ਅਮਰੀਕਾ-ਕੈਨੇਡਾ ਸਰਹੱਦ 'ਤੇ ਠੰਡ ਨਾਲ 4 ਭਾਰਤੀਆਂ ਦੀ ਮੌਤ, ਵਿਦੇਸ਼ ਮੰਤਰੀ ਨੇ ਰਾਜਦੂਤਾਂ ਤੋਂ ਮੰਗੀ ਰਿਪੋਰਟ
Friday, Jan 21, 2022 - 10:38 PM (IST)
ਨੈਸ਼ਨਲ ਡੈਸਕ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਅਮਰੀਕਾ-ਕੈਨੇਡਾ ਸਰਹੱਦ 'ਤੇ ਚਾਰ ਭਾਰਤੀ ਨਾਗਰਿਕਾਂ ਦੇ ਇਕ ਪਰਿਵਾਰ ਦੀ ਠੰਡ ਨਾਲ ਮੌਤ ਤੋਂ ਬਾਅਦ ਦੁੱਖ਼ ਜਤਾਇਆ ਅਤੇ ਅਮਰੀਕਾ ਅਤੇ ਕੈਨੇਡਾ 'ਚ ਭਾਰਤੀ ਰਾਜਦੂਤਾਂ ਨੂੰ ਹੁਕਮ ਦਿੱਤਾ ਕਿ ਸਥਿਤੀ 'ਤੇ ਤੁਰੰਤ ਕਦਮ ਚੁੱਕੇ ਜਾਣ। ਅਧਿਕਾਰੀਆਂ ਦਾ ਮੰਨਣਾ ਹੈ ਕਿ ਉਕਤ ਪਰਿਵਾਰ ਇਸ ਠੰਡ ਦੀ ਲਪੇਟ 'ਚ ਉਸ ਸਮੇਂ ਆਇਆ ਜਦ ਉਸ ਨੇ ਇਕ ਬਰਫੀਲੇ ਤੂਫ਼ਾਨ ਨਾਲ ਉਥੋਂ ਲੰਘਣ ਦੀ ਇਕ ਅਸਫ਼ਲ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਲੋਕਤੰਤਰ-ਵਿਰੋਧੀ ਰੂਸ, ਚੀਨ ਨਾਲ ਨਜਿੱਠਣ ਲਈ ਭਾਰਤ ਵਰਗੇ ਸਹਿਯੋਗੀ ਨਾਲ ਕੰਮ ਕਰ ਰਹੇ ਹਨ : ਬ੍ਰਿਟੇਨ
ਮੈਨੀਟੋਬਾ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ (ਆਰ.ਸੀ.ਐੱਮ.ਪੀ.) ਨੇ ਵੀਰਵਾਰ ਨੂੰ ਦੱਸਿਆ ਕਿ ਐਮਰਸਨ ਦੇ ਨੇੜੇ ਕੈਨੇਡਾ-ਅਮਰੀਕਾ ਸਰਹੱਦ 'ਤੇ ਕੈਨੇਡਾ ਵੱਲੋਂ ਬੁੱਧਵਾਰ ਨੂੰ ਚਾਰ ਇਕ ਬੱਚੇ ਸਮੇਤ 4 ਲਾਸ਼ਾਂ ਮਿਲੀਆਂ। ਜੈਸ਼ੰਕਰ ਨੇ ਟਵੀਟ ਕੀਤਾ, 'ਇਹ ਜਾਣ ਕੇ ਹੈਰਾਨ ਹਾਂ ਕਿ ਕੈਨੇਡਾ-ਅਮਰੀਕਾ ਸਰਹੱਦ 'ਤੇ ਇਕ ਬੱਚੇ ਸਮੇਤ 4 ਭਾਰਤੀ ਨਾਗਰਿਕਾਂ ਦੀ ਜਾਨ ਚੱਲੀ ਗਈ ਹੈ। ਅਮਰੀਕਾ ਅਤੇ ਕੈਨੇਡਾ 'ਚ ਸਾਡੇ ਰਾਜਦੂਤਾਂ ਨਾਲ ਸਥਿਤੀ 'ਤੇ ਤੁਰੰਤ ਕਦਮ ਚੁੱਕਣ ਨੂੰ ਕਿਹਾ ਹੈ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ, ਨਾਰਥ ਡਕੋਟਾ 'ਚ ਯੂ.ਐੱਸ. ਬਾਰਡਰ ਪੋਰਟੋਲ (ਯੂ.ਐੱਸ.ਬੀ.ਪੀ.) ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕੈਨੇਡਾ ਦੀ ਸਰਹੱਦ ਦੇ ਦੱਖਣ 'ਚ 15 ਯਾਤਰੀਆਂ ਵਾਲੀ ਇਕ ਵੈਨ ਨੂੰ ਰੋਕਿਆ।
ਇਹ ਵੀ ਪੜ੍ਹੋ : ਨੇਪਾਲ 'ਚ ਕੋਵਿਡ ਦੇ ਰਿਕਾਰਡ ਮਾਮਲੇ ਆਉਣ ਤੋਂ ਬਾਅਦ ਲਾਈਆਂ ਗਈਆਂ ਸਖ਼ਤ ਪਾਬੰਦੀਆਂ
ਮਿਨੀਸੋਟਾ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਦਫ਼ਤਰ ਨੇ ਵੀਰਵਾਰ ਦੁਪਹਿਰ ਇਕ ਰਿਲੀਜ਼ ਜਾਰੀ ਕੀਤੀ ਅਤੇ ਕਿਹਾ ਕਿ ਚਾਲਕ ਦੀ ਪਛਾਣ ਫਲੋਰਿਡਾ ਦੇ 47 ਸਾਲਾ ਸਟੀਵ ਸ਼ੈਂਡ ਵਜੋਂ ਹੋਈ ਹੈ, ਜਿਸ ਨੂੰ ਘਟਨਾ ਦੇ ਸਿਲਸਿਲੇ 'ਚ ਮਨੁੱਖੀ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਆਂ ਵਿਭਾਗ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਇਹ ਵੀ ਪਤਾ ਲੱਗਿਆ ਹੈ ਕਿ ਦੋ ਭਾਰਤੀ ਨਾਗਰਿਕ ਬਿਨਾਂ ਦਸਤਾਵੇਜ਼ ਦੇ ਸਨ।
ਅਦਾਲਤ ਦੇ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਯਾਤਰੀ ਵੈਨ ਦੇ ਪਿਛਲੇ ਹਿੱਸੇ ਤੋਂ ਪਲਾਸਟਿਕ ਦੇ ਕੱਪ, ਬੋਤਲਬੰਦ ਪਾਣੀ, ਜੂਸ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਮਿਲੀਆਂ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਪੀਣ ਵਾਲੇ ਪਦਾਰਥਾਂ ਅਤੇ ਖਾਣ ਵਾਲੀਆਂ ਚੀਜ਼ਾਂ ਦੀ 18 ਜਨਵਰੀ, 2022 ਦੀਆਂ ਰਸੀਦਾਂ ਅਤੇ ਵੈਨ ਲਈ ਸ਼ੈਂਡ ਦੇ ਨਾਂ 'ਤੇ ਕਿਰਾਏ ਦੇ ਸਮਝੌਤੇ ਦੀਆਂ ਰਸੀਦਾਂ ਵੀ ਮਿਲੀਆਂ, ਜਿਸ 'ਚ ਵਾਪਸੀ ਦੀ ਤਾਰਿਖ਼ 20 ਜਨਵਰੀ 2020 ਲਈ ਸੂਚੀਬੱਧ ਸੀ।
ਇਹ ਵੀ ਪੜ੍ਹੋ : ਤਾਲਿਬਾਨ ਅਗਲੇ ਹਫ਼ਤੇ ਨਾਰਵੇ ਨਾਲ ਕਰੇਗਾ ਬੈਠਕ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।