ਵੇਖਦੇ-ਵੇਖਦੇ ਗੰਗਾ ’ਚ ਸਮਾ ਗਿਆ ਪੂਰਾ ਪਰਿਵਾਰ, ਸ਼ਰਾਧ ਮਗਰੋਂ ਇਸ਼ਨਾਨ ਦੌਰਾਨ ਵਾਪਰਿਆ ਹਾਦਸਾ

07/27/2022 6:26:39 PM

ਪਟਨਾ– ਬਿਹਾਰ ਦੀ ਰਾਜਧਾਨੀ ਪਟਨਾ ਤੋਂ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਬੁੱਧਵਾਰ ਨੂੰ ਗੰਗਾ ਇਸ਼ਨਾਨ ਕਰਨ ਦੌਰਾਨ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ– ਮੰਕੀਪਾਕਸ ਨੂੰ ਲੈ ਕੇ ਦਿੱਲੀ ਤੇ ਕੇਰਲ ’ਚ ਹਾਈ ਅਲਰਟ, ਹਵਾਈ ਅੱਡਿਆਂ ’ਤੇ ਜਾਂਚ ਤੇਜ਼

ਜਾਣਕਾਰੀ ਮੁਤਾਬਕ, ਪਤੀ-ਪਤਨੀ ਆਪਣੇ ਦੋ ਬੱਚਿਆਂ ਦੇ ਨਾਲ ਗੰਗਾ ਘਾਟ ’ਤੇ ਸ਼ਰਾਧ ਕਰਨ ਆਏ ਸਨ। ਇਸ ਵਿਚਕਾਰ ਇਸ਼ਨਾਨ ਦੌਰਾਨ ਵੇਖਦੇ ਹੀ ਵੇਖਦੇ ਇਕ-ਇਕ ਕਰਕੇ ਚਾਰੇ ਪਾਣੀ ’ਚ ਡੁੱਬ ਗਏ। ਕੁਝ ਨੌਜਵਾਨਾਂ ਨੇ ਡੁਬਦੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਵਹਾਅ ਤੇਜ਼ ਹੋਣ ਕਰਕੇ ਉਨ੍ਹਾਂ ਨੂੰ ਬਚਾਅ ਨਹੀਂ ਸਕੇ। ਉੱਥੇ ਹੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਲੱਭ ਰਹੀ ਹੈ। 

ਇਹ ਵੀ ਪੜ੍ਹੋ– ਦਿੱਲੀ ਤੋਂ ਬਾਅਦ ਹੁਣ ਇਸ ਸੂਬੇ ’ਚ ਪੁਰਾਣੇ ਵਾਹਨਾਂ ’ਤੇ ਲੱਗੀ ਪਾਬੰਦੀ, 70 ਲੱਖ ਵਾਹਨ ਹੋਣਗੇ ਬੰਦ

ਮ੍ਰਿਤਕਾਂ ਦੀ ਪਛਾਣ ਮੁਕੇਸ਼ ਕੁਮਾਰ (48), ਆਭਾ ਦੇਵੀ (32), ਸਪਨਾ ਕੁਮਾਰੀ (15) ਅਤੇ ਚੰਦਨ ਕੁਮਾਰ (13) ਦੇ ਰੂਪ ’ਚ ਹੋਈ ਹੈ। ਬਾੜ੍ਹ ਥਾਣਾ ਇੰਚਾਰਜ ਰਾਜਨੰਦਨ ਨੇ ਦੱਸਿਆ ਕਿ ਇਨ੍ਹੀ ਦਿਨੀਂ ਗੰਗਾ ਨਦੀ ਦੇ ਪਾਣੀ ਦਾ ਵਹਾਅ ਕਾਫੀ ਤੇਜ਼ ਹੈ। ਇਸ ਲਈ ਲਾਸ਼ਾਂ ਦੀ ਭਾਲ ’ਚ ਮੁਸ਼ਕਿਲ ਆ ਰਹੀ ਹੈ।

ਇਹ ਵੀ ਪੜ੍ਹੋ– ਦਿੱਲੀ ਦੇ ਏਮਸ ’ਚ ਹੋਵੇਗੀ ਮੰਕੀਪਾਕਸ ਵਾਇਰਸ ਦੀ ਜਾਂਚ


Rakesh

Content Editor

Related News