ਸ਼ਰਾਬ ਕਾਰੋਬਾਰ ''ਚ ਹੋਏ ਵਿਵਾਦ ਕਾਰਨ ਪਿਤਾ ਸਮੇਤ 4 ਸਾਲ ਦੇ ਬੱਚੇ ਨੂੰ ਵੀ ਮਾਰੀ ਗੋਲੀ
Saturday, Jun 19, 2021 - 12:18 PM (IST)
ਗੁਰੂਗ੍ਰਾਮ- ਹਰਿਆਣਾ ਤੋਂ ਇਕ 4 ਸਾਲ ਦੇ ਬੱਚੇ ਨੂੰ ਗੋਲੀ ਮਾਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਸ ਬੱਚੇ ਨੂੰ ਗੋਲੀ ਉਦੋਂ ਮਾਰੀ ਗਈ, ਜਦੋਂ ਮਾਸੂਮ ਘਰ ਦੇ ਵੇਹੜੇ 'ਚ ਖੇਡ ਰਿਹਾ ਸੀ। ਬੱਚੇ ਦੇ ਨਾਲ ਹੀ ਪਿਤਾ 'ਤੇ ਵੀ ਗੋਲੀਆਂ ਚਲਾਈਆਂ ਗਈਆਂ। ਬਾਈਕ 'ਤੇ ਆਏ ਅਪਰਾਧੀ ਗੋਲੀਆਂ ਚਲਾ ਕੇ ਮੌਕੇ 'ਤੇ ਫਰਾਰ ਹੋ ਗਏ। ਘਰ ਦੇ ਲੋਕਾਂ ਨੇ ਬੱਚੇ ਅਤੇ ਪਿਤਾ ਨੂੰ ਜਲਦੀ 'ਚ ਹਸਪਤਾਲ 'ਚ ਦਾਖ਼ਲ ਕਰ ਦਿੱਤਾ। ਇਸ ਦੌਰਾਨ ਬੱਚੇ ਦੀ ਮੌਤ ਦੀ ਪੁਸ਼ਟੀ ਤਾਂ ਡਾਕਟਰਾਂ ਨੇ ਕਰ ਦਿੱਤੀ ਅਤੇ ਪਿਤਾ ਦੀ ਸਥਿਤੀ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ। ਮੌਕੇ 'ਤੇ ਪਹੁੰਚ ਕੇ ਪੁਲਸ ਨੇ ਵੀ ਪਰਿਵਾਰ ਵਾਲਿਆਂ ਦੇ ਬਿਆਨ ਲੈ ਲਏ ਹਨ ਅਤੇ ਅਪਰਾਧੀਆਂ ਦੀ ਭਾਲ 'ਚ ਜੁਟ ਗਈ ਹੈ।
ਦੱਸਿਆ ਜਾ ਰਿਹਾ ਕਿ ਮ੍ਰਿਤਕ 4 ਸਾਲ ਦੇ ਬੱਚੇ ਦਾ ਪਿਤਾ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਉਸ ਦੀ ਬਜ਼ਾਰ 'ਚ ਇਕ ਸ਼ਰਾਬ ਦੀ ਦੁਕਾਨ ਹੈ। ਹਾਲ 'ਚ ਉੱਥੇ ਹੀ ਇਕ ਹੋਰ ਸ਼ਰਾਬ ਦੀ ਦੁਕਾਨ ਖੁੱਲ੍ਹੀ। ਜਿਸ ਦੇ ਬਾਅਦ ਤੋਂ ਦੋਹਾਂ ਦੁਕਾਨਦਾਰਾਂ ਵਿਚਾਲੇ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪੁਲਸ ਦੀ ਪੁੱਛ-ਗਿੱਛ ' ਵੀ ਇਹੀ ਗੱਲਾਂ ਸਾਹਮਣੇ ਆਈਆਂ ਹਨ ਕਿ ਸ਼ਰਾਬ ਕਾਰੋਬਾਰ ਦੇ ਵਿਵਾਦ ਕਾਰਨ ਹੀ ਦੋਸ਼ੀਆਂ ਨੇ ਗੋਲੀਆਂ ਚਲਾਈਆਂ ਹੋਣਗੀਆਂ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਜਾਂਚ ਦੇ ਬਾਅਦ ਹੀ ਸਪੱਸ਼ਟ ਤੌਰ 'ਤੇ ਕੁਝ ਵੀ ਕਿਹਾ ਜਾ ਸਕੇਗਾ।