ਸ਼ਿਮਲਾ ''ਚ 4 ਨਾਬਾਲਿਗ ਬੱਚੇ ਲਾਪਤਾ

Tuesday, Sep 24, 2019 - 04:05 PM (IST)

ਸ਼ਿਮਲਾ ''ਚ 4 ਨਾਬਾਲਿਗ ਬੱਚੇ ਲਾਪਤਾ

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ ਜ਼ਿਲੇ ਦੇ ਸੰਜੌਲੀ ਉਪਨਗਰ 'ਚ 4 ਨਾਬਾਲਿਗ ਬੱਚਿਆ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲੇ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਚਾਰੇ ਬੱਚੇ 20 ਸਤੰਬਰ ਨੂੰ ਘਰ ਤੋਂ ਲਾਪਤਾ ਹੋਏ ਹਨ। ਪੁਲਸ ਥਾਣਾ ਢਲੀ ਸ਼ਿਮਲਾ 'ਚ ਸੋਮਵਾਰ ਨੂੰ 4 ਲਾਪਤਾ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਜਾਣਕਾਰੀ ਦਰਜ ਕਰਵਾਈ। ਬੱਚਿਆਂ ਦੀ ਪਹਿਚਾਣ ਪਵਨ ਕੁਮਾਰ (12), ਰਾਹੁਲ (10) ਸੰਦੀਪ (13) ਅਤੇ ਸੰਜੂ(12) ਦੇ ਰੂਪ 'ਚ ਹੋਈ ਹੈ।


author

Iqbalkaur

Content Editor

Related News