 'ਚ ਐਤਵਾਰ ਸ਼ਾਮ ਨੂੰ 2 ਮੰਜ਼ਿਲਾ ਇਮਾਰਤ ਦੀ ਛੱਤ ਡਿੱਗਣ ਕਾਰਨ ਇਕ 4 ਸਾਲਾ ਬੱਚੀ ਦੀ ਮੌਤ ਹੋ ਗਈ ਤੇ 9 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਮੱਧ ਦਿੱਲੀ ਦੇ ਲਾਹੌਰੀ ਗੇਟ ਇਲਾਕੇ ਦੇ ਫਰਾਸ ਖਾਨਾ ਵਿਖੇ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਹੇਠ ਦੱਬੇ ਲੋਕਾਂ ਨੂੰ ਲੱਭਣ ਅਤੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਲਗਾਤਾਰ ਮੀਂਹ ਕਾਰਨ ਬਚਾਅ ਕਾਰਜ 'ਚ ਰੁਕਾਵਟ ਆ ਰਹੀ ਹੈ। ਮ੍ਰਿਤਕ ਲੜਕੀ ਦੀ ਪਛਾਣ ਖੁਸ਼ੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਮੋਹਾਲੀ ਸਿਟੀ ਸੈਂਟਰ ਦੀ ਉਸਾਰੀ ਅਧੀਨ ਕਮਰਸ਼ੀਅਲ ਇਮਾਰਤ ਦੀ ਡਿੱਗੀ ਕੰਧ, 2 ਦੀ ਮੌਤ
ਪੁਲਸ ਅਨੁਸਾਰ ਜ਼ਖ਼ਮੀਆਂ ਦੀ ਪਛਾਣ ਅਮਾਰਾ (45), ਨੀਲੋਫਰ (50), ਮੁਹੰਮਦ ਇਮਰਾਨ (40), ਐੱਸ ਬੇਗਮ (60), ਸੁਖਬੀਰ (34), ਅੰਕਿਤ (28), ਅਸ਼ੋਕ (40), ਸਈਅਦ ਜੀਸ਼ਾਨ (30) ਅਤੇ ਵਿਪਨ (30) ਵਜੋਂ ਹੋਈ ਹੈ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਲੋਕ ਨਾਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਡਿਪਟੀ ਕਮਿਸ਼ਨਰ ਸ਼ਵੇਤਾ ਚੌਹਾਨ ਨੇ ਦੱਸਿਆ ਕਿ ਇਸ ਹਾਦਸੇ ਵਿੱਚ 4 ਸਾਲ ਦੀ ਬੱਚੀ ਦੀ ਜਾਨ ਚਲੀ ਗਈ ਹੈ। ਦਿੱਲੀ ਫਾਇਰ ਸਰਵਿਸਿਜ਼ ਵਿਭਾਗ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਲਾਹੌਰੀ ਗੇਟ ਇਲਾਕੇ ਵਿੱਚ ਸ਼ਾਮ 7.30 ਵਜੇ ਇਕ ਇਮਾਰਤ ਦੀ ਛੱਤ ਡਿੱਗਣ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਸ ਅਤੇ ਅੱਗ ਬੁਝਾਊ ਵਿਭਾਗ ਦੇ ਨਾਲ-ਨਾਲ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਤੇ ਹੋਰ ਸਰਕਾਰੀ ਏਜੰਸੀਆਂ ਦੇ ਕਰਮਚਾਰੀ ਵੀ ਮੌਕੇ 'ਤੇ ਮੌਜੂਦ ਹਨ।
ਇਹ ਵੀ ਪੜ੍ਹੋ : ਸਕੂਲ ਪੜ੍ਹਨ ਗਈ 8ਵੀਂ ਜਮਾਤ ਦੀ ਵਿਦਿਆਰਥਣ ਗਾਇਬ, ਕੇਸ ਦਰਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।