ਨਹਿਰ 'ਚ ਡੁੱਬਣ ਕਾਰਨ 4 ਵਿਦਿਆਰਥਣਾਂ ਦੀ ਹੋਈ ਮੌਤ
Wednesday, Apr 20, 2022 - 10:43 PM (IST)
ਖੰਡਵਾ (ਮ. ਪ੍ਰ.) (ਭਾਸ਼ਾ)-ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲੇ ’ਚ ਧਾਰਮਿਕ ਨੇਤਾ ਸਾਧਵੀ ਰਿਤੰਭਰਾ ਵੱਲੋਂ ਚਲਾਏ ਜਾ ਰਹੇ ਇਕ ਰਿਹਾਇਸ਼ੀ ਆਸ਼ਰਮ ਸਕੂਲ ’ਚ ਪੜਣ ਵਾਲੀਆਂ 4 ਲੜਕੀਆਂ ਬੁੱਧਵਾਰ ਨੂੰ ਨਹਿਰ ’ਚ ਡੁੱਬ ਗਈਆਂ। ਪੁਲਸ ਨੇ ਦੱਸਿਆ ਕਿ ਘਟਨਾ ਮਾਂਧਾਤਾ (ਓਂਕਾਰੇਸ਼ਵਰ) ਥਾਣਾ ਖੇਤਰ ਦੇ ਕੋਠੀ ਪਿੰਡ ’ਚ ਸਵੇਰੇ ਹੋਈ। ਉਨ੍ਹਾਂ ਕਿਹਾ ਕਿ ਲੜਕੀਆਂ 10 ਤੋਂ 11 ਸਾਲ ਦੀ ਉਮਰ ਵਰਗ ਦੀਆਂ ਸਨ ਅਤੇ ਉਹ ਸਾਰੀਆਂ ਪੰਜਵੀਂ ਜਮਾਤ ਦੀਆਂ ਵਿਦਿਆਰਥਣਾਂ ਸਨ ਅਤੇ ਸਾਧਵੀ ਰਿਤੰਭਰਾ ਵੱਲੋਂ ਚਲਾਏ ਜਾ ਰਹੇ ਆਸ਼ਰਮ ’ਚ ਰਹਿੰਦੀਆਂ ਸਨ।
ਇਹ ਵੀ ਪੜ੍ਹੋ : ਬਠਿੰਡਾ ’ਚ ਕੱਪੜੇ ਦਾ ਕੰਮ ਕਰਨ ਵਾਲੇ ਦਾ ਨਿਕਲਿਆ 2.5 ਕਰੋੜ ਦਾ ਵਿਸਾਖੀ ਬੰਪਰ
ਮਾਂਧਾਤਾ ਥਾਣੇ ਦੇ ਮੁਖੀ ਬਲਰਾਮ ਸਿੰਘ ਨੇ ਦੱਸਿਆ ਕਿ ਲਡ਼ਕੀਆਂ ਨਹਾਉਣ ਲਈ ਨਹਿਰ ’ਚ ਗਈਆਂ ਸਨ, ਉਦੋਂ ਉਨ੍ਹਾਂ ’ਚੋਂ ਇਕ ਡੁੱਬਣ ਲੱਗੀ ਅਤੇ ਹੋਰ ਲੜਕੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਸਾਰੀਆਂ ਡੁੱਬ ਗਈਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵੈਸ਼ਾਲੀ, ਪ੍ਰਤਿਗਿਆ, ਦਿਵਿਆਂਸ਼ੀ ਅਤੇ ਅੰਜਨਾ ਦੇ ਰੂਪ ’ਚ ਹੋਈ ਹੈ, ਜੋ ਖਰਗੋਨ ਜ਼ਿਲੇ ਦੀਆਂ ਰਹਿਣ ਵਾਲੀਆਂ ਸਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲਾਸ਼ਾਂ ਨੂੰ ਨਹਿਰ ’ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : 'ਆਪ' ਸਰਕਾਰ ਨੇ ਪੂਰਾ ਕੀਤਾ ਇਕ ਹੋਰ ਵਾਅਦਾ, ਪੁਲਸ ਮੁਲਾਜ਼ਮਾਂ ਲਈ ਕੀਤਾ ਇਹ ਐਲਾਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ