ਯੂ. ਕੇ. ਤੋਂ ਗੁਜਰਾਤ ਵਾਪਸ ਆਏ 4 ਲੋਕਾਂ 'ਚ ਮਿਲਿਆ ਨਵਾਂ ਕੋਰੋਨਾ ਸਟ੍ਰੇਨ

Saturday, Jan 02, 2021 - 08:31 PM (IST)

ਯੂ. ਕੇ. ਤੋਂ ਗੁਜਰਾਤ ਵਾਪਸ ਆਏ 4 ਲੋਕਾਂ 'ਚ ਮਿਲਿਆ ਨਵਾਂ ਕੋਰੋਨਾ ਸਟ੍ਰੇਨ

ਅਹਿਮਦਾਬਾਦ- ਗੁਜਰਾਤ ਵਿਚ ਯੂ. ਕੇ. ਤੋਂ ਵਾਪਸ ਪਰਤੇ ਚਾਰ ਲੋਕ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੇ ਰੋਗੀ ਪਾਏ ਗਏ ਹਨ। ਸੂਬਾ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਯੂ. ਕੇ. ਤੋਂ ਆਏ 15 ਹੋਰ ਲੋਕਾਂ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਸੀ, ਜਿਨ੍ਹਾਂ ਦੇ ਸੈਂਪਲ ਪੁਣੇ ਵਿਚ ਨਵੇਂ ਸਟ੍ਰੇਨ ਦੀ ਜਾਂਚ ਲਈ ਭੇਜੇ ਗਏ ਹਨ।

ਪ੍ਰਮੁੱਖ ਸਕੱਤਰ (ਸਿਹਤ), ਜੈਅੰਤੀ ਰਵੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬ੍ਰਿਟੇਨ ਤੋਂ ਅਹਿਮਦਾਬਾਦ ਪਹੁੰਚੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਗਈ ਅਤੇ ਜੋ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਸਨ ਉਨ੍ਹਾਂ ਦੇ ਸੈਂਪਲ ਪੁਣੇ ਦੀ ਲੈਬ ਵਿਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਤਲਾਹ ਮਿਲੀ ਹੈ ਇਨ੍ਹਾਂ ਵਿਚੋਂ ਹੁਣ ਤੱਕ ਚਾਰ ਮਾਮਲਿਆਂ ਵਿਚ ਯੂ. ਕੇ. ਕੋਰੋਨਾ ਵਾਇਰਸ ਸਟ੍ਰੇਨ ਦੀ ਪੁਸ਼ਟੀ ਮਿਲੀ ਹੈ।

ਉਨ੍ਹਾਂ ਕਿਹਾ ਕਿ ਇਹ ਚਾਰੋਂ ਮਰੀਜ਼ ਪਹਿਲਾਂ ਹੀ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਅਹਿਮਦਾਬਾਦ ਦੇ ਐੱਸ. ਵੀ. ਪੀ. ਹਸਪਤਾਲ ਵਿਚ ਇਕਾਂਤਵਾਸ ਹਨ। ਅਹਿਮਦਾਬਾਦ ਪਹੁੰਚਣ 'ਤੇ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੀਟਿਵ ਪਾਏ ਗਏ 15 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
 


author

Sanjeev

Content Editor

Related News