ਸੁਪਰੀਮ ਕੋਰਟ ਦੇ 4 ਨਵੇਂ ਜੱਜਾਂ ਨੇ ਚੁੱਕੀ ਸਹੁੰ
Friday, May 24, 2019 - 11:59 AM (IST)

ਨਵੀਂ ਦਿੱਲੀ—ਸੁਪਰੀਮ ਕੋਰਟ ਦੇ 4 ਨਵੇਂ ਜੱਜਾਂ ਨੂੰ ਚੀਫ ਜਸਟਿਸ ਰੰਜਨ ਗੰਗੋਈ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ। 4 ਨਵੇਂ ਜੱਜਾਂ ਵੱਲੋਂ ਸਹੁੰ ਚੁੱਕਣ ਦੇ ਨਾਲ ਹੀ ਹੁਣ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ 31 ਹੋ ਗਈ ਹੈ। ਅਦਾਲਤ 'ਚ ਹੁਣ ਜੱਜ ਦਾ ਕੋਈ ਅਹੁਦਾ ਖਾਲੀ ਨਹੀਂ ਹੈ। ਜਸਟਿਸ ਬੀ. ਆਰ. ਗਵਈ, ਸੂਰੀਆ ਕਾਂਤ, ਜਸਟਿਸ ਅਨਿਰੁਧ ਬੋਸ ਅਤੇ ਜਸਟਿਸ ਏ. ਐੱਸ. ਬੋਪੰਨਾ ਨੂੰ ਸੀ. ਜੇ. ਆਈ. ਨੇ ਅਦਾਲਤ ਗਿਣਤੀ 1 'ਚ ਸਹੁੰ ਚੁਕਾਈ ਹੈ। ਇਸ ਦੌਰਾਨ ਸੁਪਰੀਮ ਕੋਰਟ ਦੇ ਹੋਰ ਜੱਜ ਵੀ ਪਹੁੰਚੇ।