ਕਾਰ ’ਤੇ ਕੰਟੇਨਰ ਡਿੱਗਣ ਨਾਲ 4 ਲੋਕਾਂ ਦੀ ਮੌਤ

Friday, Apr 02, 2021 - 03:12 PM (IST)

ਕਾਰ ’ਤੇ ਕੰਟੇਨਰ ਡਿੱਗਣ ਨਾਲ 4 ਲੋਕਾਂ ਦੀ ਮੌਤ

ਜੈਪੁਰ (ਭਾਸ਼ਾ) : ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਗੁਡਾ ਐਂਡਲਾ ਥਾਣਾ ਖੇਤਰ ’ਚ ਅੱਜ ਸਵੇਰੇ ਕਾਰ ’ਤੇ ਕੰਟੇਨਰ ਡਿੱਗਣ ਨਾਲ ਇਕ ਔਰਤ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਖੇਤਰ ’ਚ ਬਾਲਰਾਈ ਨੇੜੇ ਸਵੇਰੇ ਲੱਗਭਗ 9 ਵਜੇ ਇਕ ਟ੍ਰੇਲਰ ’ਤੇ ਰੱਖਿਆ ਕੰਟੇਨਰ ਓਵਰਟੇਕ ਕਰਦੇ ਸਮੇਂ ਕਾਰ ’ਤੇ ਡਿੱਗ ਗਿਆ ਤੇ ਕਾਰ ਉਸ ਦੇ ਹੇਠਾਂ ਦੱਬ ਗਈ। ਮੌਕੇ ’ਤੇ ਪਹੁੰਚੀ ਪੁਲਸ ਨੇ ਜੇ. ਸੀ. ਬੀ. ਦੀ ਮਦਦ ਨਾਲ ਕੰਟੇਨਰ ਨੂੰ ਹਟਵਾਇਆ। ਉਦੋਂ ਤਕ ਕਾਰ ’ਚ ਸਵਾਰ ਲੋਕ ਜਾਨ ਗੁਆ ਚੁੱਕੇ ਸਨ। ਮ੍ਰਿਤਕਾਂ ਦੀ ਪਛਾਣ ਜੋਧਪੁਰ ’ਚ ਭਦਵਾਸੀਆ ਨਿਵਾਸੀ ਅਸ਼ਵਨੀ ਕੁਮਾਰ ਦਵੇ ਅਤੇ ਉਸ ਦੀ ਪਤਨੀ ਰਸ਼ਮੀ ਅਤੇ ਜੋਧਪੁਰ ਦੇ ਕਮਲਾ ਨਹਿਰੂ ਨਗਰ ਨਿਵਾਸੀ ਬੁੱਧਾਰਾਮ ਪ੍ਰਜਾਪਤ ਅਤੇ ਜਾਲੌਰ ਜ਼ਿਲ੍ਹੇ ਦੇ ਮਨੋਜ ਸ਼ਰਮਾ ਦੇ ਤੌਰ ’ਤੇ ਕੀਤੀ ਗਈ ਹੈ। ਪੁਲਸ ਮੁਖੀ ਕਾਲੂਰਾਮ ਰਾਵਤ ਵੀ ਮੌਕੇ ’ਤੇ ਪਹੁੰਚੇ। ਪੁਲਸ ਨੇ ਚਾਰਾਂ ਦੀਆਂ ਲਾਸ਼ਾਂ ਗੁੰਦੋਜ ਹਸਪਤਾਲ ਦੀ ਮੋਰਚਰੀ ’ਚ ਰਖਵਾਈਆਂ ਹਨ।


author

Anuradha

Content Editor

Related News