ਮਣੀਪੁਰ ’ਚ 4 ਅੱਤਵਾਦੀ ਗ੍ਰਿਫ਼ਤਾਰ
Monday, Jul 21, 2025 - 12:33 AM (IST)

ਇੰਫਾਲ -ਸੁਰੱਖਿਆ ਫੋਰਸਾਂ ਨੇ ਮਣੀਪੁਰ ਦੇ ਇੰਫਾਲ ਪੂਰਬੀ ਤੇ ਇੰਫਾਲ ਪੱਛਮੀ ਜ਼ਿਲਿਆਂ ’ਚ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸੁਰੱਖਿਆ ਫੋਰਸਾਂ ਨੇ ਚੁਰਾਚਾਂਦਪੁਰ ਜ਼ਿਲੇ ਦੇ ਲਾਮਜੰਗ ਪਿੰਡ ’ਚੋਂ ਇਕ .303 ਬੋਰ ਦੀ ਰਾਈਫਲ, ਇਕ ਦੇਸੀ .32 ਬੋਰ ਦਾ ਪਿਸਤੌਲ, 2 ਮੋਰਟਾਰ, ਇਕ ਰਾਕੇਟ ਬੰਬ, ਤਿੰਨ ਹੈਂਡ ਗ੍ਰੇਨੇਡ, ਕਾਰਤੂਸ ਤੇ ਹੋਰ ਸਾਮਾਨ ਬਰਾਮਦ ਕੀਤਾ।