ਇਕੋ ਪਰਿਵਾਰ ਦੇ 4 ਬੱਚੇ IAS,IPS ਅਫ਼ਸਰ, ਪਿਤਾ ਬੋਲੇ- ਮਾਣ ਮਹਿਸੂਸ ਕਰਦਾ ਹਾਂ

Sunday, Aug 07, 2022 - 06:01 PM (IST)

ਪ੍ਰਤਾਪਗੜ੍ਹ- UPSC ਦੀ ਪ੍ਰੀਖਿਆ ਮੁਸ਼ਕਲ ਪ੍ਰੀਖਿਆ ’ਚੋਂ ਇਕ ਹੈ। ਇਸ ਨੂੰ ਪਾਸ ਕਰਨ ਲਈ ਦਿਨ-ਰਾਤ ਇਕ ਕਰਨਾ ਪੈਂਦਾ ਹੈ। ਇਸ ਪ੍ਰੀਖਿਆ ਨੂੰ ਪਾਸ ਕਰ ਕੇ ਇਕ ਪਰਿਵਾਰ ਦੇ 4 ਬੱਚਿਆਂ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਹ ਬੱਚੇ ਹੋਰਨਾਂ ਬੱਚਿਆਂ ਲਈ ਪ੍ਰੇਰਣਾ ਸਰੋਤ ਬਣ ਗਏ ਹਨ। 4 ਭੈਣ-ਭਰਾ ਨੇ UPSC ਦੀ ਪ੍ਰੀਖਿਆ ਪਾਸ ਕਰਨ ਮਗਰੋਂ ਅੱਜ IAS,IPS ਦੇ ਅਹੁਦੇ ’ਤੇ ਵਰਕਰ ਹਨ। ਇਨ੍ਹਾਂ 4 ਭਰਾ-ਭੈਣਾਂ ’ਚ ਦੋ ਭਰਾ ਅਤੇ ਦੋ ਭੈਣਾਂ ਹਨ। ਇਹ ਉੱਤਰ ਪ੍ਰਦੇਸ਼ ਦੇ ਲਾਲਗੰਜ ਦੇ ਰਹਿਣ ਵਾਲੇ ਹਨ। 

ਇਹ ਵੀ ਪੜ੍ਹੋ- ਬੱਚਿਆਂ ਲਈ ਫ਼ਰਿਸ਼ਤਾ ਬਣੀ ਸਰਕਾਰੀ ਸਕੂਲ ਦੀ ਅਧਿਆਪਕਾ, ਬੱਚੇ ਆਖਦੇ ਹਨ- ਸਕੂਟਰ ਵਾਲੀ ਮੈਡਮ

ਪਿਤਾ ਬੋਲੇ- ਬੱਚਿਆਂ ’ਤੇ ਮਾਣ ਮਹਿਸੂਸ ਕਰਦਾ ਹਾਂ

ਚਾਰੋਂ ਭਰਾ-ਭੈਣਾਂ ਦੇ ਪਿਤਾ ਅਨਿਲ ਪ੍ਰਕਾਸ਼ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇਕ ਗ੍ਰਾਮੀਣ ਬੈਂਕ ’ਚ ਮੈਨੇਜਰ ਸੀ। ਮੈਂ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਕਦੇ ਸਮਝੌਤਾ ਨਹੀਂ ਕੀਤਾ। ਮੈਂ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਚੰਗੀ ਨੌਕਰੀ ਮਿਲੇ ਅਤੇ ਮੇਰੇ ਬੱਚੇ ਵੀ ਆਪਣੀ ਪੜ੍ਹਾਈ ’ਤੇ ਧਿਆਨ ਦੇਣ। ਉਨ੍ਹਾਂ ਕਿਹਾ ਕਿ ਮੈਂ ਆਪਣੇ ਬੱਚਿਆਂ ’ਤੇ ਮਾਣ ਮਹਿਸੂਸ ਕਰਦਾ ਹਾਂ। ਮੈਂ ਹੁਣ ਹੋਰ ਕੀ ਮੰਗ ਸਕਦਾ ਹਾਂ? ਅੱਜ ਮੇਰਾ ਸਿਰ ਆਪਣੇ ਬੱਚਿਆਂ ਕਰਕੇ ਮਾਣ ਨਾਲ ਉੱਚਾ ਹੋ ਗਿਆ ਹੈ।

PunjabKesari

 IAS ਅਫ਼ਸਰ ਨੇ ਯੋਗੇਸ਼ ਮਿਸ਼ਰਾ-

ਚਾਰ ਭਰਾ-ਭੈਣਾਂ ’ਚ ਸਭ ਤੋਂ ਵੱਡੇ ਯੋਗੇਸ਼ ਮਿਸ਼ਰਾ IAS ਅਫ਼ਸਰ ਹਨ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਸਿੱਖਿਆ ਲਾਲਗੰਜ ’ਚ ਪੂਰੀ ਕੀਤੀ ਅਤੇ ਫਿਰ ਮੋਤੀਲਾਲ ਨਹਿਰੂ ਰਾਸ਼ਟਰੀ ਤਕਨਾਲੋਜੀ ਸੰਸਥਾ ’ਚ ਇੰਜੀਨੀਅਰਿੰਗ ਕੀਤੀ। ਯੋਗੇਸ਼ ਮਿਸ਼ਰਾ ਨੇ ਨੋਇਡਾ ਵਿਚ ਨੌਕਰੀ ਕੀਤੀ ਪਰ ਸਿਵਲ ਸੇਵਾਵਾਂ ਦੀ ਤਿਆਰੀ ਜਾਰੀ ਰੱਖੀ। ਸਾਲ 2013 ’ਚ ਉਨ੍ਹਾਂ ਨੇ UPSC ਦੀ ਪ੍ਰੀਖਿਆ ਪਾਸ ਕੀਤੀ ਅਤੇ ਇਕ IAS ਅਫ਼ਸਰ ਬਣ ਗਿਆ। 

ਇਹ ਵੀ ਪੜ੍ਹੋ- ਅਰਪਿਤਾ ਮੁਖਰਜੀ ਦੀ ਜਾਨ ਨੂੰ ਖ਼ਤਰਾ, ED ਨੇ ਕਿਹਾ- ਉਸ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਪਹਿਲਾਂ ਹੋਵੇ ਜਾਂਚ

ਭੈਣ ਸ਼ਮਾ ਮਿਸ਼ਰਾ ਨੇ IPS ਅਫ਼ਸਰ ਹੈ

ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੀ ਯੋਗੇਸ਼ ਮਿਸ਼ਰਾ ਦੀ ਭੈਣ ਸ਼ਮਾ ਮਿਸ਼ਰਾ ਆਪਣੀਆਂ ਪਹਿਲੀਆਂ ਤਿੰਨ ਕੋਸ਼ਿਸ਼ਾਂ ਦੌਰਾਨ ਇਸ ਨੂੰ ਕਲੀਅਰ ਨਹੀਂ ਕਰ ਸਕੀ। ਹਾਲਾਂਕਿ ਉਸ ਨੇ ਆਪਣੀ ਚੌਥੀ ਕੋਸ਼ਿਸ਼ ਦੌਰਾਨ ਪ੍ਰੀਖਿਆ ਪਾਸ ਕੀਤੀ ਅਤੇ ਹੁਣ ਇਕ IPS ਅਧਿਕਾਰੀ ਹੈ। ਸ਼ਮਾ ਨੇ ਕਿਹਾ ਕਿ ਅਸੀਂ 4 ਭੈਣ-ਭਰਾ ਹਾਂ ਅਤੇ ਅਸੀਂ ਸਾਰਿਆਂ ਨੇ ਮਿਲ ਕੇ UPSC ਲਈ ਤਿਆਰੀ ਕੀਤੀ ਹੈ। ਇਸ ਨੂੰ ਕਿਸਮਤ ਕਹੋ, ਆਸ਼ੀਰਵਾਦ ਜਾਂ ਆਪਸੀ ਮੁਕਾਬਲਾ ਅਸੀਂ ਇਕ-ਦੂਜੇ ਲਈ ਸੀ, ਅਸੀਂ ਸਾਰਿਆਂ ਨੇ ਇਹ ਕਰ ਵਿਖਾਇਆ।

PunjabKesari

ਮਾਧੁਰੀ ਮਿਸ਼ਰਾ ਅਤੇ ਲੋਕੇਸ਼ ਨੇ ਵੀ ਪਿਤਾ ਦਾ ਸਿਰ ਮਾਣ ਨਾਲ ਕੀਤਾ ਉੱਚਾ

ਤੀਜੀ ਭੈਣ, ਮਾਧੁਰੀ ਮਿਸ਼ਰਾ ਨੇ ਲਾਲਗੰਜ ਦੇ ਇਕ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਆਪਣੀ ਪੋਸਟ ਗ੍ਰੈਜੂਏਸ਼ਨ ਕਰਨ ਲਈ ਇਲਾਹਾਬਾਦ ਚਲੀ ਗਈ। ਇਸ ਤੋਂ ਬਾਅਦ ਉਸ ਨੇ 2014 ’ਚ UPSC ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ ਅਤੇ ਝਾਰਖੰਡ ਕੇਡਰ ਦੀ IAS ਅਧਿਕਾਰੀ ਬਣ ਗਈ। ਲੋਕੇਸ਼ ਮਿਸ਼ਰਾ, ਜੋ ਚਾਰੋਂ ਭਰਾ-ਭੈਣਾਂ ਵਿਚੋਂ ਸਭ ਤੋਂ ਛੋਟਾ ਹੈ, ਨੇ 2015 ਵਿਚ UPSC ਦੀ ਪ੍ਰੀਖਿਆ ਵਿਚ 44ਵਾਂ ਰੈਂਕ ਹਾਸਲ ਕੀਤਾ ਸੀ। ਹੁਣ ਉਹ IAS ਅਫ਼ਸਰ ਹੈ।

ਇਹ ਵੀ ਪੜ੍ਹੋ- ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਨੇ ਬਿਆਨ ਕੀਤਾ ਦਰਦ, ਕਿਹਾ- ਕਈ ਦਿਨਾਂ ਬਾਅਦ ਸਕੂਨ ਦੀ ਨੀਂਦ ਸੁੱਤੇ

PunjabKesari


Tanu

Content Editor

Related News